ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040206

ਭਗਤ ਰਵਿਦਾਸ ਬਾਣੀ: ਆਦਰਸ਼ਕ ਸਮਾਜ ਸਿਰਜਣਾ ਦਾ ਮਾਡਲ

Bhagat Ravidas Bani: Aadarshak Samaaj Sirjana Da Model

ਡਾ. ਬੀਰਬਲ ਸਿੰਘ (Dr. Birbal Singh)
ਸਹਾਇਕ ਪ੍ਰੋਫੈਸਰ, ਪੰਜਾਬੀ (Assistant Professor in Punjabi)
ਖਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਰਤੀਆ, ਜਿਲ੍ਹਾ-ਫਤਿਹਾਬਾਦ (ਹਰਿਆਣਾ)-125051

Abstract (ਸਾਰ):

ਭਗਤੀ ਕਾਵਿਧਾਰਾ ਮੱਧਕਾਲੀ ਪੰਜਾਬੀ ਸਾਹਿਤ ਸੱਭਿਆਚਾਰ ਦੀ ਅਤਿਅੰਤ ਗੌਰਵਮਈ, ਬੜੀ ਅਮੀਰ, ਵਿਸ਼ਾਲ, ਵਿਲੱਖਣ ਅਤੇ ਮਹਾਨ ਕਾਵਿ ਪਰੰਪਰਾ ਹੈ। ਇਹ ਕਾਵਿ ਪਰੰਪਰਾ ਦਾ ਸਿਰਫ਼ ਪੰਜਾਬੀ ਸਾਹਿਤ ਪਰੰਪਰਾ ਵਿੱਚ ਹੀ ਨਹੀਂ ਬਲਕਿ ਸਮੁੱਚੇ ਵਿਸ਼ਵ ਧਰਮ ਚਿੰਤਨ ਵਿੱਚ ਮਹੱਤਵਪੂਰਨ ਅਤੇ ਵਿਸ਼ੇਸ਼ ਸਥਾਨ ਹੈ। ਇਸ ਕਾਵਿਧਾਰਾ ਵਿੱਚ ਧਾਰਮਿਕਤਾ ਅਤੇ ਕਾਵਿਕਤਾ ਦਾ ਅਨੋਖਾ ਸੁਮੇਲ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਕਾਵਿ ਧਾਰਾ ਦੇ ਅੰਤਰਗਤ ਭਗਤ ਕਵੀਆਂ ਨੇ ਮਨੁੱਖੀ ਜੀਵਨ ਦੇ ਯਥਾਰਥ ਨੂੰ ਪਰਮਾਰਥ ਦੇ ਮੁਹਾਵਰੇ ਰਾਹੀਂ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਗੁਰੂ ਰਵਿਦਾਸ ਜੀ ਦੀ ਰਚਨਾ ਲੋਕ ਜੀਵਨ ਨਾਲ ਜੁੜੀ ਹੋਈ ਹੈ ਜਿਸ ਵਿੱਚ ਜੀਵਨ ਦੇ ਮਹਾਨ ਆਦਰਸ਼ ਸਮਾਏ ਹੋਏ ਹਨ। ਇਹ ਰਚਨਾ ਵਿਅਕਤੀ ਨੂੰ ਆਦਰਸ਼ ਆਸ਼ੇ ਦੇ ਅਨੁਕੂਲ ਸਵੈਮਾਣ ਨਾਲ ਜੀਵਨ ਜੀਣ ਲਈ ਪ੍ਰੇਰਿਤ ਕਰਦੀ ਹੈ। ਅਜਿਹਾ ਜੀਵਨ ਜਿਉਣ ਵਾਲਾ ਵਿਅਕਤੀ ਧਾਰਮਿਕ ਕੱਟੜਤਾ, ਸੰਕੀਰਣਤਾ, ਵਿਖਾਵੇ ਤੇ ਭੇਖ ਪਾਖੰਡ ਤੋਂ ਮੁਕਤ ਹੁੰਦਾ ਹੈ। ਉਹ ਸਮੁੱਚੀ ਮਨੁੱਖਤਾ ਨਾਲ ਭਰਾਤ੍ਰੀਭਾਵ ਅਤੇ ਮਾਨਵਤਾ ਵਾਲਾ ਵਿਹਾਰ ਕਰਦਾ ਹੈ। ਗੁਰੂ ਰਵਿਦਾਸ ਜੀ ਆਪਣੀ ਬਾਣੀ ਵਿੱਚ ਇਹੋ ਜਿਹੇ ਆਦਰਸ਼ਕ ਮਨੁੱਖ ਤੱਕ ਦਾ ਸਫ਼ਰ ਤੈਅ ਕਰਨ ਲਈ ਮਨੁੱਖ ਨੂੰ ਵਾਰ-ਵਾਰ ਚੇਤੰਨ ਕਰਦੇ ਹਨ ਕਿਉਂਕਿ ਅਜਿਹੇ ਮਨੁੱਖੀ ਜੀਵਨ ਦੀ ਸਾਰਥਕਤਾ ਭੂਤ, ਵਰਤਮਾਨ ਅਤੇ ਭਵਿੱਖ ਤਿੰਨਾਂ ਕਾਲਾਂ ਵਿੱਚ ਪ੍ਰਾਸੰਗਿਕ ਹੈ।

ਕੀਵਰਡ (Keywords): ਭਗਤੀ ਪਰੰਪਰਾ, ਗੁਰੂ ਰਵਿਦਾਸ ਜੀ, ਆਦਰਸ਼ਕ ਸਮਾਜ, ਕਲਿਆਣ, ਪਾਖੰਡਾਂ ਦਾ ਵਿਰੋਧ, ਆਤਮਕ ਬੱਲ, ਕਦਰਾਂ ਕੀਮਤਾਂ।