Paper ID: ARMN040221
‘ਮਨੁ ਪੰਖੀ ਭਇਓ’ ਨਾਵਲ ਵਿੱਚ ਆਤਮ-ਮੁਗਧ ਸੱਤਾ ਨਿਰਦੇਸ਼ਿਤ ਉਜਾੜੇ ਦਾ ਦੁਖਾਂਤ: ਇੱਕ ਆਲੋਚਨਾਤਮਕ ਵਿਸ਼ਲੇਸ਼ਣ
‘Mann Pankhi Bhayo’ Novel Vich Atam-Mugdh Satta Nirdeshit Ujade Da Dukhant: Ik Alochanatmak Vishleshan
Abstract (ਸਾਰ):
ਮਨੁ ਪੰਖੀ ਭਇਓ’ ਨਾਵਲ 1947 ਦੇ ਉਜਾੜੇ ਦੇ ਦੁਖਾਂਤ ਨੂੰ ਸਿਰਫ਼ ਇਤਿਹਾਸਿਕ ਘਟਨਾ ਵਜੋਂ ਨਹੀਂ, ਸਗੋਂ ਗੰਭੀਰ ਮਨੋਵਿਗਿਆਨਿਕ ਅਤੇ ਦਾਰਸ਼ਨਿਕ ਪਰਿਪੇਖ ਵਿੱਚ ਪੇਸ਼ ਕਰਦਾ ਹੈ। ਨਾਵਲਕਾਰ ਨੇ ਸਤਹੀ ਪੱਧਰ ਉੱਤੇ ਦ੍ਰਿਸ਼ਟੀਗੋਚਰ ਹੁੰਦੀ ਸੰਸਥਾਗਤ ਧਰਮਾਂ ਦੀ ਲੜਾਈ ਪਿੱਛੋਂ ਕਾਰਜਸ਼ੀਲ ਲੁਕੇ ਹੋਏ ਕਾਰਨਾਂ ਦੀਆਂ ਪਰਤਾਂ ਨੂੰ ਫਰੋਲਿਆ ਹੈ। ਇਹ ਬਿਰਤਾਂਤ ਉਜਾੜੇ ਦੇ ਦਰਦ ਨੂੰ ਮਨੁੱਖੀ ਮਾਨਸਿਕਤਾ ਦੀ ਉਸ ਬੇਵਸੀ ਨਾਲ ਜੋੜਦਾ ਹੈ, ਜਿੱਥੇ ਆਮ ਮਨੁੱਖ ਆਪਣੀ ਸੋਚ ਅਤੇ ਵਿਵੇਕ ਨੂੰ ਗਵਾ ਲੈਂਦਾ ਹੈ। ਉਸਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਕੋਈ ਅਦ੍ਰਿਸ਼ ਸੂਖਮ ਸ਼ਕਤੀ ਉਸਦੀ ਮਾਨਸਿਕਤਾ ਉੱਤੇ ਕਾਬਜ਼ ਹੈ। ਪ੍ਰਸਤੁਤ ਖੋਜ ਪੱਤਰ ਵਿੱਚ ਇਸ ਨਾਵਲ ਦੇ ਅਧਾਰ ਉੱਤੇ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸੱਤਾ ਦੀ ਭੁੱਖ ਅਤੇ ਹਉਮੈ ਕਾਰਨ ਲੱਖਾਂ ਮਾਸੂਮ ਲੋਕਾਂ ਦਾ ਉਜਾੜਾ ਕੇਵਲ ਬਾਹਰੀ, ਸ਼ਰੀਰਕ ਅਤੇ ਭੂਗੋਲਿਕ ਨਹੀਂ ਸੀ, ਸਗੋਂ ਮਨੁੱਖੀ ਸੰਵੇਦਨਾਵਾਂ ਅਤੇ ਚਿਰਾਂ ਦੀ ਸਾਂਝੀਵਾਲਤਾ ਦਾ ਅੰਦਰੂਨੀ ਉਜਾੜਾ ਸੀ।
ਕੀਵਰਡ (Keywords):
ਵੰਡ ਦਾ ਦੁਖਾਂਤ, ਆਤਮ-ਮੁਗਧ ਸੱਤਾ, ਸਿਆਸੀ ਕੁਟਲਤਾ, ਉਜਾੜੇ ਦਾ ਦਰਦ, ਮਨੁੱਖੀ ਹਉਮੈ, ਦਾਰਸ਼ਨਿਕ ਦ੍ਰਿਸ਼ਟੀ।