Articles
Authors and Affiliations:
DOI: 10.64119/armaan.vol.4.issue1.02
DOI URL: https://doi.org/10.64119/armaan.vol.4.issue1.02
Page: 05-14
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਇੱਕੀਵੀਂ ਸਦੀ ਦੇ ਭਾਰਤੀ ਸਮਾਜਿਕ ਪਰਿਪੇਖ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ, ਵਿਸ਼ੇਸ਼ ਤੌਰ 'ਤੇ ਯੂ.ਪੀ.ਐੱਸ.ਸੀ. (UPSC), ਨੌਜਵਾਨ ਪੀੜ੍ਹੀ ਦੀਆਂ ਅਕਾਂਖਿਆਵਾਂ, ਹੋਂਦ ਦੇ ਸੰਘਰਸ਼ ਅਤੇ ਪਛਾਣ ਦੇ ਨਿਰਮਾਣ ਦਾ ਕੇਂਦਰੀ ਧੁਰਾ ਬਣ ਚੁੱਕੀਆਂ ਹਨ। ਪ੍ਰਸਤੁਤ ਖੋਜ ਪੱਤਰ ਆਧੁਨਿਕ ਪ੍ਰਤੀਯੋਗੀ ਯੁੱਗ ਵਿੱਚ ਨੌਜਵਾਨ ਮਾਨਸਿਕਤਾ ਦੇ ਅੰਦਰੂਨੀ ਅਤੇ ਬਾਹਰੀ ਜੀਵਨ ਵਿੱਚ ਪੈਦਾ ਹੋਣ ਵਾਲੇ ਗੁੰਝਲਦਾਰ ਮਨੋਵਿਗਿਆਨਕ ਦਵੰਦਾਂ ਦਾ ਇੱਕ ਅਕਾਦਮਿਕ ਅਧਿਐਨ ਪੇਸ਼ ਕਰਦਾ ਹੈ। ਇਹ ਵਿਸ਼ਲੇਸ਼ਣ ਮੂਲ ਰੂਪ ਵਿੱਚ ਕੈਲਾਸ਼ ਮਾਂਜੂ ਬਿਸ਼ਨੋਈ ਦੁਆਰਾ ਰਚਿਤ ਅਤੇ ਡਾ. ਸੰਦੀਪ ਸਿੰਘ ਮੁੰਡੇ ਦੁਆਰਾ ਅਨੁਵਾਦਿਤ ਨਾਵਲ 'ਯੂ.ਪੀ.ਐੱਸ.ਸੀ. ਵਾਲਾ ਲਵ ਕਲੈਕਟਰ ਸਾਹਿਬਾ' ਦੇ ਵਿਸ਼ੇਸ਼ ਸੰਦਰਭ ਵਿੱਚ ਹੈ। ਨਾਵਲ ਦੇ ਮੁੱਖ ਪਾਤਰਾਂ- ਗਿਰੀਸ਼ ਅਤੇ ਐਂਜਲ- ਦੇ ਜੀਵਨ ਬਿਰਤਾਂਤ ਰਾਹੀਂ ਇਹ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਕਿਵੇਂ ਯੂ.ਪੀ.ਐੱਸ.ਸੀ. (UPSC) ਵਰਗੀਆਂ ਕਠਨ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਨਿੱਜੀ ਭਾਵਨਾਵਾਂ (ਪ੍ਰੇਮ) ਅਤੇ ਕੈਰੀਅਰ ਦੀਆਂ ਅਭਿਲਾਸ਼ਾਵਾਂ ਵਿਚਕਾਰ ਟਕਰਾਅ ਪੈਦਾ ਹੁੰਦਾ ਹੈ। ਇਸ ਖੋਜ ਪੱਤਰ ਵਿੱਚ ਨੌਕਰਸ਼ਾਹੀ ਦੇ ਅੰਦਰੂਨੀ ਹੰਕਾਰ, ਸਫਲਤਾ ਤੋਂ ਬਾਅਦ ਬਦਲਦੇ ਸਮਾਜਿਕ ਰਿਸ਼ਤਿਆਂ, 'ਸਟੇਟਸ ਗੈਪ' ਅਤੇ ਕੋਚਿੰਗ ਸੰਸਥਾਵਾਂ ਦੇ ਵਪਾਰੀਕਰਨ ਵਰਗੇ ਅਹਿਮ ਮੁੱਦਿਆਂ ਨੂੰ ਵਿਚਾਰਿਆ ਗਿਆ ਹੈ। ਖੋਜ ਦਾ ਨਿਸ਼ਕਰਸ਼ ਇਹ ਸਥਾਪਿਤ ਕਰਦਾ ਹੈ ਕਿ ਸੱਚੀ ਸਫਲਤਾ ਕੇਵਲ ਇੱਕ ਉੱਚ-ਪ੍ਰਸ਼ਾਸਨਿਕ ਰੁਤਬਾ ਹਾਸਲ ਕਰਨਾ ਨਹੀਂ, ਸਗੋਂ ਉਸ ਮੁਕਾਮ 'ਤੇ ਪਹੁੰਚ ਕੇ ਵੀ ਆਪਣੇ ਮਾਨਵੀ ਮੁੱਲਾਂ ਅਤੇ ਸੱਚੇ ਰਿਸ਼ਤਿਆਂ ਪ੍ਰਤੀ ਵਫ਼ਾਦਾਰ ਰਹਿਣਾ ਹੈ। ਇਹ ਨਾਵਲ ਅਜੋਕੇ ਪ੍ਰਤੀਯੋਗੀ ਦੌਰ ਵਿੱਚ 'ਸਫਲਤਾ' ਦੀ ਇੱਕ ਨਵੀਂ ਅਤੇ ਸੰਵੇਦਨਸ਼ੀਲ ਪਰਿਭਾਸ਼ਾ ਤੈਅ ਕਰਦਾ ਹੈ, ਜੋ ਪਾਠਕਾਂ ਨੂੰ ਕੈਰੀਅਰ ਅਤੇ ਪਿਆਰ ਵਿਚਕਾਰ ਇੱਕ ਸਾਰਥਕ ਸੰਤੁਲਨ ਬਣਾਉਣ ਦਾ ਸੁਨੇਹਾ ਦਿੰਦੀ ਹੈ।
ਕੀਵਰਡ (Keyword): ਪ੍ਰਤੀਯੋਗੀ ਯੁੱਗ, ਪ੍ਰੇਮ, ਅਭਿਲਾਸ਼ਾ, ਯੂ.ਪੀ.ਐੱਸ.ਸੀ. ਸੰਘਰਸ਼, ਸਮਾਜਿਕ ਰੁਤਬਾ, ਨੌਕਰਸ਼ਾਹੀ, ਮਾਨਵੀ ਮੁੱਲ,ਅਨੁਵਾਦਿਤ ਸਾਹਿਤ।