ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040222

ਕਿਰਪਾਲ ਕਜ਼ਾਕ ਦੇ ਕਹਾਣੀ ਸੰਗ੍ਰਹਿ 'ਅੰਤਹੀਣ' ਦਾ ਸਮਾਜ ਸਭਿਆਚਾਰਕ ਅਧਿਐਨ

Kirpal Kajak De Kahani Sangrah ‘Antheen’ Da Samaj Sabhyacharak Adhyan

ਡਾ. ਸ਼ਾਲੂ ਰਾਣੀ (Dr. Shallu Rani)
ਸਹਾਇਕ ਪ੍ਰੋਫੈਸਰ (Assistant Professor)
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ (ਪੰਜਾਬ)-144001

Abstract (ਸਾਰ):

‘ਕਿਰਪਾਲ ਕਜ਼ਾਕ ਸ਼ਹਿਰੀ ਮਾਨਵੀ ਦ੍ਰਿਸ਼ਟੀਕੋਣ, ਨਿੱਜ ਦੇ ਅਨੁਭਵ ਸੂਖਮ ਕਲਾਤਮਕ ਸੂਝ, ਵਲੂੰਧਰੇ ਪਲਾਂ ਦੀ ਕਸੀਦਾਕਾਰੀ ਕਰਨ ਅਤੇ ਨਿਵੇਕਲੇ-ਸੁਰ ਅਤੇ ਅੰਦਾਜ ਕਰਕੇ ਕਹਾਣੀ ਜਗਤ ਵਿਚ ਆਪਣੀ ਵੱਖਰੀ ਨੁਹਾਰ ਅਤੇ ਪਹਿਚਾਣ ਸਥਾਪਿਤ ਕਰ ਚੁੱਕਾ ਕਹਾਣੀਕਾਰ ਹੈ। ਉਸਨੇ ਥੋੜ੍ਹਾ ਲਿਖਿਆ ਪਰ ਜੋ ਵੀ ਲਿਖਿਆ ਉਸਨੇ ਕਹਾਣੀ ਦੇ ਇਤਿਹਾਸ ਵਿਚ ਗੁਣਾਤਮਕ ਵਾਧਾ ਕੀਤਾ ਹੈ। ਕਿਰਪਾਲ ਕਜ਼ਾਕ ਇੱਕ ਅਜਿਹਾ ਕਹਾਣੀਕਾਰ ਹੈ ਜਿਸਨੇ ਜਿੰਦਗੀ ਦੀਆਂ ਤ੍ਰਾਸਦਿਕ ਹਕੀਕਤਾਂ ਵਿਚੋਂ ਗੁਜ਼ਰਦੇ ਹੋਏ ਤ੍ਰਾਸਦਿਕ ਸਥਿਤੀਆਂ ਨੂੰ ਆਪਣੇ ਪਿੰਡੇ ਤੇ ਹੰਢਾਇਆ ਤੇ ਕਈ ਕੌੜੇ ਅਨੁਭਵ ਗ੍ਰਹਿਣ ਕੀਤੇ। ਕਜ਼ਾਕ ਨੇ ਆਪਣੀ ਰਚਨਾਤਮਕ ਸ਼ਕਤੀ ਦਾ ਸ੍ਰੋਤ ਜਿੰਦਗੀ ਦੇ ਅਨੁਭਵ ਕੀਤੇ ਇਨ੍ਹਾ ਕੌੜੇ ਅਨੁਭਵਾਂ ਨੂੰ ਬਣਾਇਆ ਤੇ ਬੜੀ ਸ਼ਿੱਦਤ ਨਾਲ ਆਪਣੀਆਂ ਕਹਾਣੀਆਂ ਵਿੱਚ ਸਿਰਜਿਆ ਹੈ। ਕਿਰਪਾਲ ਕਜ਼ਾਕ ਨੇ ਅੰਤਹੀਣ ਕਹਾਣੀ ਸੰਗ੍ਰਹਿ ਰਾਂਹੀ 21ਵੀਂ ਸਦੀ ਦੇ ਮਨੁੱਖ ਦੇ ਸੱਚ ਨੂੰ ਬੜੇ ਬੇਬਾਕੀ ਨਾਲ ਸਿਰਜ ਕੇ ਆਧੁਨਿਕ ਪੂੰਜੀਵਾਦੀ ਸਮਾਜ ਤੇ ਵਿਅੰਗ ਕਸਿਆ ਹੈ ਤੇ ਮਨੁੱਖ ਦੀਆਂ ਭਾਵਨਾਵਾਂ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ।

ਕੀਵਰਡ (Keywords):
ਪੰਜਾਬੀ ਸਾਹਿਤ, ਕਿਰਪਾਲ ਕਜ਼ਾਕ, ਕਹਾਣੀ, ਅੰਤਹੀਣ, ਸਮਾਜ ਸਭਿਆਚਾਰ, ਸਮਾਜਿਕ।