ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.02
DOI URL: https://doi.org/10.64119/armaan.vol.3.issue4.02
Abstract (ਸਾਰ):
ਪੰਜਾਬੀ ਭਾਸ਼ਾ ਦੇ ਅੰਤਰਗਤ ਵੱਡੇ ਪੱਧਰ ਤੇ ਸਾਹਿਤ ਰਚਨਾ ਹੋਈ ਮਿਲਦੀ ਹੈ। ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਅਧੀਨ ਲੋਕ-ਕਾਵਿ ਆਉਂਦਾ ਹੈ ਅਤੇ ਲੋਕ-ਕਾਵਿ ਦੇ ਅੰਤਰਗਤ ਕਵੀਸ਼ਰੀ ਇੱਕ ਨਿਵੇਕਲੀ ਗਾਇਨ-ਸ਼ੈਲੀ ਵਜੋਂ ਮਿਲਦੀ ਹੈ। ਸਿੱਖ ਧਰਮ ਵਿਚ ਕਥਾ, ਕੀਰਤਨ, ਢਾਡੀ ਪ੍ਰਚਾਰ ਪਰੰਪਰਾਵਾਂ ਦੇ ਨਾਲ-ਨਾਲ ਕਵੀਸ਼ਰੀ ਕਲਾ ਵੀ ਗੁਰੂ ਕਾਲ ਤੋਂ ਸਿੱਖ ਵਿਰਾਸਤ ਦਾ ਹਿੱਸਾ ਰਹੀ ਹੈ। ਢਾਡੀਆਂ ਵਾਂਗ ਕਵੀਸ਼ਰ ਵੀ ਸਿੱਖ ਇਤਿਹਾਸ ਨੂੰ ਪ੍ਰਚਾਰਨ ਦੇ ਵੱਡੇ ਸਾਧਨ ਰਹੇ ਹਨ। ਇਨ੍ਹਾਂ ਨੇ ਹੀ ਲੋਕ ਮਾਨਸਿਕਤਾ ਨੂੰ ਆਪਣੇ ਕੀਮਤੀ ਸਿੱਖ ਵਿਰਸੇ ਨਾਲ ਜੋੜਨ ਦਾ ਯਤਨ ਕੀਤਾ ਹੈ। ਵੀਂਹਵੀਂ ਸਦੀ ਦੇ ਪ੍ਰਮੁੱਖ ਸਿੱਖ ਪ੍ਰਚਾਰਕ ਕਵੀਸ਼ਰਾਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਸੰਗਾਂ ਦੀ ਰਚਨਾ ਕਰਕੇ ਸਿੱਖ ਫਲਸਫ਼ੇ ਦੇ ਪ੍ਰਚਾਰ ਵਿਚ ਅਹਿਮ ਯੋਗਦਾਨ ਪਾਇਆ ਹੈ। ਪੰਜਾਬੀ ਜਨ ਸਮੂਹ ਵਿਚ ਕਵੀਸ਼ਰਾਂ ਨੂੰ ਬਹੁਤ ਲੋਕਪ੍ਰਿਯਤਾ ਹਾਸਿਲ ਹੋਈ ਹੈ। ਜਿਸਦਾ ਅੰਦਾਜ਼ਾ ਲੱਖਾਂ ਦੀ ਗਿਣਤੀ ਵਿਚ ਪ੍ਰਚਾਰਕ ਸਿੱਖ ਕਵੀਸ਼ਰਾਂ ਦੀਆਂ ਪੁਸਤਕਾਂ ਛਪਣ ਤੇ ਵਿਕਣ ਤੋਂ ਲੱਗਦਾ ਹੈ। ਜਿਵੇਂ ਸਿੱਖ ਢਾਡੀ ਪ੍ਰਚਾਰਕ ਢਾਡੀ ਪਰੰਪਰਾ ਦਾ ਆਰੰਭ ਗੁਰੂ ਹਰਗੋਬਿੰਦ ਸਾਹਿਬ ਤੋਂ ਮੰਨਦੇ ਹਨ। ਉਸੇ ਤਰ੍ਹਾਂ ਸਿੱਖ ਪ੍ਰਚਾਰਕ ਕਵੀਸ਼ਰਾਂ ਦਾ ਮੰਨਣਾ ਹੈ ਕਿ ਸਿੱਖ ਧਰਮ ਵਿਚ ਕਵੀਸ਼ਰੀ ਕਲਾ ਨੂੰ ਸਰਪ੍ਰਸਤੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਉਂਟਾ ਸਾਹਿਬ ਵਿਖੇ ਦਿੱਤੀ। ਉਪਰੰਤ ਮਾਲਵੇ ’ਚ ਇਹ ਕਵੀਸ਼ਰੀ ਖੁੱਲੇ ਰੂਪ (ਅਖਾੜਿਆਂ) ’ਚ ਗਾਈ ਜਾਣ ਲੱਗੀ। ਫਿਰ ਸਾਰੇ ਪੰਜਾਬ ਵਿਚ ਕਵੀਸ਼ਰੀ ਕਲਾ ਨੇ ਆਪਣਾ ਪਸਾਰਾ ਕੀਤਾ। ਇਹ ਖੋਜ ਪਰਚਾ ਕੁਝ ਚੋਣਵੇਂ ਸਿੱਖ ਪ੍ਰਚਾਰਕ ਕਵੀਸ਼ਰਾਂ ਉੱਪਰ ਕੇਂਦਰਿਤ ਹੈ। ਜਿਨ੍ਹਾਂ ਨੇ ਸਾਹਿਤ ਰਚਨਾ ਦੇ ਨਾਲ-ਨਾਲ ਧਾਰਮਿਕ ਸਮਾਗਮਾਂ ਵਿਚ ਇਤਿਹਾਸ ਦੀ ਪੇਸ਼ਕਾਰੀ ਦੇ ਨਾਲ-ਨਾਲ ਕੈਸਟਾਂ, ਰੇਡੀਉ, ਟੈਲੀਵਿਜ਼ਨ ਉੱਪਰ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਸੰਗਾਂ ਦੀ ਪੇਸ਼ਕਾਰੀ ਕਰਕੇ ਸਿੱਖੀ ਪ੍ਰਚਾਰ-ਪ੍ਰਸਾਰ ਵਿਚ ਅਹਿਮ ਯੋਗਦਾਨ ਪਾਇਆ ਹੈ।
ਕੀਵਰਡ (Keyword): ਪਰੰਪਰਾ, ਕਵੀਸ਼ਰੀ, ਇਤਿਹਾਸਕ ਪ੍ਰਸੰਗ, ਪੇਸ਼ਕਾਰੀ, ਪ੍ਰਚਾਰ, ਕਾਵਿ-ਵੰਨਗੀ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.