ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.15
DOI URL: https://doi.org/10.64119/armaan.vol.3.issue4.15
Abstract (ਸਾਰ):
ਹਰਜੀਤ ਅਟਵਾਲ ਦੇ ਨਾਵਲਾਂ ਵਿਚ ਔਰਤ ਮਰਦ ਸੰਬੰਧਾਂ ਵਿੱਚ ਬਹੁ-ਪਾਸਾਰੀ ਟੁੱਟ-ਭੱਜ ਦੇ ਸਰੋਕਾਰ ਉਭਰ ਕੇ ਸਾਹਮਣੇ ਆਉਂਦੇ ਹਨ। ਔਰਤ ਮਰਦ ਇਕ ਦੂਜੇ ਦੇ ਪੂਰਕ ਹਨ ਅਤੇ ਇਕ ਦੂਜੇ ਦੇ ਮੇਲ ਨਾਲ ਹੀ ਸਾਡੀਆਂ ਪੀੜ੍ਹੀਆਂ ਦਾ ਨਿਰੰਤਰ ਵਿਕਾਸ ਹੁੰਦਾ ਹੈ। ਨਾਵਲਕਾਰ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਅਤੇ ਵਿਰੋਧਾਂ ਦੇ ਬੁਨਿਆਦੀ ਅਕਾਰਾਂ ਨੂੰ ਤਲਾਸ਼ਦਾ ਹੋਇਆ, ਉਹਨ੍ਹਾਂ ਨੂੰ ਦੁਹਰੇ ਸਭਿਆਚਾਰਕ ਚੋਖਟਿਆਂ ਵਿਚ ਪੇਸ਼ ਕਰਦਾ ਹੈ। ਉਸ ਦੇ ਵਧੇਰੇ ਨਾਵਲਾਂ ਦੇ ਕਥਾਨਕ ਸਭਿਆਚਾਰਕ ਸੰਵਾਦ ਦੀ ਪ੍ਰਕਿਰਿਆ ਰਾਹੀਂ ਪੂਰਬੀ ਤੇ ਪੱਛਮੀ ਸਮਾਜ ਦੇ ਭਿੜਦੇ ਜੀਵਨ ਨੂੰ ਸਭਿਆਚਾਰੀਕਰਨ ਦੀ ਪ੍ਰਕਿਰਿਆ ਰਾਹੀਂ ਪੇਸ਼ ਕਰਦੇ ਹਨ। ਉਸਦੇ ਨਾਵਲਾਂ ਵਿਚ ਜਿਥੇ ਅੰਤਰ-ਨਸਲੀ ਵਿਆਹ ਅਤੇ ਪਰਿਵਰਤਨ ਸੰਬੰਧ, ਨਵੀਂ ਪੀੜੀ ਨਵੇਂ ਪ੍ਰਭਾਵਾਂ ਅਧੀਨ ਸਿਰਜ ਰਹੀ ਹੈ ਉਥੇ ਪੁਰਾਣੀ ਪੀੜ੍ਹੀ ਵੀ ਇਸ ਤੋਂ ਅਭਿੱਜ ਨਹੀਂ ਹੈ। ਅਟਵਾਲ ਦੇ ਨਾਵਲਾਂ ਵਿਚ ਪਰਵਾਸੀ ਔਰਤ ਮਰਦ ਦੀਆਂ ਤਿੰਨ ਪੀੜ੍ਹੀਆਂ ਨੇ ਆਪਣੀ-ਆਪਣੀ ਪੱਧਰ'ਤੇ ਆਪਣੀ ਸਮਰੱਥਾ ਅਨੁਸਾਰ ਸੰਘਰਸ਼ ਕੀਤਾ ਹੈ। ਨਵੀਂ ਪੀੜ੍ਹੀ ਆਪਣੀ ਹੋਂਦ ਦੇ ਅਰਥ ਤਲਾਸ਼ਦੀ ਹੋਈ ਆਪਣੇ ਆਪ ਨੂੰ ਸਮਝਣ ਵਿਚ ਲਗੀ ਹੋਈ ਹੈ। ਉਸ ਦੇ ਨਾਵਲਾਂ ਦੇ ਅਧਿਐਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਵਿਚ ਅਨੇਕਾਂ ਪਰਿਵਰਤਨ ਆ ਰਹੇ ਹਨ।
ਕੀਵਰਡ (Keyword): ਹਰਜੀਤ ਅਟਵਾਲ, ਪਰਵਾਸੀ, ਬਰਤਾਨਵੀ ਧਰਤੀ, ਤਿੜਕਦੇ ਰਿਸ਼ਤੇ, ਪੱਛਮੀ ਪ੍ਰਭਾਵ, ਸਭਿਆਚਾਰੀਕਰਣ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.