ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040211

ਅਜਮੇਰ ਔਲਖ ਦੇ ਨਾਟਕ 'ਸਲਵਾਨ' ਦੇ ਮੁੱਖ ਸਰੋਕਾਰ

Ajmer Aulakh De Natak ‘Salwaan’ De Mukh Sarokaar

ਕਿਰਨਦੀਪ ਕੌਰ (Kirandeep Kaur)
ਖੋਜਾਰਥਣ, ਪੰਜਾਬੀ ਵਿਭਾਗ (Research Scholar, Dept. of Punjabi)
ਪੰਜਾਬੀ ਯੂਨੀਵਰਸਿਟੀ, ਪਟਿਆਲਾ (ਪੰਜਾਬ)-147002

Abstract (ਸਾਰ):

ਇਸ ਅਧਿਐਨ ਦਾ ਕੇਂਦਰ ਅਜਮੇਰ ਔਲਖ ਦੇ ਨਾਟਕ ‘ਸਲਵਾਨ’ ਵਿੱਚ ਪੇਸ਼ ਹੋਣ ਵਾਲੇ ਸਮਾਜਿਕ, ਆਰਥਿਕ ਅਤੇ ਮਨੁੱਖੀ ਸਰੋਕਾਰਾਂ ਦੀ ਆਲੋਚਨਾਤਮਿਕ ਪੜਚੋਲ ਕਰਨਾ ਹੈ। ਨਾਟਕ ਵਿੱਚ ਪੇਸ਼ ਹੋਏ ਵਰਗ ਸੰਘਰਸ਼, ਗ਼ਰੀਬੀ, ਨਿਮਨ ਕਿਸਾਨੀ, ਔਰਤ ਦੀ ਮਾੜੀ ਹਾਲਤ, ਪੇਂਡੂ ਵਰਗ ਦੇ ਸੰਘਰਸ਼ ਨੂੰ ਕੇਂਦਰ ਵਿੱਚ ਰੱਖ ਕੇ ਉਨਾਂ ਦੇ ਦੁੱਖਾਂ, ਸੰਘਰਸ਼, ਨੂੰ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਹੈ। ਔਲਖ ਇਸ ਨਾਟਕ ਵਿੱਚ ਮਿੱਥ ਕਥਾ ਦੇ ਆਧਾਰ ’ਤੇ ਸਮਾਜ ਵਿੱਚ ਵਾਪਰ ਰਹੇ ਆਰਥਿਕ ਸੰਕਟ ਵਿੱਚ ਗ੍ਰਸਤ ਕਿਸਾਨੀ ਦੇ ਸੰਕਟ ਨੂੰ ਪੇਸ਼ ਕਰਦਾ ਹੈ। ਜਿਸ ਰਾਹੀਂ ਉਹ ਰਿਸ਼ਤਿਆਂ ’ਚ ਵਾਪਰ ਰਹੀ ਟੁੱਟ ਭੱਜ ਨੂੰ ਪੇਸ਼ ਕਰਦਾ ਹੈ। ਔਲਖ ਇਸ ਰਚਨਾ ਰਾਹੀਂ ਨਿਮਨ ਕਿਸਾਨੀ ਦੀ ਮਾੜੀ ਆਰਥਿਕਤਾ ਵਿੱਚੋਂ ਉਪਜੇ ਭਾਵੁਕ ਅਤੇ ਬੌਧਿਕ ਸੰਕਟਾਂ ਦੀ ਨਿਸ਼ਾਨਦੇਹੀ ਕਰਦਾ ਹੋਇਆ ਸਮੱਸਿਆ ਦੇ ਵਿਭਿੰਨ ਪਸਾਰਾਂ ਵੱਲ ਸੰਕੇਤ ਕਰਦਾ ਹੈ। ਆਰਥਿਕ ਸੰਕਟ ਵਿੱਚ ਨਪੀੜੀ ਨਿਮਨ ਕਿਰਸਾਨੀ ਦੇ ਭਾਵੁਕ ਮਸਲਿਆਂ ਦਾ ਪ੍ਰਸ਼ਨ ਉਭਾਰਦੀ ਇਹ ਨਾਟ-ਰਚਨਾ ਮਾਨਵੀ ਰਿਸ਼ਤਿਆਂ ਦੇ ਵਿਆਪ ਰਹੇ ਸੰਕਟ ਦੀ ਬੜੀ ਕਲਾਤਮਕਤਾ ਨਾਲ ਨਿਸ਼ਾਨਦੇਹੀ ਕਰਦੀ ਹੈ। ਔਲਖ ਨਾਟਕ ਵਿੱਚ ਪੇਸ਼ ਨਾਰੀ ਪਾਤਰਾਂ ਰਾਹੀਂ ਔਰਤ ਨੂੰ ਅਨਿਆਂ ਅਤੇ ਧੱਕੇ ਪ੍ਰਤੀ ਸੁਚੇਤ ਕਰ ਕੇ ਸੰਘਰਸ਼ ਦੇ ਰਾਹ ’ਤੇ ਤੁਰਨ ਦੀ ਹੱਲਾਸ਼ੇਰੀ ਦਿੰਦਾ ਹੈ।

ਕੀਵਰਡ (Keywords):
ਸਮਾਜਿਕ ਯਥਾਰਥਵਾਦ, ਨਿਮਨ ਕਿਰਸਾਨੀ, ਨੈਤਿਕ ਮੁੱਲ, ਵਰਗ ਸੰਘਰਸ਼, ਨਾਰੀ ਚੇਤਨਾ, ਪੰਜਾਬੀ ਨਾਟਕ ਸਾਹਿਤ।