Articles
Authors and Affiliations:
DOI: 10.64119/armaan.vol.3.issue2.20
DOI URL: https://doi.org/10.64119/armaan.vol.3.issue2.20
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
ਅਧਿਆਤਮਕ ਬਿਰਤੀ ਵਾਲੇ ਗੁਰੂ ਨਾਨਕ ਦੇਵ ਜੀ ਨੇ ਵਾਰ ਨੂੰ ਅਰਬੀ ਰਸ ਦੇ ਘੇਰੇ ਚੋਂ ਕੱਢ ਕੇ ਭਗਤੀ ਭਾਵਨਾ ਨਾਲ ਵਾਰ ਸਾਹਿਤ ਦੀ ਰਚਨਾ ਕੀਤੀ ਅਤੇ ਇਸੇ ਪਰੰਪਰਾ ਦੀ ਪਾਲਣਾ ਕਰਦੇ ਹੋਏ ਤੀਜੇ, ਚੌਥੇ, ਅਤੇ ਪੰਜਵੇਂ ਪਾਤਸ਼ਾਹ ਨੇ ਵੀ ਵਾਰਾਂ ਦੀ ਰਚਨਾ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਦੇਵ ਜੀ ਨੇ ਵਾਰਾਂ ਦੀ ਬਣਤਰ ਵਿਚ ਤਬਦੀਲੀ ਕੀਤੀ ਅਤੇ ਪਉੜੀਆਂ ਨਾਲ ਸ਼ਲੋਕ ਲਗਾ ਦਿੱਤੇ। ਅਧਿਆਤਮਕ ਵਾਰਾ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਜਿੱਥੇ ਲੋਕ ਵਾਰਾਂ ਦਾ ਮਨੋਰਥ ਲੜਾਈ ਲਈ ਸੂਰਮੇ ਤਿਆਰ ਕਰਨਾ ਸੀ ਉੱਥੇ ਅਧਿਆਤਮਿਕ ਵਾਰਾਂ ਦਾ ਪ੍ਰਯੋਜਨ ਜੀਵਨ ਸੰਘਰਸ਼ ਲਈ ਯੋਧੇ ਤਿਆਰ ਕਰਨਾ ਹੈ। ਇਹਨਾਂ ਵਾਰਾਂ ਵਿੱਚ ਇਹ ਮੁੱਖ ਤੌਰ ਤੇ ਸਮਝਾਇਆ ਗਿਆ ਹੈ ਕਿ ਮਨੁੱਖ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਜਿੱਤਣ ਲਈ ਆਪਣੇ ਮਨ ਨੂੰ ਕਾਬੂ ਕਰਨਾ ਹੈ। ਇਸ ਤਰ੍ਹਾਂ ਕਰਕੇ ਹੀ ਮਨੁੱਖ ਆਪਣੇ ਮੂਲ ਸਰੂਪ ਨਾਲ ਜੁੜ ਸਕਦਾ ਹੈ ਅਤੇ ਆਪਣੇ ਸੰਸਾਰਿਕ ਜੀਵਨ ਨੂੰ ਵੀ ਸਫਲ ਬਣਾ ਸਕਦਾ ਹੈ। ਕਿਉਂਕਿ ਮਨੁੱਖੀ ਜੀਵਨ ਇੱਕ ਅਮੋਲਕ ਦਾਤ ਹੈ। ਇਸ ਲਈ ਦੇਵਤੇ ਵੀ ਇਸ ਦੇਹੀ ਨੂੰ ਤਰਸਦੇ ਹਨ। ਇਸ ਦੇਹ ਨੂੰ ਧਰਮਸ਼ਾਲਾ ਵੀ ਕਿਹਾ ਗਿਆ ਹੈ। ਇਸ ਲਈ ਮਨੁੱਖ ਸੰਸਾਰ ਵਿੱਚ ਰਹਿ ਕੇ ਹੀ ਚੰਗੇ ਕਰਮਾਂ ਦੁਆਰਾ ਮਾੜੇ ਕਰਮਾਂ ਦਾ ਬੰਧਨ ਕੱਟ ਸਕਦਾ ਹੈ ਅਤੇ ਸ਼ੁੱਧ ਵਿਵਹਾਰ ਤੇ ਆਚਰਨ ਦੁਆਰਾ ਜਗਤ ਨੂੰ ਸਵਰਗ ਬਣਾ ਸਕਦਾ ਹੈ। ਗੁਰੂ ਸਾਹਿਬਾਨ ਦੀਆਂ ਵਾਰਾਂ ਆਪਣੇ ਸਮੇਂ ਦੇ ਗਿਆਨ ਤੇ ਕਲਾ ਚੇਤਨਾ ਨਾਲ ਪਰਿਪੂਰਨ ਹਨ। ਇਹ ਵਾਰਾਂ ਪੰਜਾਬੀ ਲੋਕ ਜੀਵਨ ਦੀ ਸੁਯੋਗ ਅਗਵਾਈ ਕਰਦੀਆਂ ਹਨ।
ਕੀਵਰਡ (Keyword): ਵਾਰ, ਅਧਿਆਤਮਕਤਾ, ਗੁਰੂ ਸਾਹਿਬਾਨ, ਕਾਵਿ-ਰੂਪ, ਬੀਰ ਰਸ।