ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue2.02
DOI URL: https://doi.org/10.64119/armaan.vol.3.issue2.02
Abstract (ਸਾਰ):
ਨਾਵਲ 'ਅਲਵਿਦਾ ! ...ਕਦੇ ਵੀ ਨਹੀਂ' ਪਰਵਾਸੀ ਸਾਹਿਤਕਾਰ ਲਾਜ ਨੀਲਮ ਸੈਣੀ ਦੀ ਰਚਨਾ ਜੋ ਸਵੈ ਜੀਵਨੀ ਮੂਲਕ ਨਾਵਲ ਹੈ। ਇਸ ਨਾਵਲ ਦਾ ਵਿਸ਼ਾ ਪਰਿਵਾਰਿਕ ਜੀਵਨ ਦੀ ਪੇਸ਼ਕਾਰੀ ਕਰਦਾ ਹੈ। ਇਸ ਨਾਵਲ ਦੀ ਲੇਖਿਕਾ ਨੇ ਆਸਾ਼ਵਾਦੀ ਨਜ਼ਰੀਆ ਅਪਣਾਇਆ ਹੈ। ਇਸ ਰਾਹੀਂ ਉਹ ਜ਼ਿੰਦਾਦਿਲੀ ਨਾਲ ਜੀਵਨ ਜਿਉਣ ਲਈ ਮਿਸਾਲ ਬਣੀ ਹੈ। ਉਸ ਦੀ ਰਚਨਾ ਦੀ ਖਾਸੀਅਤ ਹੈ ਕਿ ਲੇਖਿਕਾ ਆਪ ਹੀ ਨੀਲਮ ਨਾਂ ਦੀ ਪਾਤਰ ਦੇ ਤੌਰ ‘ਤੇ ਵਿਚਰਦੀ ਹੈ। ਉਸ ਦਾ ਪਤੀ ਜੋ ਉਸ ਨੂੰ ਜ਼ਿੰਦਗੀ ਦੇ ਅਧਵਾਟੇ ਛੱਡ ਕੇ ਇਸ ਸੰਸਾਰ ਤੋਂ ਸਦਾ ਲਈ ਅਲਵਿਦਾ ਕਹਿ ਗਿਆ ਹੈ ਉਸ ਨਾਲ ਵਿਆਹ ਤੋਂ ਪਹਿਲਾਂ ਅਤੇ ਬਾਅਦ ਦੇ ਬਿਤਾਏ ਪਲਾਂ ਨੂੰ ਚੇਤੇ ਕਰਦਿਆਂ ਇਸ ਨਾਵਲ ਦੀ ਰਚਨਾ ਕਰਦੀ ਹੈ। ਨਾਵਲ ਦੇ ਹਰ ਕਾਂਡ ਦੇ ਆਰੰਭ ਵਿੱਚ ਨਾਇਕਾ ਆਪਣੇ ਪਤੀ ਨਾਲ ਵਾਰਤਾਲਾਪ ਕਰਦੀ ਹੈ ਜਿਸ ਵਿਚ ਉਹ ਆਪ ਹੀ ਕਾਲਪਨਿਕ ਨਾਮ ਲਾਜ ਅਤੇ ਨੀਲਮ ਦੀ ਵਾਰਤਾਲਾਪ ਸਿਰਜਦੀ ਹੈ ਅਤੇ ਆਪ ਹੀ ਹੁੰਗਾਰਾ ਭਰਦੀ ਹੈ। ਸ਼ਬਦਾਂ ਦੀ ਵਰਤੋਂ ਬਾਕਮਾਲ ਕੀਤੀ ਗਈ ਹੈ। ਦੋਹਾਂ ਦੇ ਵਾਰਤਾਲਾਪ ਰਾਹੀਂ ਉਹ ਆਪਣੇ ਅਚੇਤਨ ਮਨ ਦੀ ਵਾਰਤਾ ਦੀ ਪੇਸ਼ਕਾਰੀ ਕਰਦੀ ਹੈ। ਸੰਸਾਰ ਛੱਡ ਗਏ ਪਤੀ ਨਾਲ ਵਾਰਤਾਲਾਪ ਕਰਨਾ ਕੋਈ ਸਧਾਰਨ ਗੱਲ ਨਹੀਂ ਹੈ। ਮਾਨਸਿਕ ਰੋਗੀ ਹੋਣ ਦੀ ਝਲਕ ਦਿੰਦਾ ਹੈ। ਪਰ ਨਾਵਲ ਲੇਖਿਕਾ ਦੀ ਇਸ ਸਿਰਜਣਾ ਨੇ ਪਾਠਕਾਂ ਨੂੰ ਜ਼ਿੰਦਾਦਿਲੀ ਨਾਲ ਜੀਵਨ ਜਿਉਣ ਦਾ ਹੌਂਸਲਾ ਪ੍ਰਦਾਨ ਕੀਤਾ ਹੈ। ਉਹ ਆਪਣੇ ਵਿਛੜੇ ਪਤੀ ਦੀ ਯਾਦ ਨੂੰ ਸ਼ਬਦਾਂ ਰਾਹੀਂ ਪਰੋ ਕੇ 'ਅਲਵਿਦਾ ! ...ਕਦੇ ਵੀ ਨਹੀਂ' ਨਾਵਲ ਦੀ ਸਿਰਜਣਾ ਕਰਦੀ ਹੈ। ਇਹ ਨਾਵਲ ਪਾਠਕਾਂ ਨੂੰ ਜ਼ਿੰਦਗੀ ਜਿਉਣ ਲਈ ਆਸ਼ਾਵਾਦੀ ਨਜ਼ਰੀਆ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ।
ਕੀਵਰਡ (Keyword): ਨਾਵਲ, 'ਅਲਵਿਦਾ ! ...ਕਦੇ ਵੀ ਨਹੀਂ', ਲਾਜ ਨੀਲਮ ਸੈਣੀ, ਪਰਵਾਸੀ ਸਾਹਿਤਕਾਰ, ਸਭਿਆਚਾਰਕ ਪੱਖ, ਆਸ਼ਾਵਾਦੀ ਸੋਚ, ਮਾਨਸਿਕਤਾ।
..
ISSN: 2583-9446 (Online)
ESTD: 2023
Frequency: Quarterly
DOI Prefix: 10.6.....
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.