ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040201

ਅਜੋਕੇ ਪੰਜਾਬ ਦੇ ਸਰੂਪ ਦਾ ਗਲਪੀ ਨਾਇਕ: ਸਰੂਪ ਸਿੰਘ ('ਹੋਇਆ ਦੇਸ ਪਰਾਇਆ' ਨਾਵਲ ਦੇ ਸੰਦਰਭ 'ਚ)

Ajoke Punjab De Saroop Da Galpi Nayak: Saroop Singh ('Hoia Des Paraia' Novel De Sandarbh 'Ch)

ਡਾ. ਲਾਭ ਸਿੰਘ ਖੀਵਾ (Dr. Labh Singh Kheeva)
ਸਾਬਕਾ ਡੀਨ ਅਤੇ ਪ੍ਰੋਫੈਸਰ (Former Dean & Professor)
ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ (ਪੰਜਾਬ)-151302
ਡਾ. ਸੰਦੀਪ ਸਿੰਘ ਮੁੰਡੇ (Dr. Sandeep Singh Munday)
ਪ੍ਰਿੰਸੀਪਲ ਅਤੇ ਪ੍ਰੋਫੈਸਰ (Principal & Professor)
ਗੁਰੂ ਹਰਗੋਬਿੰਦ ਸਾਹਿਬ ਕਾਲਜ, ਸੀ.ਸੀ. ਹੈਡ, ਸ਼੍ਰੀ ਗੰਗਾਨਗਰ (ਰਾਜ.)-335022

Abstract (ਸਾਰ):

ਇਹ ਖੋਜ-ਪੱਤਰ ਅਵਤਾਰ ਸਿੰਘ ਬਿਲਿੰਗ ਦੇ ਨਾਵਲ 'ਹੋਇਆ ਦੇਸ ਪਰਾਇਆ' (2024) ਦੇ ਕੇਂਦਰੀ ਪਾਤਰ ਸਰੂਪ ਸਿੰਘ ਦੇ ਗਲਪੀ ਸਰੂਪ ਦਾ ਵਿਸ਼ਲੇਸ਼ਣ ਕਰਦਾ ਹੈ। ਨਾਵਲ ਇੱਕ ਪੰਜਾਬੀ ਪਰਿਵਾਰ ਦੀ ਚਾਰ ਪੀੜ੍ਹੀਆਂ ਦੀ ਕਹਾਣੀ ਰਾਹੀਂ ਉਸ ਵੱਡੀ ਤਬਦੀਲੀ ਦਾ ਦਸਤਾਵੇਜ਼ ਹੈ ਜੋ ਪੰਜਾਬੀ ਸੱਭਿਆਚਾਰ, ਜ਼ਮੀਨ, ਖੇਤੀ, ਰਿਸ਼ਤਿਆਂ ਅਤੇ ਸੁਪਨਿਆਂ ਵਿੱਚ ਵਾਪਰ ਰਹੀ ਹੈ। ਸਰੂਪ ਸਿੰਘ, ਇੱਕ ਅੱਧ-ਪੜ੍ਹਿਆ, ਚਿੰਤਨਸ਼ੀਲ ਅਤੇ ਆਪਣੀ ਜ਼ਮੀਨ ਨਾਲ ਮੋਹ ਰੱਖਣ ਵਾਲਾ ਜੱਟ ਕਿਰਸਾਣ, ਪਰੰਪਰਾ ਅਤੇ ਆਧੁਨਿਕਤਾ ਦੇ ਦੁਵੱਲੇ ਸੰਘਰਸ਼ ਵਿੱਚ ਰੁੜ੍ਹਦਾ ਹੋਇਆ ਆਪਣਾ ਲਗਭਗ ਸਭ ਕੁਝ ਗੁਆ ਬੈਠਦਾ ਹੈ ਤੇ ਅੰਤ ਆਪਣੇ ਪੋਤੇ ਨੂੰ ਪਰਦੇਸ ਭੇਜ ਕੇ ਇਤਿਹਾਸਕ ਥਕਾਵਟ ਨੂੰ ਸਵੀਕਾਰ ਕਰਦਾ ਹੈ। ਇਹ ਖੋਜ ਨਾਵਲ ਦੇ ਵੱਖ-ਵੱਖ ਪਹਿਲੂਆਂ-ਵਿਗੜਦੀ ਖੇਤੀ ਤੇ ਕਿਰਸਾਣੀ ਦਾ ਸੰਕਟ (ਹਰੀ ਕ੍ਰਾਂਤੀ, ਟ੍ਰੈਕਟਰੀਕਰਨ, ਰਸਾਇਣਿਕ ਖੇਤੀ ਦੇ ਦੁਸ਼ਪ੍ਰਭਾਵ), ਪੀੜ੍ਹੀ ਦਰ ਪੀੜ੍ਹੀ ਨਸ਼ਿਆਂ ਦੀ ਤਿਕੋਣੀ ਤ੍ਰਾਸਦੀ, ਪ੍ਰਵਾਸ (ਕੈਨੇਡਾ/ਵਿਦੇਸ਼) ਅਤੇ 'ਓਪਰਾਪਣ' ਦਾ ਵਿਅੰਗ, ਪੂੰਜੀਵਾਦੀ ਆਰਥਿਕਤਾ, ਕਰਜ਼ਾ ਅਤੇ ਸਰਕਾਰੀ ਅਯੋਗਤਾ, ਔਰਤਾਂ (ਮਨਜੀਤ ਕੌਰ, ਨਰਿੰਦਰ, ਮਾਇਆ) ਦੀ ਚੁੱਪ-ਸੂਝ ਅਤੇ ਮਰਦਾਂ ਦੇ ਹਾਵੀ-ਵਿਅੰਗ, ਅਤੇ ਵਡੇਰਿਆਂ ਦੇ 'ਵਹਿਮਾਂ' ਵਿਰੁੱਧ ਸਰੂਪ ਸਿੰਘ ਦੀ 'ਨਵੀਂ ਨੀਤੀ'-ਦਾ ਵਿਸਥਾਰ ਨਾਲ ਵਿਵੇਚਨ ਕਰਦਾ ਹੈ। ਨਾਵਲ ਦੀ ਬਿਰਤਾਂਤਿਕ ਸ਼ੈਲੀ 'ਸੱਥ-ਚੇਤੇ', ਫਿਰਨੀ, ਡੇਅਰੀ ਤੇ ਗੁਰੂਘਰ ਦੇ ਸੰਵਾਦਾਂ ਰਾਹੀਂ ਸਮੁੱਚੀ ਪਿੰਡ-ਬਿਰਤੀ ਦੇ ਵਿਗੜਨ ਨੂੰ ਉਜਾਗਰ ਕਰਦੀ ਹੈ। ਸਿੱਟੇ ਵਜੋਂ, ਖੋਜ ਇਹ ਸਿੱਧ ਕਰਦੀ ਹੈ ਕਿ ਸਰੂਪ ਸਿੰਘ ਸਿਰਫ਼ ਇੱਕ ਵਿਅਕਤੀਗਤ ਪਾਤਰ ਨਹੀਂ ਸਗੋਂ ਅਜੋਕੇ ਪੰਜਾਬ ਦੇ ਸਮੂਹਿਕ ਅਰਧ-ਅਧਰੰਗ, ਗਵਾਚਿਤ ਤੇ ਬਿਖਰਾਵ ਦਾ ਪ੍ਰਤੀਕ ਗਲਪੀ ਨਾਇਕ ਹੈ, ਜਿਸ ਦੀ ਤ੍ਰਾਸਦੀ ਵਿਅਕਤੀਗਤ ਕਮਜ਼ੋਰੀ ਨਾ ਹੋ ਕੇ ਵਿਸ਼ਾਲ ਪ੍ਰਬੰਧਕੀ (ਸਿਆਸੀ, ਆਰਥਿਕ, ਸਭਿਆਚਾਰਕ) ਅਸਫਲਤਾ ਦਾ ਪ੍ਰਤੀਫਲ ਹੈ।

ਕੀਵਰਡ (Keywords):
ਕਿਰਸਾਣੀ ਸੰਕਟ, ਹਰੀ ਕ੍ਰਾਂਤੀ, ਨਸ਼ਾ, ਪਰਵਾਸ, ਆਰਥਿਕ ਸੰਕਟ, ਕਰਜ਼ਾ, ਔਰਤਾਂ ਦੀ ਚੁੱਪ, ਰੂੜ੍ਹੀਵਾਦ, ਆਧੁਨਿਕਤਾ।