Articles
Authors and Affiliations:
DOI: 10.64119/armaan.vol.4.issue1.09
DOI URL: https://doi.org/10.64119/armaan.vol.4.issue1.09
Page: 47-51
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਸਵਰਾਜਬੀਰ ਨੇ ਪੰਜਾਬੀ ਨਾਟਕ ਵਿੱਚ ਨਵਾਂ ਬੌਧਿਕ ਮੁਹਾਵਰਾ ਸਿਰਜਿਆ ਹੈ। ਇਤਿਹਾਸਕ, ਮਿਥਿਹਾਸਕ, ਧਾਰਮਿਕ ਅਤੇ ਸਿਆਸੀ ਵੇਰਵਿਆਂ ਦੀ ਗੁੱਝੀ ਸਮਝ ਉਨ੍ਹਾਂ ਦੀ ਨਾਟ-ਸਿਰਜਣਕਾਰੀ ਦਾ ਮੁੱਖ ਆਧਾਰ ਬਣਦੀ ਹੈ। ਇਹ ਪਹੁੰਚ ਪਾਠਕ ਅਤੇ ਦਰਸ਼ਕ ਦੀ ਸੂਝ ਵਿੱਚ ਵਾਧਾ ਕਰਦੀ ਹੈ, ਜਿਸ ਨਾਲ ਉਹ 'ਬੀਤੇ' ਬਾਰੇ ਚਿੰਤਨ ਕਰਦਾ ਹੋਇਆ ‘ਹੁਣ’ ਵੱਲ ਪਰਤਦਾ ਹੈ। ਇਸ ਪ੍ਰਕਿਰਿਆ ਰਾਹੀਂ ਪੈਦਾ ਹੋਈ ਦਿਮਾਗੀ ਹਲਚਲ ਮਨੁੱਖ ਨੂੰ 'ਗਿਆਨ ਦੀ ਭਾਲ' ਦੇ ਰਾਹ ਪੈਣ ਲਈ ਪ੍ਰੇਰਿਤ ਕਰਦੀ ਹੈ। ਨਾਟਕ ‘ਵਣਧਾਰਾ’ ਦਰਸ਼ਕ ਦੀ ਦਿਮਾਗੀ ਸਮਰੱਥਾ ਦਾ ਇਮਤਿਹਾਨ ਲੈਂਦੇ ਹੋਏ ‘ਅਹਿਲਿਆ’ ਨਾਲ ਜੁੜੇ ਬਿਰਤਾਂਤ ਨੂੰ ਨਵੀਂ ਤਰਤੀਬ ਪ੍ਰਦਾਨ ਕਰਦਾ ਹੈ। ਇਸ ਤਰਤੀਬਬੱਧਤਾ ਰਾਹੀਂ ਬਹੁਤ ਕੁਝ ਅਜਿਹਾ ਬਾਹਰ ਆਉਂਦਾ ਹੈ ਜੋ ਹੁਣ ਤੱਕ ਇਤਿਹਾਸ ਦੀਆਂ ਪਰਤਾਂ ਵਿੱਚ ਛੁਪਿਆ ਹੋਇਆ ਸੀ। ਨਾਰੀ-ਦੇਹ ਦੁਆਲੇ ਘੁੰਮਦੀ ਨਾਟ-ਕਥਾ ਦੀਆਂ ਬਾਰੀਕ ਤੰਦਾਂ ਰਾਹੀਂ ਸਮਾਜ, ਧਰਮ, ਪੁਰਸ਼ ਅਤੇ ਸਿਆਸਤ ਦੀਆਂ ਚਾਲਾਂ ਨੂੰ ਬੇਪਰਦ ਕੀਤਾ ਗਿਆ ਹੈ। ਨਤੀਜੇ ਵਜੋਂ ਸਦੀਆਂ ਤੋਂ ਖ਼ਾਮੋਸ਼ ਜ਼ੁਬਾਨ ਨੂੰ ਬੋਲ ਮਿਲੇ ਹਨ । ਪੰਜਾਬੀ ਨਾਟਕਕਾਰੀ ਨੂੰ ਨਵਾਂ ਨਾਟ-ਪ੍ਰਵਚਨ ਹਾਸਲ ਹੋਇਆ ਹੈ।
ਕੀਵਰਡ (Keyword): ਵਣਧਾਰਾ, ਧਰਮ, ਇਤਿਹਾਸ, ਮਿਥਿਹਾਸ, ਅਹਿਲਿਆ, ਗੌਤਮ, ਬ੍ਰਹਮ,ਨਾਰੀ,ਦੇਹ,ਨਾਟ-ਮੰਚ।