ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040212

ਪੰਜਾਬੀ ਲੋਕਧਾਰਾ ਅਨੁਸ਼ਾਸਨ ਦਾ ਪਹਿਲਾ ਲੋਕਧਾਰਾ ਸ਼ਾਸਤਰੀ: ਥਾਮਸ ਰੋਏਬੱਕ

Punjabi Lokdhara Anushasan Da Pehla Lokdhara Shastri: Thomas Roebuck

ਡਾ. ਪਵਨ ਟਿੱਬਾ (Dr. Pawan Tibba)
ਲੈਕਚਰਾਰ ਪੰਜਾਬੀ (Lecturer Punjabi)
ਉੱਤਰ ਖੇਤਰੀ ਭਾਸ਼ਾ ਕੇਂਦਰ, ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ (ਪੰਜਾਬ)-147002

Abstract (ਸਾਰ):

ਹੱਥਲਾ ਖੋਜ ਪੱਤਰ ਥਾਮਸ ਰੋਏਬੱਕ ਦੇ ਜੀਵਨ ਤੇ ਉਸ ਦੁਆਰਾ ਕੀਤਾ ਖੋਜ ਕਾਰਜ ਬਾਰੇ ਵਿਭਿੰਨ ਪਹਿਲੂ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। ਉਸ ਨੇ ਆਪਣੇ ਜੀਵਨ ਦੌਰਾਨ ਕਈ ਕਾਰਜ ਕੀਤੇ। ਉਸ ਨੇ ਬੀਮਾਰ ਹੁੰਦੇ ਹੋਏ ਵੀ ਸਿਹਤ ਦੀ ਪਰਵਾਹ ਨਾ ਕਰਦਿਆਂ ਆਪਣਾ ਖੋਜ ਕਾਰਜ ਜਾਰੀ ਰੱਖਿਆ। ਇਸ ਖੋਜ ਪੱਤਰ ਦੇ ਪਹਿਲੇ ਭਾਗ ਵਿਚ ਜਿਥੇ ਉਸ ਦੇ ਜੀਵਨ ਬਾਰੇ ਰੌਸ਼ਨੀ ਪਾਈ ਗਈ ਹੈ, ਉਥੇ ਦੂਜੇ ਭਾਗ ਵਿਚ ਉਸ ਦੁਆਰਾ ਇਕੱਤਰ ਕੀਤੇ ਪੰਜਾਬੀ ਅਖਾਣਾਂ ਵਿਚੋਂ ਕੁਝ ਉਦਾਹਰਣਾਂ ਦੇ ਕੇ ਉਸ ਦੇ ਖੋਜ ਕਾਰਜ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ।

ਕੀਵਰਡ (Keywords):
ਲੋਕਧਾਰਾ, ਅਖਾਣ, ਥਾਮਸ ਰੋਏਬੱਕ, ਅੰਗਰੇਜ਼ ਪ੍ਰਸ਼ਾਸਨ, ਪੰਜਾਬੀ ਲੋਕਧਾਰਾ ਅਨੁਸ਼ਾਸਨ।