ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040215

ਆਰ. ਸੀ. ਟੈਂਪਲ ਦਾ ਪੰਜਾਬੀ ਲੋਕਧਾਰਾਈ ਸਮੱਗਰੀ ਦੇ ਇਕੱਤਰੀਕਰਨ ਵਿੱਚ ਯੋਗਦਾਨ

R. C. Temple Da Punjabi Lokdharai Samagri De Ikattarikaran Vich Yogdan

ਮਦਨ ਪਾਲ ਸਿੰਘ (Madan Pal Singh)
ਸਹਾਇਕ ਪ੍ਰੋਫੈਸਰ (Assistant Professor)
ਸਰਕਾਰੀ ਕਾਲਜ, ਹੁਸ਼ਿਆਰਪੁਰ (ਪੰਜਾਬ)-146001

Abstract (ਸਾਰ):

ਬ੍ਰਿਟਿਸ਼ ਪ੍ਰਸ਼ਾਸਕ ਆਰ. ਸੀ. ਟੈਂਪਲ ਨੇ ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਮਾਨਵ-ਵਿਗਿਆਨੀ ਹੋਣ ਦੇ ਨਾਤੇ ਉਸ ਨੇ ਪੰਜਾਬ ਦੇ ਲੋਕ-ਜੀਵਨ, ਗੀਤ, ਸ਼ਬਦ, ਦੰਤ-ਕਥਾਵਾਂ, ਕਹਾਣੀਆਂ ਅਤੇ ਅਖਾਣਾਂ ਨੂੰ ਇਕੱਤਰ ਕੀਤਾ। ਉਸ ਦੀ ਮੁੱਖ ਰਚਨਾ ‘The Legends of the Panjab’ (ਤਿੰਨ ਜਿਲਦਾਂ) ਪੰਜਾਬੀ ਲੋਕਧਾਰਾ ਦਾ ਮੀਲ ਪੱਥਰ ਹੈ। ਉਸਨੇ ਲੋਕਧਾਰਾਈ ਸਮੱਗਰੀ ਇਕੱਠੀ ਕਰਨ ਦੀ ਵਿਲੱਖਣ ਵਿਧੀ ਅਪਣਾਉਂਦੇ ਹੋਏ ਸ੍ਰੋਤਾਂ ਦੇ ਤੌਰ ’ਤੇ ਆਮ ਲੋਕਾਂ, ਭੰਡਾਂ, ਪਟਵਾਰੀਆਂ, ਮਰਾਸੀਆਂ ਅਤੇ ਢਾਡੀਆਂ ਨੂੰ ਵਰਤਿਆ। ਉਸਨੇ ਨਿਰਜੀਵ ਅਤੇ ਗ਼ੈਰ ਮਾਨਵੀ ਸ੍ਰੋਤਾਂ ਦੀ ਬਜਾਇ ਮਨੁੱਖੀ ਸ੍ਰੋਤਾਂ ਦੀ ਵਰਤੋਂ ਕਰਕੇ ਲੋਕਧਾਰਾਈ ਸਮੱਗਰੀ ਦੀ ਪ੍ਰਮਾਣਿਕਤਾ ਨੂੰ ਕਾਇਮ ਰੱਖਿਆ ਅਤੇ ਮਾਨਵੀ ਜ਼ਜਬਿਆਂ ਵਾਲੀ ਸਮੱਗਰੀ ਤੱਕ ਵੀ ਪ੍ਰਾਥਮਿਕ ਸ੍ਰੋਤਾਂ ਤੱਕ ਰਸਾਈ ਕੀਤੀ। ਉਸ ਨੇ ਕੇਵਲ ਸੰਗ੍ਰਹਿ ਹੀ ਨਹੀਂ ਕੀਤਾ ਸਗੋਂ ਵਿਸ਼ਲੇਸ਼ਣ, ਵਰਗੀਕਰਣ ਅਤੇ ਲੋਕਧਾਰਾ-ਸ਼ਾਸਤਰੀ ਦੇ ਨਜ਼ਰੀਏ ਤੋਂ ਮੁਤਾਲਿਆ ਵੀ ਕੀਤਾ ਹੈ। ਉਸਦਾ ਮੰਨਣਾ ਸੀ ਪ੍ਰਸ਼ਾਸਨ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਥਾਨਕ ਲੋਕਾਂ ਦੀ ਲੋਕਧਾਰਾ ਅਤੇ ਸਭਿਆਚਾਰ ਦੀ ਸਮਝ ਹੋਣਾ ਬਹੁਤ ਜ਼ਰੂਰੀ ਹੈ। ਉਸ ਦੀਆਂ ਲੋਕਧਾਰਾ ਅਧਿਐਨ ਸੰਬੰਧੀ ਮਹੱਤਵਪੂਰਨ ਰਚਨਾਵਾਂ ਵਿੱਚ ‘North Indian Proverbs’, ‘Anthropology as a Practical Science’, ‘Science of Folklore’ ਅਤੇ ਪੰਜਾਬੀ ਨਾਵਾਂ ਬਾਰੇ ਉਸ ਦਾ ਖੋਜ-ਪ੍ਰਬੰਧ ਹਨ। ਟੈਂਪਲ ਨੇ ਲੋਕ-ਵਿਸ਼ਵਾਸ, ਰੀਤੀ-ਰਿਵਾਜ ਅਤੇ ਜਾਤ-ਪ੍ਰਥਾ ਦਾ ਵਿਸ਼ਲੇਸ਼ਣ ਕਰਕੇ ਭਾਰਤੀ ਸਮਾਜ ਦੀਆਂ ਕਮਜ਼ੋਰੀਆਂ ਵੀ ਉਜਾਗਰ ਕੀਤੀਆਂ। ਭਾਵੇਂ ਉਸਦੇ ਅਧਿਐਨ ਦੇ ਪਿੱਛੇ ਬਸਤੀਵਾਦੀ ਮੰਤਵ ਸਨ ਪਰ ਪੰਜਾਬੀ ਲੋਕਧਾਰਾ ਨੂੰ ਵਿਗਿਆਨਕ ਅਧਿਐਨ ਦੇਣ ਵਿੱਚ ਉਸ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ।

ਕੀਵਰਡ (Keywords):
ਲੋਕਧਾਰਾ, ਰੀਤ-ਰਿਵਾਜ, ਲੋਕ-ਵਿਸ਼ਵਾਸ, ਮਾਨਸਿਕਤਾ, ਸਭਿਆਚਾਰ, ਲੋਕ-ਸਾਹਿਤ, ਲੋਕਧਾਰਾ ਅਧਿਐਨ।