Articles
Authors and Affiliations:
DOI: 10.64119/armaan.vol.3.issue4.04
DOI URL: https://doi.org/10.64119/armaan.vol.3.issue4.04
Published Date: 05-12-2025
Issue: Vol. 3 Issue. 4 {October-December 2025}
Download Published Paper (PDF)
Download Publication Certificate
Abstract (ਸਾਰ):
ਕਿਸਾਨੀ ਦਾ ਕਿੱਤਾ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਕਿਸਾਨ ਨੂੰ ਆਪਣੇ ਪਰਿਵਾਰ ਦੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਖੇਤਰ ਵਿੱਚ ਔਰਤਾਂ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀ ਕੀਤਾ ਜਾ ਸਕਦਾ। ਕਿਸਾਨ ਪਰਿਵਾਰਾਂ ਦੀਆਂ ਔਰਤਾਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਕਿਸਾਨੀ ਦੇ ਕਿੱਤੇ ਨਾਲ ਜੁੜੀਆਂ ਹੁੰਦੀਆਂ ਹਨ। ਪੰਜਾਬੀ ਸਮਾਜ ਵਿੱਚ ਔਰਤ ਦੀ ਭੂਮਿਕਾ ਕਿਸਾਨੀ ਦੇ ਕਿੱਤੇ ਵਿੱਚ, ਉਸ ਸਮੇਂ ਬਹੁਤ ਅਹਿਮ ਮੰਨੀ ਜਾਂਦੀ ਸੀ ਜਦੋਂ ਸਾਰਾ ਪਰਿਵਾਰ ਮਿਲ ਕੇ ਕੰਮ ਕਰਦਾ ਸੀ ਅਤੇ ਔਰਤਾਂ ਘਰ ਦੇ ਕੰਮਾਂ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮਾ ਵਿੱਚ ਵੀ ਹੱਥ ਵਟਾਉਂਦੀਆਂ ਸਨ। ਪਰੰਤੂ ਇਸ ਸਭ ਦੇ ਬਾਵਜੂਦ ਉਹਨਾਂ ਨੂੰ ਕਦੇ ਆਪਣੀ ਆਰਥਿਕ ਪਛਾਣ ਨਹੀਂ ਮਿਲ ਸਕੀ। ਪੰਜਾਬੀ ਸਮਾਜ ਵਿੱਚ ਅਜਿਹੀਆਂ ਉਦਾਹਰਨਾਂ ਆਮ ਮੌਜੂਦ ਹਨ, ਜਿਸ ਵਿੱਚ ਔਰਤਾਂ ਵੀ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਰਹੀਆਂ ਹਨ, ਪਰ ਪੰਜਾਬੀ ਕਹਾਣੀ ਵਿੱਚ ਕਿਸਾਨ ਔਰਤ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਨਾ-ਮਾਤਰ ਹੀ ਹੋਈ ਹੈ। ਪੰਜਾਬੀ ਕਹਾਣੀ ਵਿੱਚ ਕਿਸਾਨ ਔਰਤ ਦੀ ਭੂਮਿਕਾ ਨੂੰ ਬਣਦਾ ਸਥਾਨ ਨਹੀਂ ਦਿੱਤਾ ਗਿਆ, ਉਸਦੀ ਪੇਸ਼ਕਾਰੀ ਦੁਜੈਲੇ ਪੱਧਰ ’ਤੇ ਹੀ ਹੋਈ ਮਿਲਦੀ ਹੈ। ਇਸਦੇ ਦੇ ਬਾਵਜੂਦ ਕਿਸਾਨ ਔਰਤ ਨਾਲ ਸੰਬੰਧਤ ਕੁਝ ਕਹਾਣੀਆਂ ਜੋ ਸਾਨੂੰ ਪ੍ਰਾਪਤ ਹੋਈਆਂ ਹਨ ਉਹਨਾਂ ਨੂੰ ਇਸ ਖੋਜ-ਪੱਤਰ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਨੂੰ ਆਧਾਰ ਬਣਾ ਕੇ ਕਿਸਾਨ ਔਰਤ ਦੀ ਸਥਿਤੀ ਦਾ ਅਧਿਐਨ ਕੀਤਾ ਜਾਵੇਗਾ। ਇਹ ਕਹਾਣੀਆਂ ਕਿਸਾਨ ਔਰਤ ਦੇ ਵੱਖ-ਵੱਖ ਰੂਪਾਂ ਦੀ ਪੇਸ਼ਕਾਰੀ ਕਰਦੀਆਂ ਹਨ। ਇਸ ਖੋਜ-ਪੱਤਰ ਲਈ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਥਕੇਵਾਂ’ ਅਤੇ ‘ਖ਼ੂਨ’, ਅਜੀਤ ਪੱਤੋਂ ਦੀ ਕਹਾਣੀ ‘ਪੇਕਿਆਂ ਵਾਲੀ ਸਹੁਰਿਆਂ ਵਾਲੀ’, ਗੁਰਦੇਵ ਰੁਪਾਣਾ ਦੀ ਕਹਾਣੀ ‘ਆਸੋ ਦਾ ਟੱਬਰ’, ਬੰਤ ਸਿੰਘ ਚੱਠਾ ਦੀ ਕਹਾਣੀ ‘ਸ਼ਹਿਰ ਨਾ ਜਾ’ ਅਤੇ ਵਰਿਆਮ ਸੰਧੂ ਦੀ ਕਹਾਣੀ ‘ਸੁਨਹਿਰੀ ਕਿਣਕਾ’ ਨੂੰ ਆਧਾਰ ਬਣਾਇਆ ਹੈ।
ਕੀਵਰਡ (Keyword): ਕਿਸਾਨੀ, ਆਰਥਿਕਤਾ, ਔਰਤ, ਪਰਿਵਾਰ, ਰਿਸ਼ਤੇ ਅਤੇ ਸਭਿਆਚਾਰ।