ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040209

ਕੇਸਰੀ ਰੰਗ ਦੇ ਵਿਧਾਨ ਦਾ ਬਿਰਤਾਂਤ: ‘ਜ਼ੁਬਾਨ ਕੇਸਰੀ’

Kesari Rang De Vidhan Da Britant: ‘Zubaan Kesari’

ਡਾ. ਸੰਦੀਪ ਰਾਣਾ (Dr. Sandeep Rana)
ਮੁਖੀ ਅਤੇ ਸਹਾਇਕ ਪ੍ਰੋਫੈਸਰ, ਪੰਜਾਬੀ (Head & Assistant Professor in Punjabi)
ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ (ਪੰਜਾਬ)-151302

Abstract (ਸਾਰ):

2025 ਦੀਆਂ ਸਭ ਤੋਂ ਚਰਚਿਤ ਕਹਾਣੀਆਂ ਵਿੱਚ ਜਸਵੀਰ ਸਿੰਘ ਰਾਣਾ ਦੀ ਕਹਾਣੀ ‘ਜ਼ੁਬਾਨ ਕੇਸਰੀ’ ਦਾ ਨਾਮ ਆਉਂਦਾ ਹੈ। ਇਸ ਬਹੁਪਰਤੀ ਕਹਾਣੀ ਵਿੱਚ ਕਹਾਣੀਕਾਰ ਇਤਿਹਾਸਿਕ ਪਰਤਾਂ ਨੂੰ ਇੰਟਰਨੈਟ ਯੁਗ ਵਿੱਚ ਖੋਲ੍ਹਦਾ ਹੈ। ਕੇਸਰੀ ਰੰਗ ਨੂੰ ਕੇਂਦਰੀ ਮੈਟਾਫਰ ਵਜੋਂ ਵਰਤਦਾ ਕਹਾਣੀਕਾਰ ਸੁਪਨ-ਸੁਰਤਿ ਅਵਸਥਾ ਰਾਹੀਂ ਕਈ ਪ੍ਰਸ਼ਨ ਖੜ੍ਹੇ ਕਰਦਾ ਹੈ। ਬਾਪੂ ਦੇ ਪਰਨੇ ਦਾ ਰੰਗ, ਛੋਟੇ ਸਾਹਿਬਜ਼ਾਦਿਆਂ ਦੀ ਦਸਤਾਰਾਂ ਦਾ ਰੰਗ, ਨਿਸ਼ਾਨ ਸਾਹਿਬ ਦਾ ਬਦਲ ਰਿਹਾ ਰੰਗ, ਕੰਪਨੀ ਰਾਜ ਦਾ ਰਾਖਵਾਂ ਰੰਗ, ਇੰਦਰਜੀਤ ਨਾਂ ਦੇ ਕ੍ਰਾਂਤੀਕਾਰੀ ਪਾਤਰ ਦੀ ਜ਼ੁਬਾਨ ਦਾ ਰੰਗ, ਟੀਵੀ ਮਸ਼ਹੂਰੀ ਵਿੱਚ ਪੇਸ਼ ਜ਼ੁਬਾਨ ਕੇਸਰੀ ਅਤੇ ਸਰਕਾਰੀ ਕੇਸਰੀ ਰੰਗ ਹਰ ਉਪ-ਬਿਰਤਾਂਤ ਵਿੱਚ ਹਾਜ਼ਰ ਰਹਿੰਦਾ ਹੈ। ਕਹਾਣੀ ਵਿੱਚ ਬਾਲ ਵੀਰ ਦਿਵਸ, ਪੂਰਬੀ ਕਲੋਨੀ, ਠੰਢੀ ਹਵਾ ਤੋਂ ਬਚਾਅ, ਸ਼ਬਦ ਦੀ ਮੌਤ, ਕੰਪਨੀ ਰਾਜ ਦੀ ਭਾਸ਼ਾ, ਬਾਂਹ ਦਾ ਸੁੰਨ ਹੋਣਾ, ਦੋ ਸਰਦਾਰਾਂ ਦਾ ਗੁਰਦੁਆਰੇ ਦਾ ਰਸਤਾ ਭੁੱਲਣਾ ਅਤੇ ਪੰਜਾਬ ਕੌਰ ਨਾਂ ਦੀ ਰੋਬੋਟ ਅਧਿਆਪਕ ਆਦਿ ਕਈ ਸੰਕੇਤ ਸਮਕਾਲ ਨੂੰ ਚਿਤਰਤ ਕਰਦੇ ਹਨ।

ਕੀਵਰਡ (Keywords):
ਜ਼ੁਬਾਨ ਕੇਸਰੀ, ਬਿਰਤਾਂਤਕ ਮੂਡ, ਫੋਕਸੀਕਰਨ, ਬਿਰਤਾਂਤਕਤਾ, ਘਟਨਾਵੀਂ ਵਿਉਂਤ, ਘਟਨਾਵਾਂ ਦੀ ਬਾਰੰਮਬਾਰਤਾ, ਸੰਕੇਤ।