• ISSN: 2583-9446 (O) • ISSN Certificate • DOI Prefix: 10.64119 • Journal Impact Factor (2025): 5.427 (SIIFI) • Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040227

ਪ੍ਰੋ. ਪੂਰਨ ਸਿੰਘ ਦੀ ਕਵਿਤਾ ਵਿੱਚ ਪੰਜਾਬੀਅਤ ਦਾ ਸੰਕਲਪ

Prof. Puran Singh Di Kavita Vich Punjabiyat Da Sankalp

ਅੰਮ੍ਰਿਤਪਾਲ ਸਿੰਘ (Amritpal singh)
ਖੋਜਾਰਥੀ, ਪੰਜਾਬੀ ਤੇ ਡੋਗਰੀ ਵਿਭਾਗ (Research scholar, Dept. of Punjabi & Dogri)
ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ (ਹਿਮਾਚਲ ਪ੍ਰਦੇਸ਼)-176215

Abstract (ਸਾਰ):

ਇਹ ਖੋਜ ਪੱਤਰ ਆਧੁਨਿਕ ਪੰਜਾਬੀ ਕਵਿਤਾ ਦੇ ਚਿੰਤਨਸ਼ੀਲ ਕਵੀ ਪ੍ਰੋ. ਪੂਰਨ ਸਿੰਘ ਦੀ ਰਚਨਾ ਵਿੱਚ ਨਿਹਿਤ ‘ਪੰਜਾਬੀਅਤ’ ਦੇ ਸੰਕਲਪ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਦਾ ਹੈ, ਜੋ ਕਿ ਕੇਵਲ ਇੱਕ ਭੂਗੋਲਿਕ ਜਾਂ ਸੱਭਿਆਚਾਰਕ ਪਛਾਣ ਤੱਕ ਸੀਮਤ ਨਾ ਰਹਿ ਕੇ ਪੰਜਾਬੀ ਲੋਕ-ਮਾਨਸ ਦੀਆਂ ਸਦੀਵੀ ਪਰਤਾਂ, ਇਤਿਹਾਸਕ ਚੇਤਨਾ ਅਤੇ ਜੀਵਨ-ਜਾਚ ਦਾ ਸੁਮੇਲ ਹੈ। ਇਸ ਅਧਿਐਨ ਰਾਹੀਂ ਇਹ ਸਿੱਧ ਕੀਤਾ ਗਿਆ ਹੈ ਕਿ ਪ੍ਰੋ. ਪੂਰਨ ਸਿੰਘ ਨੇ ਆਪਣੀ ਕਵਿਤਾ ਵਿੱਚ ਪੰਜਾਬੀਅਤ ਨੂੰ ‘ਨਾਨਕਤਾ’ ਦੇ ਮੂਲ ਸਿਧਾਂਤ- ਅਰਥਾਤ ਉਦਾਰਤਾ, ਸਮਾਨਤਾ ਅਤੇ ਸਰਬ-ਸਾਂਝੀਵਾਲਤਾ- ਨਾਲ ਜੋੜ ਕੇ ਇਸ ਨੂੰ ਇੱਕ ਵਿਸ਼ਾਲ ਦਾਰਸ਼ਨਿਕ ਆਯਾਮ ਪ੍ਰਦਾਨ ਕੀਤਾ ਹੈ, ਜਿੱਥੇ ਪੰਜਾਬ ਦੇ ਪ੍ਰਕਿਰਤਿਕ ਭੂ-ਖੰਡ, ਵਗਦੇ ਦਰਿਆਵਾਂ ਅਤੇ ਕਿਰਤੀ ਵਰਗ ਦੀ ਅਣਥੱਕ ਮਿਹਨਤ ਨੂੰ ਸਾਂਝੀ ਮਾਨਵੀ ਵਿਰਾਸਤ ਦੇ ਪ੍ਰਤੀਕਾਂ ਵਜੋਂ ਚਿਤਰਿਆ ਗਿਆ ਹੈ। ਕਵੀ ਨੇ ਪੰਜਾਬ ਦੇ ਇਤਿਹਾਸਕ ਸੰਘਰਸ਼, ਨਾਬਰੀ ਦੇ ਜਜ਼ਬੇ ਅਤੇ ਕੁਰਬਾਨੀ ਦੀ ਭਾਵਨਾ ਨੂੰ ਧਰਮ-ਨਿਰਪੱਖ ਪ੍ਰਸੰਗ ਵਿੱਚ ਪੇਸ਼ ਕਰਕੇ ਪੰਜਾਬੀਅਤ ਨੂੰ ਸੰਕੀਰਣ ਘੇਰਿਆਂ ਤੋਂ ਮੁਕਤ ਕੀਤਾ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਪ੍ਰੋ. ਪੂਰਨ ਸਿੰਘ ਦਾ ਪੰਜਾਬੀਅਤ ਸੰਕਲਪ ਅੱਜ ਦੇ ਦੌਰ ਵਿੱਚ ਵੀ ਸਮਾਜਿਕ ਸਦਭਾਵਨਾ ਅਤੇ ਮਾਨਵੀ ਕਲਿਆਣ ਲਈ ਇੱਕ ਪ੍ਰੇਰਨਾਦਾਇਕ ਅਤੇ ਅਤਿ-ਸਾਰਥਕ ਜੀਵਨ-ਫਲਸਫਾ ਹੈ।

ਕੀਵਰਡ (Keywords):
ਪੰਜਾਬੀਅਤ, ਪੰਜਾਬੀ ਕਵਿਤਾ, ਕਿਰਤ, ਸੱਭਿਆਚਾਰ, ਧਰਮ-ਨਿਰਪੱਖਤਾ, ਨਾਬਰੀ, ਸਾਂਝੀਵਾਲਤਾ।