ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.01
DOI URL: https://doi.org/10.64119/armaan.vol.4.issue1.01
Abstract (ਸਾਰ):
ਭਾਰਤ ਵਿੱਚ ਸੰਘਾਤਮਿਕ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਕਤੀਆਂ ਦੀ ਵੰਡ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਕੀਤੀ ਗਈ ਹੈ ਅਤੇ ਸ਼ਕਤੀਆਂ ਦੀ ਇਹ ਵੰਡ ਹੀ ਕੇਂਦਰ ਅਤੇ ਰਾਜਾਂ ਵਿਚਕਾਰ ਵਿਵਾਦ ਦਾ ਕਾਰਨ ਰਹੀ ਹੈ। ਭਾਰਤ ਵਿੱਚ ਕੇਂਦਰ-ਰਾਜ ਸਬੰਧਾਂ ਦਾ ਇਤਿਹਾਸ ਕਾਫ਼ੀ ਤਣਾਅ ਵਾਲਾ ਰਿਹਾ ਹੈ। ਇਸ ਤਣਾਅ ਨੂੰ ਦੂਰ ਕਰਨ ਅਤੇ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਲਈ ਵੱਖ-ਵੱਖ ਕੇਂਦਰ ਸਰਕਾਰਾਂ ਦੁਆਰਾ ਸਮੇਂ-ਸਮੇਂ ਤੇ ਕਈ ਕੋਸ਼ਿਸ਼ਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਵੱਖ-ਵੱਖ ਕੇਂਦਰ ਸਰਕਾਰਾਂ ਦੁਆਰਾ ਕੇਂਦਰ-ਰਾਜ ਸਬੰਧਾਂ ਨੂੰ ਸੁਧਾਰਨ ਲਈ ਹੁਣ ਤੱਕ ਕਈ ਕਮੇਟੀਆਂ ਅਤੇ ਆਯੋਗਾਂ ਦਾ ਗਠਨ ਕੀਤਾ ਜਾ ਚੁੱਕਿਆ ਹੈ। ਸਰਕਾਰੀਆ ਕਮਿਸ਼ਨ ਇਹਨਾਂ ਵਿੱਚੋਂ ਹੀ ਇੱਕ ਸੀ। ਸਰਕਾਰੀਆ ਕਮਿਸ਼ਨ ਦਾ ਗਠਨ 1983 ਵਿੱਚ ਕੀਤਾ ਗਿਆ ਅਤੇ ਇਸ ਨੇ ਆਪਣੀ ਰਿਪੋਰਟ 1987 ਵਿੱਚ ਸਰਕਾਰ ਕੋਲ ਜਮ੍ਹਾਂ ਕਰਵਾਈ। ਕੇਂਦਰ-ਰਾਜ ਸਬੰਧਾਂ ਨੂੰ ਸੁਧਾਰਨ ਲਈ ਸਰਕਾਰੀਆ ਕਮਿਸ਼ਨ ਨੇ ਬਹੁਤ ਸਾਰੀਆਂ ਸਿਫ਼ਾਰਸ਼ਾਂ ਕੀਤੀਆਂ ਜਿਨ੍ਹਾਂ ਵਿੱਚੋਂ ਕੁਝ ਕੁ ਸਿਫ਼ਾਰਸ਼ਾਂ ਨੂੰ ਹੀ ਪੂਰਨ ਰੂਪ ਵਿੱਚ ਲਾਗੂ ਕੀਤਾ ਗਿਆ ਹੈ। ਸਬੰਧਿਤ ਖੋਜ ਪੱਤਰ ਸਰਕਾਰੀਆ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਵਿਸ਼ਲੇਸ਼ਣ ਤੇ ਕੇਂਦਰਿਤ ਹੈ।
ਕੀਵਰਡ (Keyword): ਕੇਂਦਰ-ਰਾਜ ਸਬੰਧ, ਕਮਿਸ਼ਨ, ਸਰਕਾਰ, ਰਾਜਪਾਲ, ਸੰਵਿਧਾਨ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.