ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.20
DOI URL: https://doi.org/10.64119/armaan.vol.3.issue4.20
Abstract (ਸਾਰ):
ਪਰਵਾਸ ਅਜਿਹਾ ਵਰਤਾਰਾ ਹੈ ਜਿਸ ਨੇ ਪੰਜਾਬੀਆਂ ਦੇ ਸਮਾਜ-ਸਭਿਆਚਾਰਕ ਹਾਲਾਤ ਨੂੰ ਬਦਲ ਕੇ ਰੱਖ ਦਿੱਤਾ ਹੈ। ਪਰਵਾਸ ਦੇ ਕਾਰਨ ਕੋਈ ਵੀ ਹੋ ਸਕਦੇ ਹਨ ਪਰ ਇਸ ਦੇ ਪ੍ਰਭਾਵ ਅਤੇ ਸਿੱਟੇ ਬਹੁਤ ਹੈਰਾਨੀਜਨਕ ਅਤੇ ਗਹਿਰੇ ਹਨ। ਪ੍ਰਵਾਸ ਦੇ ਵਰਤਾਰੇ ਨੇ ਪੰਜਾਬੀਆਂ ਦੇ ਸੁਭਾਅ ਅਤੇ ਸਮੁੱਚੀ ਜੀਵਨ ਜਾਚ ਨੂੰ ਬਦਲ ਦਿੱਤਾ ਹੈ। ਅਜਿਹੇ ਹਾਲਾਤ ਵਿਚ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਵਿਚ ਵੀ ਇਸ ਵਰਤਾਰੇ ਦੇ ਅਹਿਮ ਪਹਿਲੂਆਂ ਨੂੰ ਵਿਚਾਰਿਆ ਜਾ ਰਿਹਾ ਹੈ। ਵਿਸ਼ੇਸ਼ ਕਰਕੇ ਪੰਜਾਬੀ ਨਾਵਲ ਵਿਚ ਇਸ ਵਰਤਾਰੇ ਨੂੰ ਸਮੱਗਰ ਰੂਪ ਵਿਚ ਪ੍ਰਸਤੁਤ ਕੀਤਾ ਜਾ ਰਿਹਾ ਹੈ। ਇਸ ਖੋਜ ਕਾਰਜ ਵਿਚ ਪੰਜਾਬੀਆਂ ਦੇ ਪਰਵਾਸ ਕਰਨ ਨਾਲ ਸੰਬੰਧਿਤ ਤਮਾਮ ਨਿਕਟ ਘਟਕਾਂ ਨੂੰ ਵਿਚਾਰਿਆ ਗਿਆ ਹੈ ਅਤੇ ਇਹਨਾਂ ਘਟਕਾਂ ਦੀ ਪੰਜਾਬੀ ਨਾਵਲ ਵਿਚ ਹੋਈ ਪ੍ਰਸਤੁਤੀ ਦੇ ਹਵਾਲੇ ਨਾਲ ਹਰਜੀਤ ਅਟਵਾਲ, ਬਲਦੇਵ ਸਿੰਘ ਗਰੇਵਾਲ, ਹਰਪ੍ਰੀਤ ਸੇਖਾ, ਜਸਵੀਰ ਕਾਲਰਵੀ, ਗ.ਸ. ਨਕਸ਼ਦੀਪ ਪੰਜਕੋਹਾ ਆਦਿ ਨਾਵਲਕਾਰਾਂ ਦੇ ਨਾਵਲਾਂ ਦੀ ਆਲੋਚਨਾਤਮਕ ਵਿਆਖਿਆ ਪ੍ਰਸਤੁਤ ਕੀਤੀ ਗਈ ਹੈ। ਪਰਵਾਸੀ ਪੰਜਾਬੀ ਨਾਵਲ ਦੇ ਮੂਲ ਰੁਝਾਨਾਂ ਦੇ ਇਤਿਹਾਸ ਅਤੇ ਵਰਤਮਾਨ ਨੂੰ ਮੌਜੂਦਾ ਹਲਾਤਾਂ ਦੇ ਸਨਮੁਖ ਰੱਖਕੇ ਵਿਚਾਰਿਆ ਗਿਆ ਹੈ। ਇਸ ਖੇਤਰ ਨਾਲ ਸੰਬੰਧਿਤ ਵਿਦਵਾਨਾਂ ਦੀਆਂ ਅਹਿਮ ਟਿੱਪਣੀਆਂ ਰਾਹੀਂ ਵਿਸ਼ੇ ਨੂੰ ਵਿਗਿਆਨਕ ਅਤੇ ਤਾਰਕਿਕ ਨਜ਼ਰੀਏ ਤੋਂ ਪਰਖਿਆ ਗਿਆ ਹੈ ਅਤੇ ਖੋਜ ਵਿਸ਼ੇ ਨਾਲ ਸੰਬੰਧਿਤ ਤਮਾਮ ਵੇਰਵਿਆਂ ਨੂੰ ਸੂਤਰਬੱਧ ਕੀਤਾ ਗਿਆ ਹੈ।
ਕੀਵਰਡ (Keyword): ਪਰਵਾਸੀ ਪੰਜਾਬੀ ਨਾਵਲ, ਨਸਲੀ ਵਿਤਕਰਾ, ਸਭਿਆਚਾਰਕ ਦਵੰਦ, ਆਰਥਿਕ ਪਰਵਾਸ, ਸੰਘਰਸ਼, ਦਸਤਾਵੇਜ਼ੀਕਰਨ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.