Articles
Authors and Affiliations:
DOI: 10.64119/armaan.vol.4.issue1.06
DOI URL: https://doi.org/10.64119/armaan.vol.4.issue1.06
Page: 32-36
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਯਸ਼ਪਾਲ ਸ਼ਰਮਾ ਦੁਆਰਾ ਰਚਿਤ ਨਾਟਕ ‘ਪ੍ਰਭਾਤੀ ਤਾਰਾ’ ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੇ ਦੌਰਾਨ ਮਨੁੱਖੀ ਜੀਵਨ ਵਿੱਚ ਆਈਆਂ ਦੁਸ਼ਵਾਰੀਆਂ, ਖ਼ਾਸਕਰ ਨਿਮਨ ਵਰਗ ਦੀਆਂ ‘ਕੁੱਲੀ, ਗੁੱਲੀ ਅਤੇ ਜੁੱਲੀ’ ਵਰਗੀਆਂ ਬੁਨਿਆਦੀ ਲੋੜਾਂ ਦੇ ਸੰਕਟ ਨੂੰ ਬਾਖ਼ੂਬੀ ਪੇਸ਼ ਕਰਦਾ ਹੈ। ਨਾਟਕ ਦੀ ਮੁੱਖ ਪਾਤਰ ਤਾਰਾ ਇੱਕ ਹੋਣਹਾਰ ਅਤੇ ਸੂਝਵਾਨ ਲੜਕੀ ਹੈ, ਜੋ ਆਪਣੀ ਲਿਆਕਤ ਅਤੇ ਹਿੰਮਤ ਨਾਲ ਨਾ ਸਿਰਫ਼ ਘਰ ਦੀਆਂ ਆਰਥਿਕ ਮੁਸ਼ਕਲਾਂ ਦਾ ਹੱਲ ਕੱਢਦੀ ਹੈ, ਸਗੋਂ ਆਪਣੇ ਪਿਤਾ ਦੀਆਂ ਮਾੜੀਆਂ ਆਦਤਾਂ ਨੂੰ ਛੁਡਵਾ ਕੇ ਉਨ੍ਹਾਂ ਨੂੰ ਇੱਕ ਚੰਗੇ ਮਨੁੱਖ ਵਜੋਂ ਸਮਾਜ ਵਿੱਚ ਸਥਾਪਿਤ ਕਰਦੀ ਹੈ। ਉਹ ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਕੇ ਸਮਾਜ ਲਈ ਇੱਕ 'ਰੋਲ ਮਾਡਲ' ਬਣਦੀ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਲੋਕ ਉਸ 'ਤੇ ਮਾਣ ਕਰਦੇ ਹਨ। ਮਾਝੇ ਦੇ ਇਲਾਕੇ ਪਠਾਨਕੋਟ ਦੀ ਆਂਚਲਿਕ ਭਾਸ਼ਾ ਅਤੇ ਪਾਤਰਾਂ ਦੇ ਸੁਭਾਅ ਅਨੁਸਾਰ ਅੰਗਰੇਜ਼ੀ-ਪੰਜਾਬੀ ਦਾ ਮਿਸ਼ਰਣ ਇਸ ਨਾਟਕ ਨੂੰ ਵਧੇਰੇ ਪ੍ਰਮਾਣਿਕ ਬਣਾਉਂਦਾ ਹੈ। ਰੰਗਮੰਚੀ ਪੱਖ ਤੋਂ ਇਹ ਨਾਟਕ ਆਪਣੀ ਸਾਦਗੀ, ਪ੍ਰਭਾਵਸ਼ਾਲੀ ਸੰਵਾਦਾਂ ਅਤੇ ਬੱਝਵੀਂ ਪੇਸ਼ਕਾਰੀ ਕਾਰਨ ਦਰਸ਼ਕਾਂ ਦੇ ਮਨਾਂ 'ਤੇ ਡੂੰਘੀ ਅਤੇ ਸਦੀਵੀ ਛਾਪ ਛੱਡਣ ਦੇ ਸਮਰੱਥ ਹੈ।
ਕੀਵਰਡ (Keyword): ਆਸ਼ਾਵਾਦੀ ਦ੍ਰਿਸ਼ਟੀਕੋਣ, ਸਮਾਜਿਕ ਕੁਰੀਤੀਆਂ, ਪ੍ਰਭਾਤੀ ਤਾਰਾ, ਕੋਰੋਨਾ ਕਾਲ, ਆਂਚਲਿਕਤਾ, ਨੈਤਿਕ ਪਰਿਵਰਤਨ।