Paper ID: ARMN040210
ਹਰਜੀਤ ਅਟਵਾਲ ਦੇ ਨਾਵਲ ‘ਘਰ’ ਦਾ ਪਾਠਕੀ ਪ੍ਰਵਚਨ
Harjit Atwal De Naval ‘Ghar’ Da Pathki Parvachan
Abstract (ਸਾਰ):
ਹਥਲੇ ਖੋਜ-ਪੇਪਰ ਦਾ ਵਿਸ਼ਾ ਹਰਜੀਤ ਅਟਵਾਲ ਦੇ ਨਾਵਲ ‘ਘਰ’ ਦਾ ਪਾਠਕੀ ਪ੍ਰਵਚਨ ਹੈ। ਇਸ ਖੋਜ-ਪੇਪਰ ਵਿਚ ਹਰਜੀਤ ਅਟਵਾਲ ਦੁਆਰਾ ਰਚਿਤ ਨਵੇਂ ਨਾਵਲ ‘ਘਰ’ ਰਾਹੀਂ ਪਰਵਾਸੀ ਮਨੁੱਖ ਲਈ ਘਰ ਦੀ ਅਹਿਮੀਅਤ ਨੂੰ ਬਹੁਤ ਹੀ ਬਾਰੀਕੀ ਨਾਲ ਪੇਸ਼ ਕੀਤਾ ਗਿਆ ਹੈ। ਨਾਵਲ ‘ਘਰ’ ਦਾ ਪੂਰਾ ਭੂ-ਖੰਡ ਪਰਵਾਸ ਵਿਚ ਵਿਚਰਦਾ ਹੈ ਉੱਥੋਂ ਦੀ ਆਰਥਿਕਤਾ ਦੇ ਸੰਘਰਸ਼ ਅਤੇ ਸਥਿਰਤਾ ਦੀ ਖੋਜ ਦੀ ਬਾਤ ਪਾਉਂਦਾ ਹੈ ਪਰਵਾਸੀ ਲੋਕਾਂ ਦੇ ਮਾਨਸਿਕ ਤਸੱਵਰ ਨੂੰ ਪੇਸ਼ ਕਰਦਾ ਹੈ। ਪੰਜਾਬੀ ਸਭਿਆਚਾਰ ਦੀਆਂ ਬਦਲ ਰਹੀਆਂ ਕਦਰਾਂ-ਕੀਮਤਾਂ ਦੇ ਪ੍ਰਸੰਗ ਵਿਚ ਰਿਸ਼ਤਿਆਂ ਦੇ ਬਦਲ ਰਹੇ ਸਰੂਪ ਦੀ ਨਿਸ਼ਾਨਦੇਹੀ ਕਰਕੇ ਪਾਠਕਾਂ ਦੇ ਮਨਾਂ ਵਿਚ ਅਨੇਕਾਂ ਸਵਾਲਾਂ ਨੂੰ ਉਜਾਗਰ ਕਰਦਾ ਹੈ। ਪਰਵਾਸ ਦੀ ਬਾਹਰੀ ਝੂਠੀ ਸ਼ਾਨੋ-ਸ਼ੌਕਤ ਅਤੇ ਆਰਥਿਕ ਅਮੀਰੀ ਨੂੰ ਦੇਖ ਕੇ ਖ਼ੂਨੀ ਰਿਸ਼ਤਿਆਂ ਦੀਆਂ ਉਮੀਦਾਂ ਦਾ ਵੱਡੇ ਹੋਣਾ ਅਤੇ ਭਰਾਵਾਂ ਦਾ ਸ਼ਰੀਕ ਬਣ ਜਾਣ ਨੂੰ ਪੇਸ਼ ਕਰਦਾ ਹੈ। ਜਿਸ ਦੀ ਨਿਸ਼ਾਨਦੇਹੀ ਕਰਨਾ ਇਸ ਖੋਜ-ਪਰਚੈ ਦਾ ਮੁੱਖ ਉਦੇਸ਼ ਹੈ।
ਕੀਵਰਡ (Keywords):
ਪਰਵਾਸ, ਸਭਿਆਚਾਰਕ ਟਕਰਾਅ, ਰਿਸ਼ਤੇ, ਆਰਥਿਕਤਾ, ਔਰਤ-ਮਰਦ ਸੰਬੰਧ, ਕਦਰਾਂ-ਕੀਮਤਾਂ, ਦੋਹਰੀ ਪਹਿਚਾਣ।