• ISSN: 2583-9446 (O) • ISSN Certificate • DOI Prefix: 10.64119 • Journal Impact Factor (2025): 5.427 (SIIFI) • Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040226

ਪੰਜਾਬੀ ਨਾਵਲਾਂ ਵਿਚ ਖ਼ਾਲਸਾ ਰਾਜ ਦੇ ਪਤਨ ਦੇ ਕਾਰਨਾਂ ਦੀ ਪੇਸ਼ਕਾਰੀ (‘ਯੁੱਗ-ਅੰਤ’, ‘ਅਕਾਲ ਸਹਾਏ’ ਅਤੇ ‘ਸੂਰਜ ਦੀ ਅੱਖ’ ਦੇ ਵਿਸ਼ੇਸ਼ ਸੰਦਰਭ 'ਚ)

Punjabi Navelan Vich Khalsa Raaj De Patan De Kaarnan Di Peshkaari (‘Yug Ant’, ‘Akaal Sahai’ Ate ‘Suraj Di Akh’ de vishesh sandarbh 'ch)

ਡਾ. ਗੁਰਪ੍ਰੀਤ ਸਿੰਘ (Dr. Gurpreet Singh)
ਸਹਾਇਕ ਪ੍ਰੋਫੈਸਰ, ਪੰਜਾਬੀ (Assistant Professor in Punjabi)
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ (ਪੰਜਾਬ)- 151001

Abstract (ਸਾਰ):

ਇਸ ਖੋਜ ਕਾਰਜ ਵਿਚ ਸਾਹਿਤ ਦੇ ਤੁਲਨਾਤਮਕ ਅਧਿਐਨ ਦੇ ਸਿਧਾਂਤ ਬਾਰੇ ਸੰਖੇਪ ਚਰਚਾ ਕਰਨ ਉਪਰੰਤ ਇਸ ਬਾਰੇ ਮੁੱਢਲੀ ਸਮਝ ਪੈਦਾ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਤਿੰਨ ਨਾਵਲਾਂ ਵਿਚਲੇ ਵਿਸ਼ਾ-ਵਸਤੂ ਦੇ ਅਹਿਮ ਪਹਿਲੂਆਂ ਦੀ ਤੁਲਨਾਤਮਕ ਵਿਆਖਿਆਂ ਪੇਸ਼ ਕੀਤੀ ਗਈ ਹੈ। ਇਸ ਤਹਿਤ ਮਨਮੋਹਨ ਬਾਵਾ ਦੇ ਨਾਵਲ ‘ਯੁੱਗ ਅੰਤ’, ਹਰਜੀਤ ਅਟਵਾਲ ਦੇ ਨਾਵਲ ‘ਅਕਾਲ ਸਹਾਏ ਅਤੇ ਬਲਦੇਵ ਸਿੰਘ ਦੇ ਨਾਵਲ ‘ਸੂਰਜ ਦੀ ਅੱਖ’ ਵਿਚ ਵਿਭਿੰਨ ਦ੍ਰਿਸ਼ਟੀਆਂ ਤੋਂ ਅਤੇ ਵਿਭਿੰਨ ਸ਼ੈਲੀ ਵਿਚ ਪੇਸ਼ ਹੋਏ ਖ਼ਾਲਸਾ ਰਾਜ ਦੇ ਪਤਨ ਦੇ ਕਾਰਨਾਂ ਨੂੰ ਤੁਲਨਾ ਕੇ ਵਿਚਾਰਿਆ ਗਿਆ ਹੈ। ਵੇਖਣ ਵਿਚ ਆਇਆ ਹੈ ਕਿ ਇਹ ਤਿੰਨੇ ਨਾਵਲਕਾਰ ਖ਼ਾਲਸਾ ਰਾਜ ਦੇ ਪਤਨ ਦੇ ਕਾਰਨਾਂ ਨੂੰ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਵੇਖਦੇ ਹਨ ਅਤੇ ਆਪਣੇ ਨਾਵਲਾਂ ਵਿਚ ਪੇਸ਼ ਕਰਦੇ ਹਨ। ਇਹਨਾਂ ਵਿਭਿੰਨ ਦ੍ਰਿਸ਼ਟੀਕੋਣਾਂ ਦੀ ਤੁਲਨਾ ਕਰਦੇ ਹੋਏ ਇਹਨਾਂ ਵਿਚਲੀਆਂ ਸਮਾਨਤਾਵਾਂ, ਵਖਰੇਵਿਆਂ ਅਤੇ ਸੰਵਾਦਾਂ ਨੂੰ ਇਸ ਖੋਜ ਕਾਰਜ ਵਿਚ ਪੇਸ਼ ਕੀਤਾ ਗਿਆ ਹੈ। ਇਸ ਖੋਜ ਕਾਰਜ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਸ਼ਾਸਤ ਖ਼ਾਲਸਾ ਰਾਜ ਦੇ ਪਤਨ ਦੇ ਕਾਰਨਾਂ ਨੂੰ ਵਿਭਿੰਨ ਦ੍ਰਿਸ਼ਟੀਕੋਣਾਂ ਤੋਂ ਵਿਚਾਰ ਕੇ ਇਕ ਸਾਂਝੀ ਰਾਏ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਪਾਠਕ ਖ਼ਾਲਸਾ ਰਾਜ ਦੇ ਬੁਨਿਆਦੀ ਅਸੂਲਾਂ, ਇਸ ਦੇ ਪਤਨ ਦੇ ਅਹਿਮ ਅਤੇ ਤਤਕਾਲੀ ਕਾਰਨਾਂ ਵਿਚਲੇ ਸਮੀਕਰਨਾਂ ਬਾਰੇ ਜਾਣ ਸਕੇ ਅਤੇ ਇਹਨਾਂ ਦੀ ਵਿਚਾਰ ਅਧੀਨ ਨਾਵਲਾਂ ਵਿਚ ਹੋਈ ਪੇਸ਼ਕਾਰੀ ਦੇ ਵਿਭਿੰਨ ਪਸਾਰਾਂ ਨੂੰ ਜਾਣਦੇ ਹੋਏ ਇਤਿਹਾਸ ਅਤੇ ਸਾਹਿਤ ਵਿਚਲੇ ਸੰਬੰਧਾਂ, ਨਿਖੇੜਿਆਂ ਅਤੇ ਸੰਵਾਦਾਂ ਨੂੰ ਸਮਝ ਸਕੇ।

ਕੀਵਰਡ (Keywords):
ਖ਼ਾਲਸਾ ਰਾਜ, ਪਤਨ ਦੇ ਕਾਰਨ, ਤੁਲਨਾਤਮਕ ਅਧਿਐਨ, ਇਤਿਹਾਸਕ ਨਾਵਲ, ਰਣਜੀਤ ਸਿੰਘ, ਗਲਪੀ ਇਤਿਹਾਸ।