Articles
Authors and Affiliations:
DOI: 10.64119/armaan.vol.3.issue2.15
DOI URL: https://doi.org/10.64119/armaan.vol.3.issue2.15
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
ਸੂਫ਼ੀਮਤ ਇੱਕ ਅਜਿਹੀ ਵਿਚਾਰਧਾਰਾ ਹੈ ਜੋ ਕੁਰਾਨ ਸ਼ਰੀਫ ਅਤੇ ਹਦੀਸ ਦੀਆਂ ਸਿੱਖਿਆਵਾਂ ਦੇ ਨਾਲ ਆਪਣਾ ਅਸਤਿੱਤਵ ਗ੍ਰਹਿਣ ਕਰਦੀ ਹੈ ਅਤੇ ਹੌਲੀ ਹੌਲੀ ਇੱਕ ਵਿਸ਼ਾਲ ਸੰਪ੍ਰਦਾਇ ਵਜੋਂ ਸਥਾਪਿਤ ਹੁੰਦੀ ਹੈ। ਸੂਫ਼ੀਮਤ ਦੀਆਂ ਦੋ ਪ੍ਰਮੁੱਖ ਦ੍ਰਿਸ਼ਟੀਆਂ ਵਹਿਦਤ -ਉਲ-ਵਜੂਦ ਅਤੇ ਵਹਿਦਤ -ਉਲ- ਸਹੂਦ ਉਤੇ ਅਧਾਰਿਤ ਮਾਰਫ਼ਤ ਵਿਲੱਖਣਤਾ ਅਤੇ ਵਿਭਿੰਨਤਾ ਦੀ ਲਖਾਇਕ ਹੈ। ਵੱਖ-ਵੱਖ ਸੂਫ਼ੀ ਸੰਤਾਂ ਦੇ ਕਲਾਮ ਵਿੱਚ ਇਸੇ ਦਾ ਵਿਸਥਾਰ ਹੈ। ਹਕੀਕਤ-ਏ-ਮੁਤਲਕ ਅਰਥਾਤ ਮਾਰਫ਼ਤ ਦੀ ਪ੍ਰਾਪਤੀ ਸੂਫ਼ੀ ਰਹੱਸਵਾਦ ਦਾ ਮਾਰਮਿਕ ਪਹਿਲੂ ਹੈ। ਮਾਰਫ਼ਤ ਦੀ ਸਥਿਤੀ ਭਾਵ ‘ਰੱਬੀ ਮੇਲ’ ਖ਼ੁਦਾ ਦੀ ਸਰਬ ਵਿਆਪਕਤਾ ਨੂੰ ਸਮਝਣਾ, ਉਸ ਨਾਲ ਇਸ਼ਕੀਆ ਸੰਬੰਧ ਸਥਾਪਿਤ ਕਰਨੇ ਅਤੇ ਆਪਣੀ ਨਫ਼ਸ ਨੂੰ ਮਾਰ ਕੇ ਰੂਹ ਤੱਕ ਰਸਾਈ ਕਰਨਾ ਸੂਫ਼ੀਮਤ ਦੇ ਪੰਜ ਪੜਾਵਾਂ ਸ਼ਰੀਅਤ, ਤਰੀਕਤ ,ਹਕੀਕਤ , ਮਾਰਫ਼ਤ ਦੇ ਕੱਟੜ ਪੰਧ ਨੂੰ ਸਰ ਕਰਕੇ ਹੀ ਸੰਭਵ ਹੈ। ਅਜਿਹੀ ਅਵਸਥਾ ’ਤੇ ਪਹੁੰਚ ਕੇ ਸੂਫ਼ੀ ਸਾਧਕ ਇਨਸਾਨ -ਉਲ-ਕਾਮਿਲ ਦੀ ਪਦਵੀ ਗ੍ਰਹਿਣ ਕਰਦਾ ਹੋਇਆ ਏਕਤਤਵ ਨੂੰ ਪ੍ਰਾਪਤ ਹੁੰਦਾ ਹੈ।
ਕੀਵਰਡ (Keyword): ਸੂਫ਼ੀਮਤ, ਦਰਸ਼ਨ, ਈਸ਼ਵਰ, ਵਹਿਦਤ-ਉਲ-ਵਜੂਦ, ਇਨਸਾਨ-ਉਲ-ਕਾਮਿਲ, ਮੁਰਸ਼ਿਦ, ਰੂਹ, ਨਫ਼ਸ, ਇਸ਼ਕ।