ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

ਮੁੱਢਲੀ ਜਾਣ-ਪਛਾਣ | Introduction

‘ਅਰਮਾਨ’, ISSN: 2583-9446(O) ਇੱਕ ਅੰਤਰਰਾਸ਼ਟਰੀ, ਬਹੁ-ਅਨੁਸ਼ਾਸਨੀ, ਪੀਅਰ-ਰੀਵਿਊਡ ਅਤੇ ਇੰਡੈਕਸਡ ਆਨਲਾਈਨ ਪੰਜਾਬੀ ਭਾਸ਼ਾ ਦਾ ਖੋਜ ਜਰਨਲ ਹੈ। ਇਸ ਦਾ ਪ੍ਰਕਾਸ਼ਨ ਗੁਰੂ ਹਰਗੋਬਿੰਦ ਸਾਹਿਬ ਕਾਲਜ, ਸੀ.ਸੀ. ਹੈੱਡ, ਸ੍ਰੀ ਗੰਗਾਨਗਰ (ਰਾਜਸਥਾਨ) ਵੱਲੋਂ ਕੀਤਾ ਜਾਂਦਾ ਹੈ। ਜਰਨਲ ਅਕਾਦਮਿਕ ਉੱਤਮਤਾ, ਖੋਜ-ਨੈਤਿਕਤਾ, ਮੌਲਿਕਤਾ, ਵਿਗਿਆਨਕਤਾ ਅਤੇ ਨੈਤਿਕ ਪ੍ਰਕਾਸ਼ਨਕਾਰੀ ਮਾਪਦੰਡਾਂ ਪ੍ਰਤੀ ਵਚਨਬੱਧ ਹੈ। ਜਰਨਲ ਵਿੱਚ ਪ੍ਰਕਾਸ਼ਿਤ ਹਰੇਕ ਖੋਜ-ਪੱਤਰ ਨੂੰ ਇੱਕ ਵਿਲੱਖਣ ਡਿਜ਼ੀਟਲ ਆਬਜੈਕਟ ਆਈਡੈਂਟੀਫਾਇਰ (DOI) ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਨਾਲ ਖੋਜ-ਪੱਤਰ ਦੀ ਸਥਾਈ ਪਛਾਣ, ਆਨਲਾਈਨ ਪਹੁੰਚ, ਹਵਾਲਾ-ਯੋਗਤਾ ਅਤੇ ਅਕਾਦਮਿਕ ਮਾਨਤਾ ਨੂੰ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਮਿਲਦੀ ਹੈ। ‘ਅਰਮਾਨ’ ਸਾਹਿਤਕ ਚੋਰੀ (Plagiarism) ਅਤੇ ਹਰ ਪ੍ਰਕਾਰ ਦੇ ਅਨੈਤਿਕ ਪ੍ਰਕਾਸ਼ਨਕਾਰੀ ਵਿਵਹਾਰ ਪ੍ਰਤੀ ਜ਼ੀਰੋ-ਟੋਲਰੈਂਸ ਨੀਤੀ ਅਪਣਾਉਂਦਾ ਹੈ। ਲੇਖਕਾਂ ਲਈ ਇਹ ਲਾਜ਼ਮੀ ਹੈ ਕਿ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਖੋਜ-ਪੱਤਰ ਮੌਲਿਕ, ਪ੍ਰਮਾਣਿਕ, ਅਪ੍ਰਕਾਸ਼ਿਤ ਅਤੇ ਯੋਗ ਸੰਦਰਭਾਂ/ਹਵਾਲਿਆਂ ਸਮੇਤ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਵੇ। ਜਰਨਲ ਦਾ ਉਦੇਸ਼ ਪੰਜਾਬੀ ਭਾਸ਼ਾ ਵਿੱਚ ਉੱਚ-ਗੁਣਵੱਤਾ ਵਾਲੀ ਮੌਲਿਕ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਖੋਜਕਰਤਾਵਾਂ, ਅਧਿਆਪਕਾਂ ਅਤੇ ਵਿਦਵਾਨਾਂ ਲਈ ਇੱਕ ਭਰੋਸੇਯੋਗ ਅਕਾਦਮਿਕ ਮੰਚ ਪ੍ਰਦਾਨ ਕਰਨਾ ਹੈ।

‘Armaan’, ISSN: 2583-9446(O) is an International, Multi-Disciplinary, Peer-Reviewed and Indexed Online Research Journal in the Punjabi Language. The journal is published by Guru Hargobind Sahib College, C.C. Head, Sri Ganganagar (Rajasthan). The journal is committed to academic excellence, research integrity, originality, scholarly quality, and ethical publishing standards. Each research paper published in the journal is assigned a unique Digital Object Identifier (DOI), ensuring its persistent identification, accessibility, citability, and academic recognition. ‘Armaan’ follows a zero-tolerance policy towards plagiarism and all forms of unethical publishing practices. Authors are required to ensure that their submitted research papers are original, authentic, unpublished, and written in Punjabi with appropriate citations and references. The journal aims to promote high-quality, original and multidisciplinary research in the Punjabi language and to provide a credible academic platform for researchers, scholars, teachers, and academicians for the dissemination of scholarly knowledge.

FOCUS AND SCOPE | ਫੋਕਸ ਅਤੇ ਸਕੋਪ (Subject Areas / ਵਿਸ਼ਾ ਖੇਤਰ)

ਅਰਮਾਨ ਜਰਨਲ ਇੱਕ ਅੰਤਰਰਾਸ਼ਟਰੀ, ਬਹੁ-ਵਿਸ਼ਯਕ ਅਤੇ ਪੀਅਰ-ਰੀਵਿਊਡ ਖੋਜ ਜਰਨਲ ਹੈ, ਜੋ ਪੰਜਾਬੀ ਭਾਸ਼ਾ ਵਿੱਚ ਮੌਲਿਕ, ਗੁਣਵੱਤਾਪੂਰਨ ਅਤੇ ਅੰਤਰ-ਵਿਸ਼ਯਕ ਖੋਜ ਨੂੰ ਉਤਸ਼ਾਹਿਤ ਕਰਦਾ ਹੈ। ਜਰਨਲ ਹੇਠ ਲਿਖੇ ਪ੍ਰਮੁੱਖ ਅਕਾਦਮਿਕ ਖੇਤਰਾਂ ਵਿੱਚ ਖੋਜ-ਪੱਤਰ ਸਵੀਕਾਰ ਕਰਦਾ ਹੈ:

ਮਾਨਵਿਕੀ ਅਤੇ ਭਾਸ਼ਾਵਾਂ | Humanities & Languages:

ਪੰਜਾਬੀ, ਸਾਹਿਤ, ਭਾਸ਼ਾ-ਵਿਗਿਆਨ, ਮਨੋਵਿਗਿਆਨ, ਇਤਿਹਾਸ, ਭੂਗੋਲ, ਦਰਸ਼ਨ, ਸੰਗੀਤ, ਨ੍ਰਿਤ, ਲਲਿਤ ਕਲਾਵਾਂ, ਆਰਕੀਟੈਕਚਰ ਅਤੇ ਲਾਇਬ੍ਰੇਰੀ ਸਾਇੰਸ।
Punjabi, Literature, Linguistics, Psychology, History, Geography, Philosophy, Music, Dance, Fine Arts, Architecture and Library Science.

ਸਮਾਜਿਕ ਵਿਗਿਆਨ ਅਤੇ ਸੱਭਿਆਚਾਰ | Social Sciences & Culture:

ਸਮਾਜਸ਼ਾਸਤਰ, ਰਾਜਨੀਤੀ ਵਿਗਿਆਨ, ਸਿੱਖਿਆ, ਸਮਾਜਿਕ ਕਾਰਜ, ਅਰਥਸ਼ਾਸਤਰ, ਮਨੁੱਖੀ ਅਧਿਕਾਰ, ਸੱਭਿਆਚਾਰਕ ਅਧਿਐਨ, ਜੈਂਡਰ ਅਧਿਐਨ ਅਤੇ ਪੇਂਡੂ ਵਿਕਾਸ।
Sociology, Political Science, Education, Social Work, Economics, Human Rights, Cultural Studies, Gender Studies and Rural Development.

ਖੇਡਾਂ ਅਤੇ ਸਰੀਰਕ ਸਿੱਖਿਆ | Sports & Physical Education:

ਖੇਡ ਵਿਗਿਆਨ, ਸਰੀਰਕ ਸਿੱਖਿਆ, ਖੇਡ ਪ੍ਰਬੰਧਨ, ਖੇਡ ਮਨੋਵਿਗਿਆਨ, ਯੋਗ ਅਤੇ ਵੈਲਨੈੱਸ।
Sports Science, Physical Education, Sports Management, Sports Psychology, Yoga and Wellness.

ਕਾਮਰਸ ਅਤੇ ਪ੍ਰਬੰਧਨ | Commerce & Management:

ਕਾਮਰਸ ਸਟ੍ਰੀਮ, ਲੇਖਾ-ਵਿਗਿਆਨ, ਬਿਜ਼ਨਸ ਮੈਨੇਜਮੈਂਟ, ਮਾਰਕੀਟਿੰਗ, ਮਨੁੱਖੀ ਸਰੋਤ, ਵਿੱਤ, ਲੌਜਿਸਟਿਕਸ, ਟੂਰਿਜ਼ਮ ਅਤੇ ਹੋਸਪਿਟੈਲਿਟੀ।
Commerce Stream, Accounting, Business Management, Marketing, Human Resources, Finance, Logistics, Tourism and Hospitality.

ਵਿਗਿਆਨ ਅਤੇ ਤਕਨਾਲੋਜੀ | Sciences & Technology:

ਬੁਨਿਆਦੀ ਅਤੇ ਅਨੁਪ੍ਰਯੋਗੀ ਵਿਗਿਆਨ, ਜੀਵਨ ਵਿਗਿਆਨ, ਖੇਤੀਬਾੜੀ, ਵਾਤਾਵਰਣ ਵਿਗਿਆਨ, ਕੰਪਿਊਟਰ ਸਾਇੰਸ, ਡਾਟਾ ਸਾਇੰਸ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ।
Basic & Applied Sciences, Life Sciences, Agricultural Sciences, Environmental Sciences, Computer Science, Data Science and Artificial Intelligence.

ਸਿਹਤ ਅਤੇ ਅੰਤਰ-ਅਨੁਸ਼ਾਸਨੀ ਅਧਿਐਨ | Health & Interdisciplinary Studies:

ਸਿਹਤ ਵਿਗਿਆਨ, ਗ੍ਰਹਿ ਵਿਗਿਆਨ, ਪੋਸ਼ਣ, ਸੈਰ-ਸਪਾਟਾ, ਰਸੋਈ ਕਲਾ ਅਤੇ ਅੰਤਰ-ਅਨੁਸ਼ਾਸਨੀ /ਬਹੁ-ਅਨੁਸ਼ਾਸਨੀ ਅਧਿਐਨ।
Health Sciences, Home Sciences, Nutrition, Tourism, Culinary Arts and Interdisciplinary/ Multidisciplinary Studies.