ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue3.20
DOI URL: https://doi.org/10.64119/armaan.vol.3.issue3.20
Abstract (ਸਾਰ):
‘ਰਾਹਤ’ ਗੁਰਸ਼ਰਨ ਸਿੰਘ ਦੁਆਰਾ ਲਿਖਿਆ ਲੋਕ - ਪੀੜ ਨੂੰ ਜੁਬਾਨ ਦੇਣ ਤੇ ਸਿਆਸੀ ਦਮਨ ਦੇ ਪਾਜ ਉਘਾੜਨ ਵਾਲਾ ਨਾਟਕ ਹੈ।ਗੁਰਸ਼ਰਨ ਸਿੰਘ ਰਾਜਸੀ ਸੰਸਥਾਵਾਂ ਵਿੱਚ ਆਏ ਨਿਘਾਰ ਨੂੰ ਕਿੰਝ ਵਾਚਦਾ , ਪ੍ਰਤੀਕਿਰਿਆ ਦਿੰਦਾ ਤੇ ਲੁਕਾਈ ਨੂੰ ਜਾਗਰੂਕ ਕਰਦਾ ਹੈ? ਇਹ ਵੇਖਣਾ ਇਸ ਖੋਜ ਪੱਤਰ ਦਾ ਮੂਲ ਪ੍ਰਯੋਜਨ ਹੈ ।ਸਰਕਾਰਾਂ ਸੱਤਾ ਪ੍ਰਾਪਤੀ ਲਈ ਲੋਕਾਂ ਦਾ ਭਰੋਸਾ ਜਿੱਤ ਕੇ ਲੋਕ ਪੀੜਾ ਹਰਨ ਦਾ ਵਾਅਦਾ ਕਰਦੀਆਂ ਹਨ ਤੇ ਕੁਰਸੀ ਮਿਲਦਿਆਂ ਹੀ ਇਸ ਪੀੜ ਦਾ ਅਹਿਸਾਸ ਵਿਸਾਰ ਦਿੰਦੀਆਂ ਹਨ। ਸੁਚੇਤ ਤੇ ਸਮਾਜ ਹਿਤੈਸ਼ੀ ਸਾਹਿਤਕਾਰ ਜਨ ਸਧਾਰਨ ਦੇ ਮਸਲਿਆਂ ਨੂੰ ਵੇਖਦਾ ,ਸਮਝਦਾ ਤੇ ਉਭਾਰਦਾ ਹੈ। ਇਸੇ ਨਿਰਖ-ਪਰਖ ਵਿੱਚੋਂ ਉਸਦੀ ਚੇਤਨਾ ਲੋਕ ਦੋਖੀ ਕਿਰਦਾਰਾਂ ਨੂੰ ਪਛਾਣਨਾ ਸ਼ੁਰੂ ਕਰਦੀ ਹੈ। ਹਥਲੇ ਖੋਜ-ਪੱਤਰ ਵਿੱਚ ਨਾਟਕ ‘ਰਾਹਤ’ ਦੇ ਪ੍ਰਤੀਕਾਤਮਕ ਅਰਥਾਂ ਨੂੰ ਸਮਝਦਿਆਂ ਜਨ ਸਧਾਰਨ ਦੇ ਸਿਆਸੀ ਦਮਨ ਦਾ ਨਾਟ -ਪ੍ਰਤੀਬਿੰਬ ਉਭਾਰਨ ਦਾ ਯਤਨ ਕੀਤਾ ਜਾਵੇਗਾ। ਜਨ ਸਧਾਰਨ ਦੀ ਪੀੜ ਨੂੰ, ਮੰਤਰੀਆਂ ਦੇ ਸਵਾਰਥੀ ਵਿਹਾਰ ਨੂੰ, ਅਫ਼ਸਰਸ਼ਾਹੀ ਦੇ ਚਤੁਰਾਈ ਭਰੇ ਕਿਰਦਾਰ ਨੂੰ ਸਾਧਾਰਨ ਪਰ ਪ੍ਰਤੀਕਾਤਮਕ ਅਤੇ ਵਿਅੰਗਾਤਮਕ ਢੰਗ ਨਾਲ ਪੇਸ਼ ਕਰਨ ਤੇ ਉਭਾਰਨ ਵਿੱਚ ਹਥਲੇ ਖੋਜ ਪੱਤਰ ਦੀ ਸਾਰਥਕਤਾ ਹੈ। ਸੰਸਥਾਵਾਂ ਦਾ ਮਿਆਰ ਡਿੱਗਣ ਪਿੱਛੇ ਕਾਰਜਸ਼ੀਲ ਤੰਤਰ ਕਿੰਝ ਵਿਹਾਰ ਕਰਦਾ ਹੈ? ਇਸ ਦੀ ਨਿਸ਼ਾਨਦੇਹੀ ਵੀ ਖੋਜ ਪੱਤਰ ਦਾ ਵਿਸ਼ਾ ਹੈ।
ਕੀਵਰਡ (Keyword): ਸ਼ੋਸ਼ਣ, ਅਫ਼ਸਰਸ਼ਾਹੀ ਦੀ ਚਤੁਰਾਈ ,ਮੰਤਰੀਆਂ ਦੇ ਕਿਰਦਾਰ ,ਲੋਕ ਪੀੜ, ਸਿਆਸੀ ਵਿਅੰਗ।
..
ESTD: 2023
Frequency: Quarterly
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.