Articles
Authors and Affiliations:
DOI: 10.64119/armaan.vol.4.issue1.07
DOI URL: https://doi.org/10.64119/armaan.vol.4.issue1.07
Page: 37-40
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿਚ ਮਨਜੀਤ ਟਿਵਾਣਾ ਦਾ ਵਿਸ਼ੇਸ਼ ਸਥਾਨ ਹੈ। ਉਸ ਦੇ ਕਾਵਿ ਸੰਗ੍ਰਹਿ ਇਲਹਾਮ, ਇਲਜ਼ਾਮ, ਉਨੀਂਦਾ ਵਰਤਮਾਨ, ਦਰਗਾਹ, ਤਾਰਿਆਂ ਦੀ ਜੋਤ ਅਤੇ ਅੱਗ ਦੇ ਮੋਤੀ ਹਨ। ਵੀਹਵੀਂ ਸਦੀ ਦੇ ਅਖੀਰਲੇ ਲਗਭਗ ਢਾਈ ਦਹਾਕੇ ਟਿਵਾਣਾ ਦਾ ਕਾਵਿ ਰਚਨਾ ਕਾਲ ਹੈ। ਜਦੋਂ ਮਨਜੀਤ ਟਿਵਾਣਾ ਨੇ ਲਿਖਣਾ ਸ਼ੁਰੂ ਕੀਤਾ ਉਸ ਸਮੇਂ ਅੰਮ੍ਰਿਤਾ ਪ੍ਰੀਤਮ, ਸ਼ਰਨ ਮੱਕੜ, ਪ੍ਰਭਜੋਤ ਕੌਰ, ਸ਼ਸ਼ੀ ਸਮੁੰਦਰਾਂ, ਨਿਰੂਪਮਾ ਦੱਤ ਸਮਕਾਲੀ ਕਵਿੱਤਰੀਆਂ ਔਰਤ ਮਸਲਿਆਂ ਬਾਰੇ ਲਿਖ ਰਹੀਆਂ ਸਨ। ਟਿਵਾਣਾ ਦੀ ਕਵਿਤਾ ਵਿੱਚ ਨਾਰੀ ਦਾ ਅਕਸ ਇੱਕ ਅਜਿਹੇ ਵਿਅਕਤੀਤਵ ਵਜੋਂ ਉੱਭਰਦਾ ਹੈ ਜੋ ਮੌਜੂਦਾ ਸਮਾਜਕ ਸਿਸਟਮ ਅਤੇ ਪਿੱਤਰਕੀ ਪ੍ਰਬੰਧ ਦੀਆਂ ਜਕੜਾਂ ਨੂੰ ਤਾਂ ਪਛਾਣਦਾ ਹੈ ਪਰ ਉਨ੍ਹਾਂ ਦੇ ਰੂੜ੍ਹ ਨਿਯਮਾਂ ਅੱਗੇ ਸਮਰਪਿਤ ਨਹੀਂ ਹੁੰਦਾ। ਟਿਵਾਣਾ ਕਈ ਸਥਾਨਾਂ ‘ਤੇ ਨਾਰੀ-ਪੁਰਸ਼ ਸਬੰਧਾਂ ਵਿੱਚ ਮਿਲਾਪ ਦੀ ਕਮੀ ਜਾਂ ਅਨੁਸਾਰਤਾ ਦੇ ਟੁੱਟਣ ਨੂੰ ਜੀਵੰਤ ਚਿਤ੍ਰਿਤ ਕਰਦੀ ਹੈ ਪਰ ਇਹ ਟੁੱਟਣ ਸਿਰਫ਼ ਨਿਰਾਸ਼ਾ ਦਾ ਸੂਚਕ ਨਹੀਂ, ਇਹ ਨਵੀਂ ਚੇਤਨਾ, ਸਵੈ-ਅਧਿਕਾਰਤਾ ਅਤੇ ਵਿਦਰੋਹੀ ਜਾਗਰੂਕਤਾ ਦਾ ਸੰਕੇਤ ਹੈ। ਟਿਵਾਣਾ ਦੀ ਕਵਿਤਾ ਵਿੱਚ ਭਵਿੱਖਮੁਖੀ ਆਸ਼ਾਵਾਦ ਦੀ ਜੋ ਧੁਨੀ ਉੱਭਰਦੀ ਹੈ ਉਹ ਨਾਰੀ ਦੇ ਹੱਕਾਂ ਅਤੇ ਨਿੱਜੀ ਸਵੈ-ਪਛਾਣ ਦੇ ਸੰਘਰਸ਼ ਨੂੰ ਇੱਕ ਨਵੀਂ ਦਿਸ਼ਾ ਵੱਲ ਮੋੜਦੀ ਹੈ। ਨਾਰੀ ਨੂੰ ਪੁਰਸ਼ ਦੇ ਬਰਾਬਰ ਖੜ੍ਹਾ ਦੇਖਣ ਦੀ ਉਸ ਦੀ ਇੱਛਾ ਕੇਵਲ ਸਮਾਜਕ ਬਰਾਬਰੀ ਦਾ ਨਾਅਰਾ ਨਹੀਂ ਸਗੋਂ ਬਦਲਦੇ ਜੀਵਨ-ਸਰੂਪ ਦੀ ਪੜਤਾਲ ਹੈ। ਇਹ ਅਕਾਂਖਿਆ ਟਿਵਾਣਾ ਦੀ ਲਿਖਤ ਵਿੱਚ ਸਵੈ-ਚੇਤਨਾ ਦੇ ਉੱਚੇ ਪੱਧਰ ਦੀ ਪੈਦਾ ਹੋ ਰਹੀ ਕਾਵਿ-ਚੇਤਨਾ ਨਾਲ ਜੁੜਦੀ ਹੈ, ਜੋ ਨਾਰੀ ਨੂੰ ਆਪਣੇ ਹੱਕਾਂ, ਸਵੈ-ਮੁੱਲ ਅਤੇ ਅਸਤਿਤਵ ਦੀ ਸੰਰਚਨਾ ਪ੍ਰਤੀ ਜਾਗਰੂਕ ਬਣਾਉਂਦੀ ਹੈ।
ਕੀਵਰਡ (Keyword): ਨਾਰੀ ਦੁਖਾਂਤ, ਪਿੱਤਰਕੀ ਪ੍ਰਬੰਧ, ਸਮਾਜਕ ਆਰਥਕ ਅਤੇ ਮਾਨਸਿਕ ਤ੍ਰਾਸਦੀ, ਬਾਜ਼ਾਰੀਕਰਨ, ਆਧੁਨਿਕਤਾ, ਨਾਰੀ ਚੇਤਨਾ।