Articles
Authors and Affiliations:
DOI: 10.64119/armaan.vol.3.issue4.13
DOI URL: https://doi.org/10.64119/armaan.vol.3.issue4.13
Published Date: 05-12-2025
Issue: Vol. 3 Issue. 4 {October-December 2025}
Download Published Paper (PDF)
Download Publication Certificate
Abstract (ਸਾਰ):
ਇਸ ਖੋਜ-ਪੱਤਰ ਵਿਚ ਕਵਿਤਾ ਦੇ ਰਚਨਾਤਮਕ ਸਰੂਪ ਅਤੇ ‘ਰਾਜਸੀ ਅਵਚੇਤਨ’ ਦੇ ਸੰਕਲਪ ਦਾ ਵਿਸ਼ਲੇਸ਼ਣ ਲਾਲ ਸਿੰਘ ਦਿਲ ਦੀ ਕਵਿਤਾ ਦੇ ਸੰਦਰਭ ਵਿਚ ਕੀਤਾ ਗਿਆ ਹੈ। ਕਵਿਤਾ ਸਿਰਫ਼ ਭਾਸ਼ਾਈ ਅਭਿਵਿਕਤੀ ਨਹੀਂ, ਸਗੋਂ ਕਲਾ ਰਾਹੀਂ ਸਮਾਜਕ ਤੇ ਇਤਿਹਾਸਕ ਸੱਚਾਈ ਦਾ ਪ੍ਰਤੀਬਿੰਬ ਹੁੰਦੀ ਹੈ। ਫਰੈਡਰਿਕ ਜੇਮਸਨ ਦੇ ‘ਰਾਜਸੀ ਅਵਚੇਤਨ’ ਦੇ ਸਿਧਾਂਤ ਅਨੁਸਾਰ ਹਰ ਕਲਾ-ਰਚਨਾ ਵਿਚ ਦੱਬੀ ਹੋਈ ਇਤਿਹਾਸਕ ਤੇ ਜਮਾਤੀ ਭਿੰਨਤਾ ਦੀ ਛਾਪ ਮੌਜੂਦ ਰਹਿੰਦੀ ਹੈ। ਇਸ ਪ੍ਰਸੰਗ ਵਿਚ ਲਾਲ ਸਿੰਘ ਦਿਲ ਦੀ ਕਵਿਤਾ ਦੋਹਰੇ ਪੱਧਰ ’ਤੇ ਰਾਜਸੀ ਅਵਚੇਤਨ ਨੂੰ ਪੇਸ਼ ਕਰਦੀ ਹੈ- ਪਹਿਲਾ- ਵਰਣ ਵਿਵਸਥਾ ਅਤੇ ਜਾਤੀ ਅਸਮਾਨਤਾ ਦਾ ਵਿਰੋਧ, ਦੂਜਾ- ਪੂੰਜੀਵਾਦੀ ਵਿਵਸਥਾ ਹੇਠ ਦਲਿਤ ਤੇ ਕਿਰਤੀ ਵਰਗਾਂ ਦੇ ਸ਼ੋਸ਼ਣ ਦਾ ਪ੍ਰਤੀਰੋਧ। ਉਸ ਦੀ ਕਵਿਤਾ ਵਿਚ ਦਲਿਤ ਜੀਵਨ ਦੀ ਪੀੜ੍ਹਾ, ਸਮਾਜਕ ਵਿਛੋੜਾ, ਭੁੱਖ ਤੇ ਬੇਘਰੇਪਨ ਦੇ ਚਿੱਤਰ ਰਾਹੀਂ ਇੱਕ ਵੱਡੀ ਸਮਾਜਕ ਤੇ ਮਨੁੱਖੀ ਚੇਤਨਾ ਉੱਭਰਦੀ ਹੈ। ਦਿਲ ਦੀ ਕਵਿਤਾ ਵਿਚ ਭਾਸ਼ਾ ਸਿਰਫ਼ ਅਭਿਵਿਕਤੀ ਦਾ ਸਾਧਨ ਨਹੀਂ ਰਹਿੰਦੀ, ਸਗੋਂ ਸੱਤਾ ਨਾਲ ਟਕਰਾਅ ਦਾ ਮੈਦਾਨ ਬਣ ਜਾਂਦੀ ਹੈ। ਉਹ ਜਾਤ-ਜਮਾਤ ਅਧਾਰਿਤ ਅਨਿਆਇਕ ਵਿਵਸਥਾ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ ਅਤੇ ਦੱਬੇ ਹੋਏ ਵਰਗਾਂ ਦੀ ਮਨੁੱਖਤਾ ਨੂੰ ਕਵਿਤਾ ਰਾਹੀਂ ਸਨਮਾਨ ਦਿੰਦਾ ਹੈ। ਇਸ ਤਰ੍ਹਾਂ, ਲਾਲ ਸਿੰਘ ਦਿਲ ਦੀ ਕਵਿਤਾ ਜੇਮਸਨ ਦੇ ਰਾਜਸੀ ਅਵਚੇਤਨ ਦੇ ਸੰਕਲਪ ਨੂੰ ਪੰਜਾਬੀ ਸਾਹਿਤ ਵਿਚ ਅਰਥਪੂਰਨ ਢੰਗ ਨਾਲ ਪੇਸ਼ ਕਰਦੀ ਹੈ। ਉਸ ਦੀ ਰਚਨਾ ਦਲਿਤ ਤੇ ਮਜ਼ਦੂਰ ਵਰਗ ਦੀ ਇਤਿਹਾਸਕ ਸੰਵੇਦਨਾ, ਸੰਘਰਸ਼ ਅਤੇ ਵਿਦਰੋਹ ਦੀ ਚੇਤਨਾ ਅਜਿਹੀ ਜੀਵੰਤ ਪੇਸ਼ਕਾਰੀ ਹੈ, ਜੋ ਕਲਾ ਰਾਹੀਂ ਸਮਾਜਕ ਬਦਲਾਅ ਅਤੇ ਮਨੁੱਖੀ ਮੁਕਤੀ ਦੀ ਸੰਭਾਵਨਾ ਨੂੰ ਜਗਾਉਂਦੀ ਹੈ।
ਕੀਵਰਡ (Keyword): ਲਾਲ ਸਿੰਘ ਦਿਲ, ਰਾਜਸੀ ਅਵਚੇਤਨ, ਦਲਿਤ ਚੇਤਨਾ, ਪੂੰਜੀਵਾਦ, ਸਮਾਜਕ ਚੇਤਨਾ, ਮਨੁੱਖੀ ਮੁਕਤੀ, ਰਾਜਨੀਤੀ, ਸ਼ੋਸ਼ਣ, ਵਿਰੋਧ।