Articles
Authors and Affiliations:
DOI: 10.64119/armaan.vol.3.issue4.07
DOI URL: https://doi.org/10.64119/armaan.vol.3.issue4.07
Published Date: 05-12-2025
Issue: Vol. 3 Issue. 4 {October-December 2025}
Download Published Paper (PDF)
Download Publication Certificate
Abstract (ਸਾਰ):
ਗੁਰਦੀਪ ਸਿੰਘ ਨਕਸ਼ਦੀਪ ਦਾ ਨਾਵਲ ‘ਕੀ ਖੱਟਿਆ ਪਰਦੇਸ’ ਪ੍ਰਵਾਸੀ ਜੀਵਨ ਦੇ ਸੰਘਰਸ਼ਾਂ, ਮਾਨਸਿਕ ਟੁੱਟ ਫੁੱਟ ਅਤੇ ਮਨੁੱਖੀ ਰਿਸ਼ਤਿਆਂ ਦੀ ਜਟਿਲਤਾ ਨੂੰ ਬਹੁਤ ਹੀ ਸੂਖਮਤਾ ਨਾਲ ਦਰਸਾਉਂਦਾ ਹੈ। ਇਹ ਨਾਵਲ ਕੇਵਲ ਪਰਦੇਸ ਵਿੱਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਨਹੀਂ, ਸਗੋਂ ਮਨੁੱਖ ਦੇ ਅੰਦਰੂਨੀ ਵਿਛੋੜੇ ਅਤੇ ਜੜਾਂ ਤੋਂ ਟੁੱਟੇ ਜੀਵਨ ਦੀ ਵੀ ਗਹਿਰੀ ਕਥਾ ਹੈ। ਨਾਵਲ ਦੀ ਕੇਂਦਰੀ ਪਾਤਰ ਚੰਨੋ ਇੱਕ ਐਸੀ ਔਰਤ ਹੈ ਜੋ ਪ੍ਰਵਾਸੀ ਜੀਵਨ ਦੀ ਮਾਰ ਝੱਲਦੀ ਹੋਈ ਆਪਣੇ ਅਸਤਿਤਵ ਦੀ ਖੋਜ ਕਰਦੀ ਹੈ। ਉਸਦੀ ਜੀਵਨ ਯਾਤਰਾ ਇੱਕ ਆਮ ਪੰਜਾਬੀ ਇਸਤਰੀ ਤੋਂ ਆਤਮ ਚੇਤਨ, ਸੰਵੇਦਨਸ਼ੀਲ ਅਤੇ ਆਤਮ ਨਿਰਭਰ ਔਰਤ ਬਣਨ ਤੱਕ ਦੀ ਕਹਾਣੀ ਹੈ। ਪਰਦੇਸ ਦਾ ਚਮਕਦਾਰ ਜੀਵਨ ਬਾਹਰੋਂ ਆਕਰਸ਼ਣ ਪੈਦਾ ਕਰਦਾ ਹੈ ਪਰ ਅੰਦਰੋਂ ਇਕੱਲਾਪਨ, ਸੱਭਿਆਚਾਰਕ ਟੁੱਟ ਫੁੱਟ ਅਤੇ ਭਾਵਨਾਤਮਕ ਖਾਲੀਪਣ ਨਾਲ ਭਰਿਆ ਹੋਇਆ ਹੈ। ਚੰਨੋ ਦੇ ਪਤੀ ਦੀ ਬੇਪਰਵਾਹੀ ਅਤੇ ਉਸਦੇ ਆਪਣੇ ਮਨ ਦੇ ਅਧੂਰੇਪਨ ਨੇ ਉਸਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ। ਨਕਸ਼ਦੀਪ ਨੇ ਇਨ੍ਹਾਂ ਦੋ ਪਾਤਰਾਂ ਰਾਹੀਂ ਪ੍ਰੇਮ ਦੀ ਇੱਕ ਅਜਿਹੀ ਵਿਆਖਿਆ ਪੇਸ਼ ਕੀਤੀ ਹੈ ਜੋ ਸਰੀਰਕ ਸੀਮਾਵਾਂ ਤੋਂ ਉੱਪਰ ਮਨ ਦੇ ਸੰਬੰਧਾਂ ਦੀ ਗਹਿਰਾਈ ਤੱਕ ਜਾਂਦੀ ਹੈ। ਇਸ ਰਾਹੀਂ ਲੇਖਕ ਦਿਖਾਉਂਦਾ ਹੈ ਕਿ ਔਰਤ ਦੀ ਪ੍ਰੇਮ ਭਾਵਨਾ ਕੇਵਲ ਘਰੇਲੂ ਸੀਮਾਵਾਂ ਤੱਕ ਸੀਮਿਤ ਨਹੀਂ, ਸਗੋਂ ਉਹ ਆਪਣੇ ਅਸਤਿਤਵ ਅਤੇ ਆਤਮਕ ਸ਼ਾਤੀ ਦੀ ਭਾਲ ਵੀ ਕਰਦੀ ਹੈ। ਨਾਵਲ ਦਾ ਮੁੱਖ ਸੰਦੇਸ਼ ਇਹ ਹੈ ਕਿ ਪਰਦੇਸ ਜਾਣਾ ਸਿਰਫ਼ ਰੋਜ਼ਗਾਰ ਜਾਂ ਸੁਖਾਂ ਦੀ ਖੋਜ ਨਹੀਂ ਹੁੰਦਾ; ਇਹ ਇੱਕ ਆਤਮਕ ਯਾਤਰਾ ਹੈ ਜੋ ਮਨੁੱਖ ਨੂੰ ਆਪਣੇ ਆਪ ਨਾਲ ਟਕਰਾਉਂਦੀ ਹੈ। ਪਰਦੇਸ ਵਿੱਚ ਮਨੁੱਖ ਆਪਣੀ ਮਿੱਟੀ, ਭਾਸ਼ਾ ਅਤੇ ਰਿਸ਼ਤਿਆਂ ਤੋਂ ਵਿੱਛੁੜ ਕੇ ਆਪਣੀ ਹੀ ਜੜ੍ਹਾਂ ਦੀ ਤਲਾਸ਼ ਕਰਦਾ ਹੈ। ਨਾਵਲ ਇਸ ਗੱਲ ਦਾ ਪ੍ਰਮਾਣ ਹੈ ਕਿ ਜਿਹੜਾ ਮਨੁੱਖ ਆਪਣੇ ਮਨ ਦੇ ਸੁਖ ਦੀ ਖੋਜ ਕਰਦਾ ਹੈ, ਉਹੀ ਸੱਚਾ ਪਰਵਾਸੀ ਹੈ - ਕਿਉਂਕਿ ਉਹ ਸਿਰਫ਼ ਧਰਤੀ ਨਹੀਂ, ਸਗੋਂ ਆਪਣੇ ਅੰਦਰਲੇ ਸੰਸਾਰ ਨੂੰ ਵੀ ਤਲਾਸ਼ਦਾ ਹੈ।
ਕੀਵਰਡ (Keyword): ਪਰਵਾਸ, ਨਾਰੀ ਮਨੋਵਿਗਿਆਨ, ਆਤਮਿਕ ਸੰਘਰਸ਼, ਵਿਦੇਸ਼ੀ ਜੀਵਨ, ਇਕੱਲਾਪਣ, ਸੱਭਿਆਚਾਰਕ ਵਿਛੋੜਾ, ਅਸਤੀਤਵ ਦੀ ਖੋਜ, ਭਾਵਨਾਤਮਕ ਸੰਘਰਸ਼, ਮਨੁੱਖੀ ਸੰਬੰਧ, ਰੂਹਾਨੀ ਪ੍ਰੇਮ, ਸੰਵੇਦਨਸ਼ੀਲਤਾ।