ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040204

ਸੁਰਿੰਦਰ ਨੀਰ ਰਚਿਤ ਨਾਵਲ ‘ਮਾਇਆ’ ਦਾ ਵਿਚਾਰਧਾਰਕ ਪਰਿਪੇਖ

Surinder Neer Rachit naval ‘Maya’ da Vichardharak Prepekh

ਡਾ. ਮਨਪ੍ਰੀਤ ਕੌਰ (Dr. Manpreet Kaur)
ਪੰਜਾਬੀ ਅਧਿਆਪਕ (Punjabi Teacher)
ਸਕੂਲ ਸਿੱਖਿਆ ਵਿਭਾਗ, ਪੰਜਾਬ

Abstract (ਸਾਰ):

‘ਮਾਇਆ’ ਸੁਰਿੰਦਰ ਨੀਰ ਦਾ ਵੱਡ ਅਕਾਰੀ ਚਿੱਤਰਪੱਟ ’ਤੇ ਫੈਲਿਆ ਬਹੁ-ਚਰਚਿਤ ਨਾਵਲ ਹੈ। ਨਾਵਲ ਦਾ ਕਥਾ ਵਸਤੂ, ਮੁੱਖ ਪਾਤਰ ਬਲਵੀਰ ਤੇ ਉਸ ਨਾਲ਼ ਸੰਬੰਧਤ ਰਿਸ਼ਤਿਆਂ ਵਿਚੋਂ ਜੰਮੂ ਵਰਗੇ ਪਹਾੜੀ ਸ਼ਹਿਰ ਤੋਂ ਲੈ ਕੇ ਅਤਿ ਵਿਕਸਤ ਮਾਇਆ ਨਗਰੀ ਵਰਗੇ ਸ਼ਹਿਰਾਂ ਵਿਚ ਔਰਤ ਦੀ ਸਥਿਤੀ ਨੂੰ ਸਿਰਜਦਾ ਹੈ। ਮੁੱਖ ਕਥਾ ਦੇ ਸਮਵਿੱਥ ਬਿਰਤਾਂਤਕਾਰ ਨੇ ‘ਸ੍ਰੀ ਹਰਿਮੰਦਰ ਸਾਹਿਬ’ ’ਤੇ ਹਮਲੇ ਅਤੇ ਮਹਾਂਨਗਰੀ ਦਿੱਲੀ ਦੇ ਚੁਰਾਸੀ ਦੇ ਦੰਗਿਆਂ ਦੀਆਂ ਇਤਿਹਾਸਕ ਘਟਨਾਵਾਂ ਦਾ ਬਿਰਤਾਂਤ ਵੀ ਸਿਰਜਿਆ ਹੈ। ‘ਮਾਇਆ’ ਇਕਹਿਰੇ ਬਿਰਤਾਂਤ ਸਿਰਜਦਾ ਨਾਵਲ ਨਹੀਂ ਹੈ ਸਗੋਂ ਇਹ ਬਹੁ-ਪਰਤੀ ਤੇ ਬਹੁ-ਦਿਸ਼ਾਵੀਂ ਬਿਰਤਾਂਤ ਨੂੰ ਸਿਰਜਦਾ ਮੁੱਖ ਪਾਤਰ ਬਲਵੀਰ ਕੌਰ ਬਿੱਲੀ ਦਾ ਬਲਵੀਰ ਤੋਂ ਮਾਇਆ ਬਣਨ ਦੇ ਸਫ਼ਰ ਦੀ ਨਿਸ਼ਾਨਦੇਹੀ ਕਰਦਾ ਉਸਦੇ ਚਰਿੱਤਰ ਦੀ ਖਾਨਾਬਦੋਸ਼ੀ ਨੂੰ ਉਭਾਰਦਾ ਹੈ। ਨਾਵਲੀ ਬਿਰਤਾਂਤ ਮਾਇਆ ਦੇ ਸਮਵਿੱਥ ਰੀਟਾ, ਸ਼ਪਰਸ਼, ਸੂਖਮ, ਤਾਬਿੰਦਾ ਤੇ ਕਿੰਨੀਆਂ ਹੀ ਹੋਰ ਔਰਤਾਂ ਦੇ ਆਪਣੀ ਹੋਂਦ ਲਈ ਜੱਦੋ-ਜਹਿਦ ਕਰਦੀਆਂ, ਪਰਿਵਾਰ ਤੇ ਸਮਾਜ ਦੇ ਸਾਹਮਣੇ ਬੇਬੱਸ ਹੋਈ ਉਨ੍ਹਾਂ ਦੀ ਹੋਂਦ ਦੇ ਜ਼ੀਰ ਜਾਣ ਦਾ ਬਿਰਤਾਂਤ ਸਿਰਜਦਾ ਹੈ। ਹਥਲੇ ਖੋਜ-ਪੇਪਰ ਵਿਚ ਵੱਡ ਅਕਾਰੀ ਚਿੱਤਰਪੱਟ ’ਤੇ ਫੈਲੇ ਨਾਵਲ ‘ਮਾਇਆ’ ਦੇ ਕਥਾਨਕੀ ਬਿਰਤਾਂਤ ਪਿੱਛੇ ਕਾਰਜ਼ਸ਼ੀਲ ਵਿਚਾਰਧਾਰਾਈ ਅਧਾਰਾਂ ਨੂੰ ਪਛਾਣ ਕੇ ਮੁੱਖ ਪਾਤਰ ‘ਮਾਇਆ’ ਦੇ ਚਰਿੱਤਰ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ।

ਕੀਵਰਡ (Keywords):
ਵਿਚਾਰਧਾਰਾ, ਔਰਤ ਦੀ ਹੋਂਦ ਦਾ ਮਸਲਾ, ਮਰਦ ਪ੍ਰਧਾਨ ਸਮਾਜ, ਪਿਤਰਕੀ/ਮਰਦਾਵੀਂ ਸੱਤਾ।