Articles
Authors and Affiliations:
DOI: 10.64119/armaan.vol.4.issue1.05
DOI URL: https://doi.org/10.64119/armaan.vol.4.issue1.05
Page: 27-31
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਮੁਹੱਬਤ ਇੱਕ ਅਜਿਹੀ ਭਾਵਨਾ ਹੈ ਜਿਸ ਵਿੱਚ ਬਿਨਾਂ ਸੂਰਤ ਕਿਸੇ ਦੂਜੇ ਨੂੰ ਸਵੀਕਾਰਨਾ ਹੁੰਦਾ ਹੈ। ਜਿਸ ਨੂੰ ਵੇਖ ਕੇ ਸਾਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਇਸ ਦੀਆਂ ਡੂੰਘਾਣਾਂ ਨੂੰ ਜਾਣਨਾ ਹੋਵੇ ਤਾਂ ਮੁਹੱਬਤ, ਆਸ਼ਕੀ, ਇਸ਼ਕ, ਸੁਨੇਹਾ ਹਿਤ ਦੋਸਤੀ, ਪਿਆਰ, ਪ੍ਰੀਤ, ਪ੍ਰੇਮ,ਮੋਹ, ਆਦਿ ਕਈ ਸ਼ਬਦਾਂ ਦੇ ਸੰਘ ਵਿਚਰਨਾ ਪੈਦਾ ਹੈ। ਅਜੋਕੀ ਪੰਜਾਬੀ ਕਵਿਤਾ ਆਮ ਮਨੁੱਖ ਦੇ ਮਨੋਭਾਵਾਂ ਨਾਲ ਸੰਵਾਦ ਰਚਾਉਂਦੀ ਹੈ ਤੇ ਉਸ ਦੀ ਹਰ ਸਮੱਸਿਆ ਦੇ ਸੰਵੇਦਨਾ ਬਾਰੇ ਗੱਲ ਕਰਦੀ ਹੈ। ਫੇਰ ਸਮੁੱਚੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈਣ ਦੀ ਸਮਰੱਥਾ ਰੱਖਦੀ ਹੋਈ ਦਿਖਾਈ ਦਿੰਦੀ ਹੈ।ਪੰਜਾਬੀ ਕਵਿਤਾ ਲੋਕ ਮੁਖੀ ਤੇ ਲੋਕ ਪੱਖੀ ਹੋਣ ਦਾ ਦਾਅਵਾ ਕਰਦੀ ਹੈ। ਇਹ ਸਮੇਂ ਦੇ ਨਾਲ-ਨਾਲ ਤੁਰਦੀ ਹੋਈ ਕਈ ਵੇਗਾਂ ਵਿੱਚੋਂ ਲੰਘਦੀ ਹੈ। ਜੇਕਰ ਅਜੋਕੇ ਸਮੇਂ ਦਾ ਖ਼ਿਆਲ ਕਰੀਏ ਤਾਂ ਉੱਤਰ ਆਧੁਨਿਕ- ਵਿਚਾਰ ਧਾਰਾ ਅਤੇ ਵਿਸ਼ਵ ਕਰਨ ਦੇ ਪ੍ਰਭਾਵਾਂ ਨੇ ਪੰਜਾਬੀ ਕਵਿਤਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਇਹ ਕਵਿਤਾ ਨਵੀਂ ਦਿਸ਼ਾ ਦੇ ਨਾਲ ਸਮਾਜਿਕ ਸਰੋਕਾਰਾਂ ਤੇ ਕੇਂਦਰੀ ਹੋਣ ਤੇ ਮਾਨਵੀ ਰਿਸ਼ਤਿਆਂ ਦੇ ਖੰਡਿਤ ਸੰਤਾਪ ਨੂੰ ਪੇਸ਼ ਕਰਦੀ ਹੈ।
ਕੀਵਰਡ (Keyword): ‘ਮੁਹੱਬਤ ਨੇ ਕਿਹਾ’, ਪੰਜਾਬੀ ਕਵਿਤਾ, ਮਾਨਵੀ ਰਿਸ਼ਤੇ, ਉੱਤਰ-ਆਧੁਨਿਕਤਾ, ਆਤਮਿਕ ਆਨੰਦ, ਸਮਾਜਿਕ ਸਰੋਕਾਰ।