Articles
Authors and Affiliations:
DOI: 10.64119/armaan.vol.3.issue3.26
DOI URL: https://doi.org/10.64119/armaan.vol.3.issue3.26
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਪੰਜਾਬ ਸਮੇਤ ਪੂਰੇ ਭਾਰਤ ਵਿੱਚੋਂ ਹੋ ਰਿਹਾ ਲਗਾਤਾਰ ਪ੍ਰਵਾਸ ਇੱਕ ਗੰਭੀਰ ਸਮਾਜਿਕ ਅਤੇ ਆਰਥਿਕ ਵਰਤਾਰਾ ਹੈ। ਇਸ ਪ੍ਰਵਾਸ ਦਾ ਮੁੱਖ ਕਾਰਨ ਆਰਥਿਕ ਅਸਥਿਰਤਾ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਿਆਂ ਦਾ ਵਧਦਾ ਪ੍ਰਭਾਵ ਅਤੇ ਖੇਤੀਬਾੜੀ ਖੇਤਰ ਵਿੱਚ ਆ ਰਹੀ ਗਿਰਾਵਟ ਹੈ। ਨੌਜਵਾਨ ਪੀੜ੍ਹੀ ਬਿਹਤਰ ਰੁਜ਼ਗਾਰ ਦੇ ਮੌਕਿਆਂ, ਉੱਚ ਜੀਵਨ ਪੱਧਰ ਅਤੇ ਆਰਥਿਕ ਸੁਧਾਰਾਂ ਦੀ ਤਲਾਸ਼ ਵਿੱਚ ਵਿਕਸਿਤ ਦੇਸ਼ਾਂ ਵੱਲ ਪ੍ਰੇਰਿਤ ਹੋ ਰਹੀ ਹੈ। ਪ੍ਰਵਾਸ ਦੇ ਇਤਿਹਾਸ ਨੂੰ ਵੇਖਦਿਆਂ, ਪਹਿਲੀਆਂ ਦੋ ਪੀੜ੍ਹੀਆਂ ਵਿੱਚ ਵਾਪਸੀ ਦੀ ਭਾਵਨਾ ਪ੍ਰਬਲ ਸੀ, ਪਰ ਅਜੋਕੀ ਤੀਜੀ ਪੀੜ੍ਹੀ ਵਿਦੇਸ਼ੀ ਸੱਭਿਆਚਾਰ ਵਿੱਚ ਪੂਰੀ ਤਰ੍ਹਾਂ ਸਮਾਹਿਤ ਹੋ ਕੇ ਉੱਥੇ ਹੀ ਆਪਣਾ ਸਥਾਈ ਭਵਿੱਖ ਵੇਖਦੀ ਹੈ। ਆਰਥਿਕ ਤੰਗੀਆਂ ਅਤੇ ਕਰਜ਼ਿਆਂ ਕਾਰਨ ਕਈ ਕਿਸਾਨ ਅਤੇ ਮਜ਼ਦੂਰ ਵੀ ਮਜਬੂਰੀ ਵੱਸ ਪ੍ਰਵਾਸ ਦਾ ਰਾਹ ਅਪਣਾ ਰਹੇ ਹਨ। ਪ੍ਰਵਾਸੀਆਂ ਨੇ ਵਿਦੇਸ਼ੀ ਧਰਤੀ 'ਤੇ ਸਖ਼ਤ ਮਿਹਨਤ ਕਰਕੇ ਖੇਤੀਬਾੜੀ ਮਜ਼ਦੂਰੀ ਤੋਂ ਲੈ ਕੇ ਵੱਡੀਆਂ ਕੰਪਨੀਆਂ ਦੇ ਮਾਲਕ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਹੈ। ਭਾਵੇਂ ਉਹ ਆਰਥਿਕ ਪੱਖੋਂ ਸੰਪੰਨ ਹੋ ਗਏ ਹਨ, ਪਰ ਉਹ ਆਪਣੀ ਜੱਦੀ ਮਿੱਟੀ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਪਰਿਵਾਰਕ ਰਿਸ਼ਤਿਆਂ ਤੋਂ ਅਲੱਗ ਹੋ ਚੁੱਕੇ ਹਨ। ਸਪੱਸ਼ਟ ਹੈ ਕਿ ਪੰਜਾਬੀ ਪ੍ਰਵਾਸ ਦੇ ਮੂਲ ਵਿੱਚ ਆਰਥਿਕ ਕਾਰਕ ਸਭ ਤੋਂ ਵੱਡਾ ਪ੍ਰੇਰਕ ਹਨ। ਇਹ ਪ੍ਰਵਾਸ ਵਿਅਕਤੀ ਨੂੰ ਆਰਥਿਕ ਸਥਿਰਤਾ ਪ੍ਰਦਾਨ ਕਰਦਾ ਹੈ, ਪਰ ਨਾਲ ਹੀ ਉਸ ਨੂੰ 'ਭੂ-ਹੇਰਵੇ' ਦੀ ਪੀੜਾ ਵੀ ਦਿੰਦਾ ਹੈ, ਜੋ ਕਿ ਇੱਕ ਮਾਨਸਿਕ ਅਤੇ ਭਾਵਨਾਤਮਕ ਸਮੱਸਿਆ ਹੈ।
ਕੀਵਰਡ (Keyword): ਪਰਵਾਸ, ਆਰਥਿਕਤਾ, ਨੌਜਵਾਨ, ਬੇਰੋਜ਼ਗਾਰੀ, ਵਿਦੇਸ਼, ਪੰਜਾਬੀ, ਸੱਭਿਆਚਾਰ, ਰੋਜ਼ਗਾਰ, ਰਿਸ਼ਤੇ।