Articles
Authors and Affiliations:
DOI: 10.64119/armaan.vol.3.issue3.23
DOI URL: https://doi.org/10.64119/armaan.vol.3.issue3.23
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਨਾਟਕ ‘ਭੁੱਬਲ ਦੀ ਅੱਗ’ ਅਜੋਕੇ ਪੰਜਾਬੀ ਸਮਾਜਚਾਰੇ ਅਤੇ ਅਰਥਚਾਰੇ ਨੂੰ ਚੇਤਨੀ-ਅਵਚੇਤਨੀ ਪੱਧਰ ਤੋਂ ਸਮਝਣ/ਸਮਝਾਉਣ ਲਈ ਕਈ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦਾ ਹੈ। ਇਨ੍ਹਾਂ ਅੰਤਰ-ਦ੍ਰਿਸ਼ਟੀਆਂ ਦੀ ਨਿਸ਼ਾਨਦੇਹੀ ਕਰਕੇ ਪੰਜਾਬੀ ਸਮਾਜ-ਸਭਿਆਚਰ ਦੀਆਂ ਮਹੀਣ ਤੇ ਜਟਿਲ–ਸੰਰਚਨਾਵਾਂ ਨੂੰ ਉਨ੍ਹਾਂ ਦੇ ਅਵਚੇਤਨੀ ਵਿਵੇਕ ਸਮੇਤ ਗ੍ਰਹਿਣ ਕਰਨ ਲਈ ਇਹ ਖੋਜ-ਪੱਤਰ ਅੰਤਰ-ਅਨੁਸ਼ਾਸਨੀ ਖੋਜ-ਵਿਧੀ ਨੂੰ ਅੰਗੀਕਾਰ ਕਰਦਾ ਹੈ। ਇਹ ਨਾਟਕ ਪੰਜਾਬ ਦੇ ਪੇਂਡੂ ਸਮਾਜ-ਸਭਿਆਚਾਰ ਨੂੰ ਦਰਪੇਸ਼ ਸੰਕਟਾਂ ਨਾਲ ਦੋ-ਚਾਰ ਹੁੰਦੇ ਦਲਿਤ ਖੇਤ-ਮਜ਼ਦੂਰਾਂ ਅਤੇ ਬੇ-ਜ਼ਮੀਨੇ ਤੇ ਨਿਮਨ-ਕਿਸਾਨਾਂ ਵਿਚ ਜਮਾਤੀ ਚੇਤਨਾ ਦੇ ਪੱਧਰ ’ਤੇ ਅੰਤਰ-ਸੰਵਾਦ ਸਿਰਜਣ ਦਾ ਰਾਹ-ਦਸੇਰਾ ਬਣਦਾ ਹੈ। ਇਸ ਅੰਤਰ-ਸੰਵਾਦ ਨੂੰ ਅਜੋਕੇ ਸਮੇਂ ਦੀ ਅਹਿਮ ਲੋੜ ਵਜੋਂ ਰਜਿਸਟਰ ਕਰਦਾ ਹੋਇਆ ਇਹ ਨਾਟਕ ਇਸ ਨੂੰ ਪੰਜਾਬ ਦੇ ਦਲਿਤ ਤੇ ਦਮਿਤ ਵਰਗਾਂ ਦੀ ਸਮਾਜਿਕ ਤੇ ਆਰਥਿਕ ਖੁਸ਼ਹਾਲੀ ਦਾ ਮੁੱਖ ਸੂਤਰ ਗਰਦਾਨਦਾ ਹੈ। ਪੇਂਡੂ ਦਲਿਤ ਅਤੇ ਦਮਿਤ ਵਰਗ ਆਰਥਿਕ ਤੇ ਸਮਾਜਿਕ ਪੱਧਰ ’ਤੇ ਇਕੋ ਪ੍ਰੋਲੇਤਾਰੀ ਜਮਾਤ ਦੇ ਅੰਗ ਹੋਣ ਦੇ ਬਾਵਜੂਦ ਜਮਾਤੀ ਚੇਤਨਾ ਦੀ ਘਾਟ ਹੋਣ ਕਰਕੇ ਆਪਣੇ ਸਾਂਝੇ ਹਿੱਤਾਂ ਦੀ ਪੂਰਤੀ ਲਈ ਕੋਈ ਸਾਂਝਾ ਜਮਾਤੀ ਸੰਘਰਸ਼ ਲੜਨ ਤੋਂ ਮਹਿਰੂਮ ਰਹਿੰਦੇ ਹਨ। ਦੂਜੇ ਪਾਸੇ ਬੁਰਜ਼ਵਾ ਜਮਾਤ ਦੇ ਅੰਗ ਬਣੇ ਹੋਏ ਧਨੀ ਕਿਸਾਨ, ਪੂੰਜੀਪਤੀ ਆੜ੍ਹਤੀਏ, ਰਾਜਨੀਤਕ ਲੀਡਰ ਅਤੇ ਭ੍ਰਿਸ਼ਟ ਅਫ਼ਸਰ ਆਪਣੇ ਸਿਆਸੀ ਗਠਜੋੜ ਤਹਿਤ ਕੂਟਨੀਤਿਕ ਚਾਲਾਂ ਚੱਲ ਕੇ ਪ੍ਰੋਲੇਤਾਰੀ ਜਮਾਤ ਨੂੰ ਜਾਤ ਆਧਾਰਿਤ ਵੰਡੀਆਂ ਵਿਚ ਵੰਡ ਕੇ ਉਨ੍ਹਾਂ ਵਿਚਲੀ ਜਮਾਤੀ-ਚੇਤਨਾ ਦੀ ਤੇਜ ਧਾਰ ਨੂੰ ਖੁੰਢਾ ਕਰੀ ਰੱਖਦੇ ਹਨ। ਇਹ ਪ੍ਰੋਲੇਤਾਰੀ ਜਮਾਤ ਨੂੰ ਦਰਪੇਸ਼ ਸੰਕਟਾਂ/ਦੁਸ਼ਵਾਰੀਆਂ ਦੀ ਸਿਰਜਕ ਬੁਰਜ਼ਵਾ ਜਮਾਤ ਦੀ ਪਛਾਣ ਕਰਨ ਦੀ ਨਾ-ਕੇਵਲ ਸੋਝੀ ਪ੍ਰਦਾਨ ਕਰਦਾ ਹੈ ਸਗੋਂ ਇਸ ਜਮਾਤ ਦੇ ਸਿਆਸੀ ਗੱਠਜੋੜ ਨੂੰ ਖੰਡਿਤ ਕਰਨ ਲਈ ਕੋਈ ਸਾਂਝਾ ਤੇ ਜਥੇਬੰਦਕ ਜਮਾਤੀ ਸੰਘਰਸ਼ ਲੜਨ ਲਈ ਵੀ ਪ੍ਰੇਰਤ ਕਰਦਾ ਹੈ। ਇਸ ਸਾਂਝੇ ਤੇ ਜਥੇਬੰਦਕ ਜਮਾਤੀ ਸੰਘਰਸ਼ ਲਈ ਦਲਿਤ ਤੇ ਦਮਿਤ ਵਰਗਾਂ ਵਿਚਲੀ ਜਮਾਤੀ ਚੇਤਨਾ ਦੇ ਅੰਤਰ-ਸੰਵਾਦ ਨੂੰ ਮੁੱਖ-ਸੂਤਰ ਵਜੋਂ ਅੰਗੀਕਾਰ ਕਰਨਾ ਹੀ ਪ੍ਰੋਲੇਤਾਰੀ ਜਮਾਤ ਦੇ ਸਮਾਜ-ਸਭਿਆਚਾਰਕ ਉਥਾਨ ਦਾ ਮੰਤਰ ਬਣ ਸਕਦਾ ਹੈ।
ਕੀਵਰਡ (Keyword): ਦਲਿਤ-ਚੇਤਨਾ, ਦਮਿਤ-ਚੇਤਨਾ, ਜਮਾਤੀ-ਚੇਤਨਾ, ਸਮਾਜ-ਸਭਿਆਚਾਰ, ਸਮਾਜਚਾਰਾ, ਅਰਥਚਾਰਾ, ਪ੍ਰੋਲੇਤਾਰੀ-ਜਮਾਤ, ਬੁਰਜਵਾ-ਜਮਾਤ, ਧਨੀ-ਕਿਸਾਨੀ, ਨਿਮਨ-ਕਿਸਾਨੀ, ਸਭਿਆਚਾਰਕ-ਇਨਕਲਾਬ।