ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040217

ਸਰੂਪ ਸਿਆਲਵੀ ਦੀ ਕਥਾ ਸੰਵੇਦਨਾ (ਉੱਤਰ-ਆਧੁਨਿਕਤਾ ਦੇ ਸੰਦਰਭ ਵਿਚ)

Sroop Syalvi Di Katha Sanvedna (Uttar Adhunikta De Sandarbh Vich)

ਡਾ. ਸੰਦੀਪ ਕੌਰ (Dr. Sandeep Kaur)
ਸਹਾਇਕ ਪ੍ਰੋਫ਼ੈਸਰ ਪੰਜਾਬੀ (Assistant Professor, Punjabi)
ਡੀ.ਏ.ਵੀ. ਕਾਲਜ, ਅੰਮ੍ਰਿਤਸਰ (ਪੰਜਾਬ)-143001

Abstract (ਸਾਰ):

ਉੱਤਰ-ਆਧੁਨਿਕਤਾ ਆਧੁਨਿਕਤਾ ਦੀ ਆੜ ਵਿਚ ਆਪਣੀ ਉੱਚਤਤਾ ਦੀ ਬਰਕਰਾਰੀ ਲਈ ਸਥਾਪਿਤ ਹੋਈਆਂ ਪਰੰਪਰਿਕ ਧਾਰਨਾਵਾਂ, ਪਰਮ ਬਿਰਤਾਂਤਾਂ, ਵਿਸ਼ੇਸ਼ ਸਮੂਹਾਂ, ਸੱਭਿਆਚਾਰਾਂ, ਭਾਸ਼ਾਵਾਂ, ਖਿੱਤਿਆ ਆਦਿ ਦੇ ਵਿਰੋਧ ਅਤੇ ਲਘੂ-ਬਿਰਤਾਂਤਾਂ ਅਣਗੌਲੇ ਸਮੂਹਾਂ, ਸਥਾਨਕ ਸੱਭਿਆਚਾਰਾਂ, ਭਾਸ਼ਾਵਾਂ ਖਿੱਤਿਆਂ ਆਦਿ ਦੇ ਹੱਕ ਵਿਚ ਸਥਾਨਕਤਾ, ਵਿਕੇਂਦਰੀਕਰਨ ਅਤੇ ਵੱਖਰਤਾ ਦੀ ਗੱਲ ਕਰਦੀ ਹੈ। ਮਹਾਂ-ਬਿਰਤਾਂਤਾਂ ਦੁਆਰਾ ਜਿਹੜੇ ਲਘੂ-ਬਿਰਤਾਂਤਾਂ ਉੱਪਰ ਹਮੇਸ਼ਾਂ ਇਕਰੂਪਤਾ ਦੀ ਧਾਰਨਾ ਥੋਪੀ ਗਈ ਹੈ। ਉਹਨਾਂ ਲਘੂ-ਬਿਰਤਾਂਤਾਂ ਵਿਚ ਵਿਸ਼ਵੀ ਗਿਆਨ ਹੋਣ ਨਾਲ ਆਪਣੀ ਵੱਖਰੀ ਹੋਂਦ ਕਾਇਮ ਹੈ। ਹਰੇਕ ਲਘੂ-ਬਿਰਤਾਂਤ ਦੀ ਆਪਣੀ ਵਿਆਖਿਆ, ਲੱਛਣ ਤੇ ਗੁਣ ਹੈ। ਜੋ ਉਹਨਾਂ ਦੀ ਸਥਾਨਕਤਾ ਵਿਚ ਨਿਹਿਤ ਹੈ। ਉੱਤਰ-ਆਧੁਨਿਕਤਾ ਇਹਨਾਂ ਹਾਸ਼ੀਆਗਤ ਧਿਰਾਂ ਨੂੰ ਆਪਣੀ ਹੋਂਦ ਤੋਂ ਜਾਣੂ ਕਰਾਉਂਦੀ ਹੈ। ਸਰੂਪ ਸਿਆਲਵੀ ਨੇ ਆਪਣੀਆਂ ਕਹਾਣੀਆਂ ਰਾਹੀਂ ਮੁੱਖ ਸਮੂਹਾਂ ਦੁਆਰਾ ਛੋਟੇ ਸਮੂਹਾਂ ਦੇ ਗੌਰਵਸ਼ਾਲੀ ਇਤਿਹਾਸਕ ਨਾਇਕਾਂ ਨੂੰ ਆਪਣੀ ਇਕਰੂਪਤਾ ਨਾਲ ਦਬਾਅ ਕੇ ਰੱਖਿਆ ਹੈ। ਕਹਾਣੀਕਾਰ ਆਪਣੇ ਕਥਾ ਬਿਰਤਾਂਤ ਰਾਹੀਂ ਇਹਨਾਂ ਅਣਗੌਲੇ ਸਮੂਹਾਂ ਨੂੰ ਉਭਾਰ ਕੇ ਅਲੱਗ ਹੋਂਦ ਵਜੋਂ ਵਿਕਸਿਤ ਕਰਕੇ ਵਿਚਾਰਧਾਰਾਈ ਸਿਰਜਣਾ ਕਰ ਰਿਹਾ ਹੈ।

ਕੀਵਰਡ (Keywords):
ਪਰਮ-ਬਿਰਤਾਂਤ, ਵਿਕੇਂਦਰੀਕਰਨ, ਸਥਾਨਕਤਾ, ਪੈਰਾਲੌਜੀ, ਸੱਭਿਆਚਾਰਕ ਅਵਚੇਤਨ, ਲੋਕਾਇਤਵਾਦ, ਨਾਰੀ ਸਸ਼ਕਤੀਕਰਨ।