Paper ID: ARMN040214
ਵੀਨਾ ਵਰਮਾ ਦੀਆਂ ਕਹਾਣੀਆਂ ਵਿੱਚ ਨਾਰੀ ਚੇਤਨਾ
Veena Verma Dian Kahaniya Vich Naari Chetna
Abstract (ਸਾਰ):
ਪਰਵਾਸੀ ਪੰਜਾਬੀ ਕਹਾਣੀ ਅਜੋਕੇ ਦੌਰ ਦੀ ਇੱਕ ਅਜਿਹੀ ਸਮਰੱਥ ਸਾਹਿਤਕ ਵਿਧਾ ਹੈ ਜਿਹੜੀ ਵਿਦੇਸ਼ੀ ਧਰਤੀ ਉੱਤੇ ਜੀਵਨ ਦੀਆਂ ਜਟਿਲ ਅਤੇ ਬਹੁਪਾਸਾਰੀ ਪਰਿਸਥਿਤੀਆਂ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। ਵੀਨਾ ਵਰਮਾ ਪਰਵਾਸੀ ਪੰਜਾਬੀ ਸਾਹਿਤ ਦਾ ਇੱਕ ਅਜਿਹਾ ਨਾਮ ਹੈ ਜਿਸ ਨੇ ਆਪਣੀਆਂ ਕਹਾਣੀਆਂ ਰਾਹੀਂ ਪਰਵਾਸ ਵਿੱਚ ਰਹਿ ਰਹੀ ਪੰਜਾਬੀ ਨਾਰੀ ਦੇ ਅੰਦਰੂਨੀ ਦਵੰਦ ਦੇ ਨਾਲ-ਨਾਲ ਸੁਤੰਤਰ ਹੋਂਦ ਦੇ ਸੰਕਲਪ ਨੂੰ ਬੜੀ ਨਿਡਰਤਾ ਨਾਲ ਚਿਤਰਿਆ ਹੈ। ਪ੍ਰਸਤੁਤ ਖੋਜ ਪੱਤਰ ਵੀਨਾ ਵਰਮਾ ਦੀਆਂ ਕਹਾਣੀਆਂ ਦੇ ਵਿਸ਼ੇਸ਼ ਪ੍ਰਸੰਗ ਵਿੱਚ ਨਾਰੀ ਦੇ ਬਦਲਦੇ ਸਰੋਕਾਰ ਅਤੇ ਵਿਸ਼ਵੀਕਰਨ ਦੇ ਪ੍ਰਭਾਵਾਂ ਕਾਰਨ ਪੈਦਾ ਹੋਇਆ ਸੁਤੰਤਰ ਹੋਂਦ ਤੇ ਚੇਤਨਾ ਦੇ ਸੰਕਲਪ ਦਾ ਅਧਿਐਨ ਕਰਦਾ ਹੈ। ਵੀਨਾ ਵਰਮਾ ਨੇ ਵਰਜਿਤ ਰਿਸ਼ਤਿਆਂ, ਇਕੱਲਤਾ, ਬੇਬਸੀ ਅਤੇ ਪੀੜ੍ਹੀਗਤ ਪਾੜੇ ਵਰਗੇ ਗੰਭੀਰ ਵਿਸ਼ਿਆਂ ਰਾਹੀਂ ਨਾਰੀ ਅਸਤਿਤਵ ਦੀ ਪਛਾਣ ਨੂੰ ਪੁਨਰ-ਪਰਿਭਾਸ਼ਿਤ ਕੀਤਾ ਹੈ। ਇਹ ਅਧਿਐਨ ਪਰਵਾਸੀ ਜੀਵਨ ਵਿੱਚ ਔਰਤ ਦੀ ਹੋਂਦ ਨਾਲ ਜੁੜੇ ਤਣਾਓ ਅਤੇ ਉਸਦੀ ਸਮਾਜਿਕ-ਮਾਨਸਿਕ ਸਥਿਤੀ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ।
ਕੀਵਰਡ (Keywords):
ਪੰਜਾਬੀ ਕਹਾਣੀ, ਨਾਰੀ ਚੇਤਨਾ, ਸੁਤੰਤਰ ਹੋਂਦ, ਸਭਿਆਚਾਰਕ ਟਕਰਾਓ, ਅਸਤਿਤਵ, ਜਿਨਸੀ ਸਬੰਧ, ਬੇਗਾਨਗੀ।