Articles
Authors and Affiliations:
DOI: 10.64119/armaan.vol.3.issue2.12
DOI URL: https://doi.org/10.64119/armaan.vol.3.issue2.12
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
ਸਿੱਠਣੀਆਂ’ ਇਸਤਰੀਆਂ ਦੇ ਬਹੁਤ ਹਰਮਨ ਪਿਆਰੇ ਗੀਤ ਹਨl ਇਹ ਕਾਵਿ ਰੂਪ ਵਿਆਹ ਦੀਆਂ ਰਸਮਾਂ ਨਾਲ ਸੰਬੰਧਿਤ ਹੁੰਦਾ ਹੈ। ਇਸ ਦਾ ਮਨੋਰਥ ਵਿਅੰਗ ਕਟਾਕਸ ਜਾਂ ਮਜ਼ਾਕੀਆ ਅੰਦਾਜ਼ ਵਿੱਚ ਲੋਕਾਂ ਦਾ ਮਨੋਰੰਜਨ ਕਰਨਾ ਹੈl ਪੁਰਾਣੇ ਸਮੇਂ ਵਿੱਚ ਮਨ ਪ੍ਰਚਾਵੇ ਲਈ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ ਤਾਂ ਕਿ ਖੁਸ਼ੀ ਦਾ ਮਾਹੌਲ ਸਿਰਜਿਆ ਜਾ ਸਕੇl ਕੁੜੀ ਧਿਰ ਵਾਲੇ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦੇ ਸਨ ਪਰ ਉਹ ਮੁੰਡੇ ਵਾਲੀਆਂ ਨੂੰ ਸਿੱਠਣੀਆਂ ਦੇ ਕੇ ਆਪਣਾ ਅੰਦਰਲਾ ਗੁਭ-ਗਲਾ੍ਟ ਕੱਢ ਲੈਂਦੇ ਸਨl ਸਿੱਠਣੀਆਂ ਆਮ ਤੌਰ ਤੇ ਮਿੱਠੀਆਂ ਗਾਲਾਂ ਹੁੰਦੀਆਂ ਹਨ, ਜੋ ਔਰਤਾਂ ਨੂੰ ਸੱਦਾਚਾਰਕ ਬੰਧੇਜਾ ਅਤੇ ਸੰਕੋਚਾਂ ਤੋਂ ਖੁੱਲ ਦਿੰਦੀਆਂ ਹਨl ਸਿਠਣੀਆਂ ਇਸਤਰੀਆਂ ਵੱਲੋਂ ਰਲ ਕੇ ਦਿੱਤੀਆਂ ਜਾਂਦੀਆਂ ਹਨ ਤੇ ਮੌਕੇ ਅਨੁਸਾਰ ਇਹਨਾਂ ਵਿੱਚ ਵਾਧ -ਘਾਟ ਕਰ ਲਈ ਜਾਂਦੀ ਹੈ ਹੈ। ਸਿੱਠਣੀਆਂ ਰਾਹੀਂ ਮੁੰਡੇ ਵਾਲਿਆਂ ਦੀ ਝਿਜਕ ਅਤੇ ਸੰਕੋਚ ਨੂੰ ਘਟਾਇਆ ਜਾਂਦਾ ਹੈ ਤਾਂ ਕਿ ਉਹ ਕੁੜੀ ਵਾਲੇ ਰਿਸ਼ਤੇਦਾਰਾਂ ਨਾਲ ਘੁਲ- ਮਿਲ ਜਾਣl ਸਿੱਠਣੀਆਂ ਵਿੱਚ ਦੋਨਾਂ ਧਿਰਾਂ ਕੁੜੀ ਵਾਲਿਆਂ ਅਤੇ ਮੁੰਡੇ ਵਾਲਿਆਂ ਦੀ ਹਾਜ਼ਰ ਜਵਾਬੀ ਜਰੂਰੀ ਹੁੰਦੀ ਹੈl ਇੱਕ ਧਿਰ ਸਿਠਣੀ ਬੋਲਦੀ ਹੈ ਤੇ ਦੂਜੀ ਧਿਰ ਉਸਦਾ ਜਵਾਬ ਦਿੰਦੀ ਹੈ lਸਿਠਣੀਆਂ ਆਮ ਤੌਰ ਤੇ ਮੁੰਡੇ ਵਾਲਿਆਂ ਦੇ ਪਹਿਰਾਵੇ, ਉਹਨਾਂ ਦੇ ਖਾਨਦਾਨ, ਖਾਣ ਪੀਣ, ਉਹਨਾਂ ਦੀ ਸਰੀਰਕ ਬਣਤਰ, ਆਦਿ ਨਾਲ ਸਬੰਧਿਤ ਹੁੰਦੀਆਂ ਹਨ, ਅਤੇ ਹਾਸੇ ਮਜਾਕ ਨਾਲ ਭਰਪੂਰ ਹੁੰਦੀਆਂ ਹਨ। ਇਹ ਪੰਜਾਬੀਆਂ ਦੇ ਖੁੱਲੇ ਡੁੱਲੇ ਸੁਭਾਅ, ਉਹਨਾਂ ਦੇ ਰਹਿਣ ਸਹਿਣ, ਆਦਤਾਂ ਤੇ ਅਣਫਰੋਲੀਆਂ ਡੂੰਘੀਆਂ ਪਰਤਾਂ ਨੂੰ ਉਜਾਗਰ ਕਰਦੀਆਂ ਹਨl
ਕੀਵਰਡ (Keyword): ਸਿੱਠਣੀ, ਲੋਕ ਧਾਰਾ, ਵਿਅੰਗ, ਹਾਸਾ-ਠੱਠਾ, ਮਜਾਕ, ਵਿਆਹ, ਲਾੜਾ, ਮੇਲਣਾ।