Articles
Authors and Affiliations:
DOI: 10.64119/armaan.vol.4.issue1.10
DOI URL: https://doi.org/10.64119/armaan.vol.4.issue1.10
Page: 52-57
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਹਥਲੇ ਖੋਜ-ਪੱਤਰ ਦਾ ਵਿਸ਼ਾ ਬੱਪਾਦੱਤਯਾ ਪਾਲ ਦੁਆਰਾ ਲਿਖੀ ਅਤੇ ਨਿਰਮਲਜੀਤ ਦੁਆਰਾ ਅਨੁਵਾਦਿਤ ਪੁਸਤਕ ‘ਪਹਿਲਾ ਨਕਸਲੀ ਕਾਨੂ ਸਾਨਿਆਲ ਦੀ ਜੀਵਨੀ’ ਦਾ ਅਧਿਐਨ ਕਰਨਾ ਹੈ। ਇਹ ਪੁਸਤਕ ਕਾਨੂ ਸਾਨਿਆਲ ਦੇ ਜੀਵਨ ਕਾਰਜਾਂ ਨੂੰ 1929 ਤੋਂ 2010 ਤੱਕ ਦੇ ਕਾਲਕ੍ਰਮ ਵਿੱਚ ਇਸ ਤਰ੍ਹਾਂ ਪੇਸ਼ ਕਰਦੀ ਹੈ ਕਿ ਇਹ ਉਸ ਦੌਰ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਢਾਂਚੇ ਦਾ ਇੱਕ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਬਣ ਜਾਂਦੀ ਹੈ। ਇਸ ਵਿੱਚ ਸਾਨਿਆਲ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਅਮਲੀ ਸੰਘਰਸ਼ ਇੱਕਮਿਕ ਹੋਏ ਨਜ਼ਰ ਆਉਂਦੇ ਹਨ। ਲੇਖਕ ਅਨੁਸਾਰ, ਕਾਨੂ ਸਾਨਿਆਲ ਦਾ ਜੀਵਨ ਉਨ੍ਹਾਂ ਦੇ ਕਾਰਜਾਂ ਨਾਲ ਇੰਨਾ ਅਭੇਦ ਹੈ ਕਿ ਦੋਵਾਂ ਨੂੰ ਇੱਕ-ਦੂਜੇ ਤੋਂ ਨਿਖੇੜਨਾ ਅਸੰਭਵ ਹੈ। ਇਹ ਪੁਸਤਕ ਅਸਲ ਵਿੱਚ ਕਾਨੂ ਸਾਨਿਆਲ ਦੇ ਸੰਘਰਸ਼ਾਂ ਰਾਹੀਂ ਨਕਸਲੀ ਲਹਿਰ ਦਾ ਦਸਤਾਵੇਜ਼ੀ ਪ੍ਰਗਟਾਵਾ ਕਰਦੀ ਹੈ। ਜੀਵਨੀ ਵਿੱਚ ਕਿਤੇ-ਕਿਤੇ ਦੁਹਰਾਓ, ਵਾਧੂ ਵਿਸਥਾਰ ਅਤੇ ਜੀਵਨੀਕਾਰ ਦੀ ਨਾਇਕ ਪ੍ਰਤੀ ਉਲਾਰ ਬਿਰਤੀ ਵਰਗੀਆਂ ਕਮੀਆਂ ਦੇ ਬਾਵਜੂਦ, ਇਹ ਆਪਣੇ ਸਮੇਂ ਦੀ ਪ੍ਰਮਾਣਿਕ ਇਤਿਹਾਸਕ ਗਾਥਾ ਪੇਸ਼ ਕਰਨ ਵਿੱਚ ਸਫਲ ਰਹੀ ਹੈ। ਅਨੁਵਾਦ ਦੇ ਪੱਖ ਤੋਂ ਇਹ ਨੁਕਤਾ ਵਿਚਾਰਨਯੋਗ ਹੈ ਕਿ ਹਿੰਦੀ ਅਨੁਵਾਦ ‘ਪਹਿਲਾ ਨਕਸਲੀ ਕਾਨੂ ਸਾਨਿਆਲ ਕੀ ਅਧਿਕਿਰਤ ਜੀਵਨੀ’ 'ਤੇ ਆਧਾਰਿਤ ਹੋਣ ਦੇ ਬਾਵਜੂਦ, ਅਨੁਵਾਦਕ ਨੇ ਇਸ ਦਾ ਸਪਸ਼ਟ ਜ਼ਿਕਰ ਨਹੀਂ ਕੀਤਾ, ਜਿਸ ਨਾਲ ਇਹ ਅੰਗਰੇਜ਼ੀ ਦੀ ਮੂਲ ਪੁਸਤਕ ਤੋਂ ਕੀਤਾ ਅਨੁਵਾਦ ਪ੍ਰਤੀਤ ਹੁੰਦਾ ਹੈ। ਸਮੁੱਚੇ ਤੌਰ 'ਤੇ, ਇਹ ਪੁਸਤਕ ਨਕਸਲਬਾੜੀ ਲਹਿਰ ਦੇ ਇਤਿਹਾਸ ਅਤੇ ਪੰਜਾਬੀ ਅਨੁਵਾਦ ਪਰੰਪਰਾ ਵਿੱਚ ਇੱਕ ਉਲੇਖਣੀ ਯੋਗਦਾਨ ਹੈ।
ਕੀਵਰਡ (Keyword): ਜੀਵਨੀ, ਸ਼ਖ਼ਸੀਅਤ, ਨਕਸਲਬਾੜੀ ਲਹਿਰ, ਸਮਾਜਵਾਦ, ਮਾਰਕਸਵਾਦ, ਹਥਿਆਰਬੰਦ ਕ੍ਰਾਂਤੀ।