Articles
Authors and Affiliations:
DOI: 10.64119/armaan.vol.3.issue3.19
DOI URL: https://doi.org/10.64119/armaan.vol.3.issue3.19
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਵਿਸ਼ਵੀਕਰਨ ਅਤੇ ਤਕਨਾਲੋਜੀ ਦੇ ਪ੍ਰਭਾਵ ਹੇਠ ਸਮਾਜ ਵਿੱਚ ਰਿਸ਼ਤਿਆਂ ਦੀ ਟੁੱਟ-ਭੱਜ, ਮਰਦ ਪ੍ਰਧਾਨ ਮਾਨਸਿਕਤਾ, ਅੰਗਰੇਜ਼ੀ ਭਾਸ਼ਾ ਦਾ ਵਧਦਾ ਗਲਬਾ ਅਤੇ ਆਰਥਿਕ ਪੱਧਰ ਵਿੱਚ ਆਇਆ ਵੱਡਾ ਬਦਲਾਅ ਸਾਫ਼ ਦੇਖਿਆ ਜਾ ਸਕਦਾ ਹੈ। ਇਹ ਖੋਜ ਪੱਤਰ ਪੰਜਾਬੀ ਗਾਇਕੀ ਰਾਹੀਂ ਪੰਜਾਬੀ ਸਮਾਜ ਵਿੱਚ ਆਏ ਪਰੰਪਰਾਗਤ ਤੇ ਸਮਕਾਲੀ ਬਦਲਾਵਾਂ ਦਾ ਵਿਸ਼ਲੇਸ਼ਣ ਕਰਦਾ ਹੈ। ਪੰਜਾਬੀ ਸਮਾਜ ਦੇ ਵੀਹਵੀਂ ਤੋਂ ਇੱਕੀਵੀਂ ਸਦੀ ਦੇ ਬਦਲਾਅ ਨੂੰ ਕੁਲਦੀਪ ਮਾਣਕ ਅਤੇ ਕਰਨ ਔਜਲਾ ਦੇ ਗੀਤਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਾਣਕ ਦੇ ਗੀਤਾਂ ਵਿੱਚ ਚਰਖਾ, ਤ੍ਰਿੰਞਣ, ਫੁਲਕਾਰੀ ਵਰਗੇ ਪਰੰਪਰਕ ਸੱਭਿਆਚਾਰਕ ਚਿੰਨ੍ਹ ਤੇ ਰਿਸ਼ਤਿਆਂ ਵਿੱਚ ਵਫ਼ਾਦਾਰੀ ਪ੍ਰਗਟ ਹੁੰਦੀ ਹੈ, ਜਦਕਿ ਔਜਲਾ ਦੇ ਗੀਤ ਸਮਕਾਲੀ ਜੀਵਨ ਦੇ ਟੈਟੂ, ਵਿਦੇਸ਼ੀ ਸਫ਼ਰਾਂ, ਸ਼ੋਹਰਤ ਅਤੇ ਬਦਲਦੇ ਰਿਸ਼ਤਿਆਂ ਨੂੰ ਦਰਸਾਉਂਦੇ ਹਨ। ਵੀਹਵੀਂ ਸਦੀ ਵਿੱਚ ਕਿਸਾਨੀ ਜੀਵਨ ਦੀ ਸਾਦਗੀ ਤੇ ਆਰਥਿਕ ਤੰਗੀ ਸਾਹਮਣੇ ਆਉਂਦੀ ਹੈ, ਜਦਕਿ ਇੱਕੀਵੀਂ ਸਦੀ ਵਿੱਚ ਧਨ, ਤਕਨਾਲੋਜੀ ਅਤੇ ਗਲੋਬਲਾਈਜੇਸ਼ਨ ਦੀ ਛਾਪ ਸਪਸ਼ਟ ਹੈ। ਭਾਵੇਂ ਸਮਕਾਲੀ ਗੀਤਾਂ ਵਿੱਚ ਅੰਗਰੇਜ਼ੀ ਸ਼ਬਦਾਵਲੀ ਤੇ ਪੱਛਮੀ ਪ੍ਰਭਾਵ ਵੱਧ ਰਿਹਾ ਹੈ, ਪਰ ਪੰਜਾਬੀ ਮੁਹਾਵਰੇ, ਗਿੱਧਾ, ਚੁੰਨੀ ਵਰਗੇ ਤੱਤ ਅਜੇ ਵੀ ਸੱਭਿਆਚਾਰ ਨਾਲ ਜੋੜ ਬਣਾਏ ਹੋਏ ਹਨ। ਦੋਹਾਂ ਸਮਿਆਂ ਵਿੱਚ ਜੱਟ ਦੀ ਸ਼ਖ਼ਸੀਅਤ, ਬਹਾਦਰੀ ਤੇ ਵਿਰੋਧ ਦਾ ਮੋਟਿਫ਼ ਇਕੋ ਜਿਹਾ ਹੈ, ਪਰ ਰਿਸ਼ਤਿਆਂ ਦੀ ਮਜ਼ਬੂਤੀ ਪਹਿਲਾਂ ਨਾਲੋਂ ਕਮਜ਼ੋਰ ਹੋਈ ਹੈ। ਕੁੱਲ ਮਿਲਾ ਕੇ, ਇਹ ਗੀਤ ਪੰਜਾਬੀ ਸਮਾਜ ਦੇ ਪਰੰਪਰਾ ਤੋਂ ਸਮਕਾਲੀ ਰੂਪ ਵਿੱਚ ਬਦਲਦੇ ਚਿਹਰੇ ਦੀ ਅਕਸੀ ਤਸਵੀਰ ਪੇਸ਼ ਕਰਦੇ ਹਨ। ਪੰਜਾਬੀ ਗੀਤ ਸਾਡੇ ਸਮਾਜ ਦੇ ਭਵਿੱਖ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਇਨ੍ਹਾਂ ਵਿੱਚ ਆ ਰਹੇ ਬਦਲਾਵਾਂ 'ਤੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪੰਜਾਬੀ ਸੱਭਿਆਚਾਰ ਆਪਣੀ ਮੌਲਿਕਤਾ ਨਾ ਗੁਆਵੇ।
ਕੀਵਰਡ (Keyword): ਪੰਜਾਬੀ ਗਾਇਕੀ, ਪੰਜਾਬੀ ਸਮਾਜ, ਸਮਕਾਲੀ ਸਮਾਜ, ਕੁਲਦੀਪ ਮਾਣਕ, ਕਰਨ ਔਜਲਾ, ਸੱਭਿਆਚਾਰਕ ਪਰਿਵਰਤਨ, ਗਾਇਕੀ, ਸਮਾਜਿਕ ਪ੍ਰਭਾਵ।