Articles
Authors and Affiliations:
DOI: 10.64119/armaan.vol.3.issue4.03
DOI URL: https://doi.org/10.64119/armaan.vol.3.issue4.03
Published Date: 05-12-2025
Issue: Vol. 3 Issue. 4 {October-December 2025}
Download Published Paper (PDF)
Download Publication Certificate
Abstract (ਸਾਰ):
ਪੰਜਾਬੀ ਗਲਪ (ਕਹਾਣੀ ਤੇ ਨਾਵਲ) ਉਪਰ ਮੱਧਕਾਲੀਨ ਸਾਹਿਤ ਧਾਰਾਵਾਂ ਵਿਚੋਂ ਸਭ ਤੋਂ ਵੱਧ ਪ੍ਰਭਾਵ ਗੁਰਮਤਿ ਧਾਰਾ ਦਾ ਪਿਆ ਹੈ, ਬੇਸ਼ੱਕ ਕਹਾਣੀ ਤੇ ਨਾਵਲ ਆਧੁਨਿਕ ਸਾਹਿਤ ਰੂਪ ਹਨ ਪਰ ਫੇਰ ਵੀ ਇਨ੍ਹਾਂ ਦੋਵੇਂ ਸਾਹਿਤ-ਰੂਪਾਕਾਰਾਂ ਨੇ ਮੱਧਕਾਲੀ ਬਿਰਤਾਂਤ ਨੂੰ ਆਪਣੀ ਸੰਰਚਨਾ ਵਿਚ ਢਾਲ ਕੇ ਸਮਕਾਲੀ ਵਸਤੂ ਯਥਾਰਥ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਪੰਜਾਬੀ ਸਮਾਜ ਸਿੱਖ ਧਰਮ ਨਾਲ ਸੰਬੰਧਿਤ ਹੋਣ ਕਾਰਨ ਭਾਵੁਕ ਪੱਧਰ ਤੇ ਇਸਦੇ ਨਾਇਕਾਂ, ਘਟਨਾਵਾਂ, ਥਾਵਾਂ, ਵੇਰਵਿਆਂ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਪੰਜਾਬੀ ਸਾਹਿਤਕਾਰਾਂ ਨੇ ਆਧੁਨਿਕ ਦੌਰ ਵਿਚ ਪੈਦਾ ਹੋ ਰਹੇ ਸਮਾਜਿਕ, ਰਾਜਸੀ ਅਤੇ ਹੋਰ ਪ੍ਰਕਾਰ ਦੇ ਅਪਦ੍ਰਵਾਂ ਨੂੰ ਸਿੱਖ ਦਰਸ਼ਨ ਨਾਲ ਜੋੜ ਕੇ ਪੇਸ਼ ਕੀਤਾ ਹੈ। ਪੰਜਾਬੀ ਨਾਵਲਕਾਰੀ ਵਿਚ ਸਿੱਖ ਇਤਿਹਾਸਕ ਤੱਥਾਂ ਦਾ ਗਲਪੀ ਰੁਪਾਂਤਰਣ ਭਾਈ ਵੀਰ ਸਿੰਘ ਦੇ ਨਾਵਲਾਂ ਤੋਂ ਆਂਸ਼ਿਕ ਰੂਪ ਵਿਚ ਸ਼ੂਰੂ ਹੁੰਦਾ ਹੈ ਕਿਉਂਕਿ ਉਸਦੇ ਨਾਵਲ ਧਰਮ ਦੇ ਪ੍ਰਚਾਰ ਨਾਲ ਜੁੜੇ ਹੋਏ ਹਨ, ਇਸ ਤਰ੍ਹਾਂ ਹੀ ਚਰਨ ਸਿੰਘ ਸ਼ਹੀਦ ਦੇ ਨਾਵਲ ਸਿੱਖਾਂ ਦੀ ਵਡਿਆਈ ਨੂੰ ਗਲਪੀ ਰੂਪ ਵਿਚ ਢਾਲਦੇ ਹਨ ਦੂਜੇ ਪਾਸੇ ਭਾਈ ਮੋਹਨ ਸਿੰਘ ਵੈਦ, ਹਰਿਨਾਮ ਦਾਸ ਸਹਿਰਾਈ, ਭਾਈ ਅਮਰ ਸਿੰਘ, ਨਾਨਕ ਸਿੰਘ, ਸੋਹਣ ਸਿੰਘ ਸ਼ੀਤਲ, ਆਦਿ ਨੇ ਸਿੱਖ ਇਤਿਹਾਸਕ ਪ੍ਰਸੰਗਾਂ ਨੂੰ ਗਲਪੀ ਰੂਪ ਵਿਚ ਪੇਸ਼ ਕੀਤਾ। ਅਜੋਕੇ ਨਾਵਲਕਾਰਾਂ ਵਿਚ ਵੀ ਸਿੱਖ ਧਰਮ ਦੇ ਇਤਿਹਾਸਕ ਪ੍ਰਸੰਗਾਂ ਨੂੰ ਪੇਸ਼ ਕਰਨ ਦੀ ਰੁਚੀ ਪ੍ਰਬਲ ਹੈ, ਇਨ੍ਹਾਂ ਵਿਚੋਂ ਬਲਦੇਵ ਸੜਕਨਾਮਾ ਪ੍ਰਮੁੱਖ ਹੈ ਇਸਦੇ ਨਾਲ ਹੀ ਅਜਿਹੀ ਬਿਰਤਾਂਤਕਾਰੀ ਲਈ ਪ੍ਰਵਾਸੀ ਨਾਵਲਕਾਰ ਮਹਿੰਦਰ ਪਾਲ ਧਾਲੀਵਾਲ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਹੱਥਲੇ ਪੇਪਰ ਵਿਚ ਧਾਲੀਵਾਲ ਦੁਆਰਾ ਵਰਤੇ ਗਏ ਇਤਿਹਾਸਕ ਤੱਥਾਂ ਦੇ ਗਲਪੀਕਰਨ ਪਿੱਛੇ ਕਾਰਜ਼ਸ਼ੀਲ ਵਿਚਾਰਧਾਰਾ ਨੂੰ ਸਮਝਣਾ ਹੈ। ਇਸ ਲਈ ਉਸਦੇ ਦੋ ਨਾਵਲ ‘ਬਾਗ਼ੀ ਹੋਈ ਪੌਣ’ ਅਤੇ ‘ਸੋਫ਼ੀਆ’ ਨੂੰ ਵਿਸ਼ੇਸ਼ ਸੰਦਰਭ ਵਿਚ ਰੱਖਿਆ ਗਿਆ ਹੈ।
ਕੀਵਰਡ (Keyword): ਨਾਵਲ, ਗ਼ਲਪ, ਇਤਿਹਾਸਕ-ਬਿਰਤਾਂਤਕਾਰੀ, ਰੁਪਾਂਤਰਣ, ਨਾਇਕ, ਭੂ-ਹੇਰਵਾ, ਨਸਲਕੁਸ਼ੀ ਅਤੇ ਗੁਰੀਲਾ-ਯੁੱਧ।