ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040207

ਆਚਾਰੀਆ ਦੰਡੀ ਕ੍ਰਿਤ ਕਾਵਿਯਾਦਰਸ਼ ਦਾ ਸੰਰਚਨਾਤਮਕ ਅਧਿਐਨ

Acharya Dandi krit Kavyadarsh da sanrachnatmak adhyayan

ਡਾ. ਲਖਵਿੰਦਰ ਸਿੰਘ (Dr. Lakhwinder Singh)
ਸਹਾਇਕ ਪ੍ਰੋਫੈਸਰ, ਪੰਜਾਬੀ (Assistant Professor in Punjabi)
ਪੰਜਾਬ ਯੂਨੀਵਰਸਿਟੀ ਕੌਂਸਟੀਚੂਐਂਟ ਕਾਲਜ, ਨਿਹਾਲ ਸਿੰਘ ਵਾਲਾ, ਮੋਗਾ (ਪੰਜਾਬ)-142057

Abstract (ਸਾਰ):

ਹਥਲੇ ਖੋਜ ਪੱਤਰ ਵਿਚ 6ਵੀਂ -7ਵੀਂ ਈਸਵੀ ਸਦੀ ਦੀ ਕਾਵਿ ਸਿਧਾਂਤਾਂ ਪ੍ਰਤਿਪਾਦਨ ਕਰਦੀ ਆਚਾਰੀਆ ਦੰਡੀ ਦੀ ਪ੍ਰਸਿੱਧ ਰਚਨਾ ‘ਕਾਵਿਯਾਦਰਸ਼’ ਦਾ ਸੰਰਚਨਾਤਮਕ ਪੱਧਰ ਦੇ ਸੰਖਿਪਤ ਰੂਪ ਵਿਚ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹਿ ਸਿਧਾਂਤਕ ਗ੍ਰੰਥ ਨੂੰ ਤਿੰਨ ਭਾਗਾਂ ਜਾਂ ਪਰਿਛੇਦਾਂ ਵਿਚ ਤਕਸੀਂਮ ਕੀਤਾ ਗਿਆ ਹੈ। ਇਸਦੇ ਪ੍ਰਥਮ ਪਰਿਛੇਦ ਵਿਚ ਕੁੱਲ 105 ਕਾਰਿਕਾਵਾਂ ਵਿਚ ਗ੍ਰੰਥ ਦੀ ਪ੍ਰਸਤਾਵਨਾ, ਕਾਵਿ ਦਾ ਲੱਛਣ, ਕਾਵਿ ਦੇ ਭੇਦ, ਵੈਦਰਭੀ ਤੇ ਗੌੜੀਆ ਮਾਰਗ, ਦਸ ਕਾਵਿ ਗੁਣ ਅਤੇ ਕਾਵਿ ਦੇ ਹੇਤੁਆਂ ਦਾ ਨਿਰੂਪਣ ਕੀਤਾ ਗਿਆ ਹੈ। ਦੂਸਰੇ ਪਰਿਛੇਦ ਵਿਚ ਕੁੱਲ 368 ਕਾਰਿਕਾਵਾਂ ਸੰਕਲਿਤ ਹਨ ਇਥੇ ਆਚਾਰੀਆ ਨੇ ਅਲੰਕਾਰ ਦਾ ਲੱਛਣ, ਅਲੰਕਾਰ ਦੀਆਂ ਕਿਸਮਾਂ ਆਦਿ ਦਾ ਵਿਸਤ੍ਰਿਤ ਰੂਪ ਵਿਚ ਗਹਿਨ ਅਧਿਐਨ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਹੈ। ਗ੍ਰੰਥ ਦੇ ਤੀਸਰੇ ਭਾਗ ਵਿਚ ਕੁੱਲ 187 ਕਾਰਿਕਾਵਾਂ ਵਿਚ ਸਿਧਾਂਥਕ ਵਿਸ਼ਲੇਸ਼ਣ ਪ੍ਰਸਤੁਤ ਕਰਦਿਆਂ ਦੰਡੀ ਨੇ ਯਮਕ ਤੇ ਚਿੱਤਰ ਅਲੰਕਾਰਾਂ ਦੇ ਨਾਲ ਨਾਲ ਦਸ ਕਾਵਿ ਦੋਸ਼ਾ ਦਾ ਵੀ ਵੇਰਵਾ ਪ੍ਰਸਤੁਤ ਕੀਤਾ ਹੈ। ਇਸ ਪ੍ਰਕਾਰ ਕੁੱਲ ਮਿਲਾਕੇ ਇਹ ਗ੍ਰੰਥ ਵਿਚ 660 ਸ਼ਲੋਕਾਂ ਦੁਆਰਾ ਕਾਵਿ ਸ਼ਾਸਤਰੀ ਸਿਧਾਤਾਂ ਨੂੰ ਪ੍ਰਤੀਪਾਦਿਤ ਕਰਨ ਦਾ ਯਤਨ ਕੀਤਾ ਗਿਆ ਮਿਲਦਾ ਹੈ।

ਕੀਵਰਡ (Keywords):
ਕਾਰਿਕਾ, ਕਾਵਿ ਸ਼ਾਸਤਰ, ਅਲੰਕਾਰ, ਪੰਚਨਦ, ਪਰਿਛੇਦ, ਕਾਵਿਯਾਦਰਸ਼, ਅਗਨੀ ਪੁਰਾਣ।