Articles
Authors and Affiliations:
DOI: 10.64119/armaan.vol.3.issue3.12
DOI URL: https://doi.org/10.64119/armaan.vol.3.issue3.12
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਭਾਰਤ ਵਿਚ ਬਿਰਤਾਂਤ ਸਾਹਿਤ ਦੀ ਬਹੁਤ ਹੀ ਵਿਸ਼ਾਲ ਪੰਰਪਰਾ ਰਹੀ ਹੈ। ਜਿੱਥੇ ਚਾਰ ਵੇਦ, ਰਿਗਵੇਦ ,ਸਾਮਵੇਦ,ਯਜੁਰਵੇਦ ਅਤੇ ਅਥਰਵਵੇਦ, ਪੁਰਾਣ,ਉਪਨਿਸ਼ਦ ਅਤੇ ਅਨੇਕਾਂ ਗ੍ਰੰਥ ਮਿਲਦੇ ਹਨ। ਇਹਨਾਂ ਗ੍ਰੰਥਾਂ ਵਿਚ ਸਾਨੂੰ ਦਿਵਿਆਂਗ ਪਾਤਰਾਂ ਨਾਲ ਸੰਬੰਧਿਤ ਕਈ ਕਥਾਵਾਂ, ਬਿਰਤਾਂਤ ਪ੍ਰਾਪਤ ਹੁੰਦੇ ਹਨ, ਜੋ ਭਾਰਤ ਦੇ ਸੱਭਿਆਚਾਰ ਦੀ ਚੇਤਨਾ ਦਾ ਹਿੱਸਾ ਬਣੇ ਹੋਏ ਹਨ। ਦਿਵਿਆਂਗ ਪਾਤਰਾਂ ਨੂੰ ਜਿਆਦਾਤਰ ਸਾਹਿਤ ਵਿਚ ਖਲਨਾਇਕ ਵਜੋਂ ਪੇਸ਼ ਕਰਨ ਦੀ ਪ੍ਰਥਾ ਰਹੀ ਹੈ। ਦਿਵਿਆਂਗ ਵਿਅਕਤੀਆਂ ਲਈ ਸੰਬੋਧਨ ਕੀਤੇ ਜਾਣ ਵਾਲੇ ਸ਼ਬਦ ਜਿਵੇਂ- ਵਿਕਲਾਂਗ, ਅੰਪਗ, ਅੰਗਰੇਜ਼ੀ ਵਿਚ ਵਰਤੇ ਜਾਣ ਵਾਲੇ ਸ਼ਬਦ “Handicap” ਸਮਾਜ ਦੀ ਮਾਨਸਿਕਤਾ ਉੱਪਰ ਸਵਾਲ ਖੜਾ ਕਰਦਾ ਹੈ। ਦਿਵਿਆਂਗ ਹੋਣ ਦੇ ਕਾਰਣ ਸਮਝਣ ਦਾ ਯਤਨ ਕਰਾਂਗੇ। ਕਿੰਨ੍ਹੇ ਪ੍ਰਕਾਰ ਦੇ ਦਿਵਿਆਂਗ ਹੁੰਦੇ ਹਨ। ਪੰਜਾਬੀ ਕਹਾਣੀ ਵਿਚ ਦਿਵਿਆਂਗ ਵਿਅਕਤੀਆਂ ਨੂੰ ਕੀ ਸਥਾਨ ਦਿੱਤਾ ਗਿਆ ਹੈ। ਜਿਸ ਨਾਲ ਸਮਾਜ ਦਾ ਦਿਵਿਆਂਗ ਵਿਅਕਤੀਆਂ ਦੀਆਂ ਰੋਜ਼ਾਨਾ ਜੀਵਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਦਾ ਅਧਿਐਨ ਕੀਤਾ ਗਿਆ ਹੈ। ਪੰਜਾਬੀ ਸਾਹਿਤ ਦੇ ਸੁਚੇਤ ਕਹਾਣੀਕਾਰ ਜਿੰਨ੍ਹਾਂ ਨੇ ਦਿਵਿਆਂਗ ਪਾਤਰਾਂ ਬਾਰੇ ਕਹਾਣੀਆਂ ਲਿਖੀਆਂ ਹਨ। ਅਸੀਂ ਉਹਨਾਂ ਚੋਣਵੇਂ ਕਹਾਣੀਕਾਰ ਬਾਰੇ ਅਧਿਐਨ ਕਰਾਂਗੇ, ਜਿਨ੍ਹਾਂ ਦੀਆਂ ਲਿਖਤਾਂ ਵਿਚ ਦਿਵਿਆਂਗ ਪਾਤਰਾਂ ਦੀਆਂ ਸਮਸਿਆਵਾਂ ਨੂੰ ਉਭਾਰਿਆ ਗਿਆ ਹੈ। ਪੂਰਾਣੇ ਕਰਮ ਸਿਧਾਂਤ ਦੇ ਨਾਲ ਆਧੁਨਿਕ ਸਮਾਜਿਕ ਮਾਡਲ ਅਤੇ ਮੈਡੀਕਲ ਮਾਡਲ ਨੂੰ ਦਿਵਿਆਂਗ ਅਧਿਐਨ ਰਾਹੀਂ ਸਮਝਣ ਦਾ ਯਤਨ ਕਰਾਂਗੇ। ਇਹ ਇੱਕ ਅੰਤਰ ਸੰਬਧਿਤ ਵਿਸ਼ਾ ਹੈ, ਜੋ ਸਮਾਜ ਦੇ ਹਰ ਵਰਗ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ- ਜਿਵੇਂ ਅਮੀਰ- ਗਰੀਬ, ਦਲਿਤ, ਨਾਰੀ, ਟ੍ਰਾਂਸ, ਕੋਈ ਵੀ ਦਿਵਿਆਂਗ ਹੋ ਸਕਦਾ ਹੈ। ਉਹਨਾਂ ਰੂੜੀਵਾਦੀ ਪ੍ਰਚਲਿਤ ਧਾਰਨਾਵਾਂ ਨੂੰ ਖ਼ਤਮ ਕਰਨਾ ਹੀ ਚੇਤਨਾ ਦਾ ਵਿਕਾਸ ਕਿਹਾ ਜਾਂਦਾ ਹੈ। ਦਿਵਿਆਂਗ ਵਿਅਕਤੀਆਂ ਨੂੰ ਤਰਸ ਜਾਂ ਦਇਆਂ ਭਾਵ ਵਿਚ ਨਿਮਾਣੇ, ਵਿਚਾਰੇ ਸਮਝਣ ਦੀ ਬਜਾਏ ਅਜਿਹਾ ਢਾਂਚਾ ਸਥਾਪਿਤ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਆਪ ਚੱਲਣ-ਫਿਰਨ, ਕੰਮ ਕਰਨ ਦੇ ਸਮਰੱਥ ਹੋ ਸੱਕਣ।
ਕੀਵਰਡ (Keyword): ਦਿਵਿਆਂਗ, ਏਬਲੀਜ਼ਮ, ਸਮਾਜਿਕ ਢਾਂਚਾ, ਕਰਮ ਸਿਧਾਂਤ, ਸਮਾਜਿਕ ਮਾਡਲ, ਮੈਡੀਕਲ ਮਾਡਲ।