ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.06
DOI URL: https://doi.org/10.64119/armaan.vol.3.issue4.06
Abstract (ਸਾਰ):
ਆਧੁਨਿਕ ਮਨੁੱਖ ਦੇ ਮਨ ਦੀ ਵੇਦਨਾ ਅਤੇ ਸੰਵੇਦਨਾ ਨੂੰ ਸਮਝਣ ਲਈ ਆਧੁਨਿਕ ਸਾਹਿਤ ਦੇ ਚਿੰਤਨ ਨਾਲ ਜੁੜਨਾ ਲਾਜ਼ਮੀ ਹੈ। ਆਪਣੀ ਸੰਵੇਦਨਾ ਨਾਲ ਆਧੁਨਿਕ ਸਾਹਿਤਕਾਰ ਸਮਕਾਲੀ ਸਥਿਤੀਆਂ ਦਾ ਗਹਿਨ ਅਧਿਐਨ ਕਰਦਾ ਹੈ। ਇਸ ਗਹਿਨ ਅਧਿਐਨ ਤੋਂ ਪ੍ਰਾਪਤ ਮਨੁੱਖੀ ਲੋੜਾਂ ਅਤੇ ਮਾਨਵੀਂ ਕਦਰਾਂ ਕੀਮਤਾਂ ਨੂੰ ਸਾਹਿਤਕਾਰ ਸਾਹਿਤ ਵਿਚ ਪੇਸ਼ ਕਰਦਾ ਹੈ। ਉਸਦੀ ਪੇਸ਼ਕਾਰੀ ਸਮਾਜ ਲਈ ਸਿਹਤਮੰਦ ਵਾਤਾਵਰਣ ਸਿਰਜਣ ਵਿਚ ਇੱਕ ਦਿਸ਼ਾ ਦਾ ਮਾਰਗ-ਦਰਸ਼ਨ ਕਰਦੀ ਹੈ। ਆਧੁਨਿਕ ਸਾਹਿਤ ਦੀ ਪੇਸ਼ਕਾਰੀ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਵਿਚ ਵਧੇਰੇ ਹੋ ਰਹੀ ਹੈ। ਸਾਹਿਤ ਦੀ ਸੰਰਚਨਾ ਵਿਚ ਮੌਜੂਦ ਚਿਹਨਾਂ ਦੀ ਸੂਝ ਅਤੇ ਸਮਝ ਲਈ ਇਕ ਵਿਸ਼ੇਸ਼ ਪ੍ਰਕਾਰ ਦੇ ਅਧਿਐਨ ਦੀ ਲੋੜ੍ਹ ਹੁੰਦੀ ਹੈ। ਸਾਹਿਤ ਪਾਠ ਵਿਚਲੇ ਚਿੰਨਾਤਮਕ ਵਰਤਾਰੇ ਨੂੰ ਸਮਝਣ ਲਈ ਚਿਹਨ ਵਿਗਿਆਨਕ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਹੱਥਲੇ ਖੋਜ-ਪੱਤਰ ਵਿੱਚ ਚਿਹਨ ਵਿਗਿਆਨਕ ਵਿਧੀ ਦਾ ਅਧਿਐਨ ਕੀਤਾ ਗਿਆ ਹੈ। ਸਾਹਿਤ ਦੇ ਖੇਤਰ ਵਿੱਚ ਅਨੇਕਾਂ ਆਲੋਚਕਾਂ ਤੇ ਖੋਜਕਾਰਾਂ ਨੇ ਵੱਖ-ਵੱਖ ਅਧਿਐਨ ਵਿਧੀਆਂ ਰਾਹੀਂ ਸਾਹਿਤਕ ਟੈਕਸਟ ਨੂੰ ਸਮਝਣ ਅਤੇ ਸਮਝਾਉਣ ਦਾ ਯਤਨ ਕੀਤਾ ਹੈ। ਇੱਕੀਵੀਂ ਸਦੀ ਦੇ ਇਸ ਪੜਾਅ ’ਤੇ ਆਪਣੇ ਵਿਸ਼ੇ ਦੇ ਮਾਹਰ ਵਿਦਵਾਨ ਰਚਨਾ-ਅਧਿਐਨ ਲਈ ਸਪੱਸ਼ਟ ਵਿਧੀ-ਵਿਧਾਨ ਉਸਾਰਨ ਦਾ ਯਤਨ ਕਰ ਰਹੇ ਹਨ। ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਆਧੁਨਿਕ ਸਾਹਿਤ ਦਾ ਅਧਿਐਨ ਚਿਹਨ ਵਿਗਿਆਨ ਵਿਧੀ ਤੋਂ ਅਲੱਗ ਹੋ ਕੇ ਨਹੀਂ ਕੀਤਾ ਜਾ ਸਕਦਾ। ਆਧੁਨਿਕ ਸਾਹਿਤ ਦੀ ਬਿਰਤਾਂਤਕ ਸੰਰਚਨਾ ਵਿਚ ਸਾਹਿਤਕਾਰ ਇਤਿਹਾਸ, ਮਿਥਿਹਾਸ, ਸਮਾਜ-ਸੱਭਿਆਚਾਰ ਆਦਿ ਵਿਸ਼ਿਆਂ ਨਾਲ ਸੰਵਾਦ ਰਚਾਉਂਦਾ ਹੋਇਆ ਅਨੇਕਾਂ ਹੀ ਚਿੰਨਾ ਦੀ ਵਰਤੋਂ ਕਰਦਾ ਹੈ। ਇਸ ਲਈ ਜਦੋਂ ਸਾਹਿਤ ਦਾ ਅਧਿਐਨ ਚਿਹਨ ਵਿਗਿਆਨ ਨਾਲ ਮਿਲ ਕੇ ਕੀਤਾ ਜਾਂਦਾ ਹੈ ਤਾਂ ਸਾਹਿਤ ਪਾਠ ਦੇ ਅਨੇਕਾਂ ਰਹੱਸ ਉਜਾਗਰ ਹੁੰਦੇ ਹਨ। ਜਿਸ ਨਾਲ ਵਿਚਿਤਰ ਸਿੱਟੇ ਉੱਭਰ ਕੇ ਬਾਹਰ ਆਉਂਦੇ ਹਨ।
ਕੀਵਰਡ (Keyword): ਚਿਹਨ, ਚਿਹਨ ਵਿਗਿਆਨ, ਚਿਹਨ ਵਿਗਿਆਨ ਦੇ ਚਿੰਤਕ, ਤਿਕੋਣ ਵਿਧੀ, ਚਿਹਨ ਅਤੇ ਚਿੰਨ੍ਹ, ਚਿਹਨਕ, ਚਿਹਨਤ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.