Articles
Authors and Affiliations:
DOI: 10.64119/armaan.vol.3.issue3.17
DOI URL: https://doi.org/10.64119/armaan.vol.3.issue3.17
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਡਾ. ਜਗਤਾਰ ਪੰਜਾਬੀ ਕਵਿਤਾ ਦਾ ਪ੍ਰਸਿੱਧ ਹਸਤਾਖ਼ਰ ਹੈ। ਉਸਨੇ 1957 ਵਿਚ ਆਪਣੀ ਪਹਿਲੀ ਕਾਵਿ ਪੁਸਤਕ ਰੁੱਤਾਂ ਰਾਂਗਲੀਆਂ ਰਾਹੀਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਕਦਮ ਰੱਖਿਆ। ਡਾ. ਜਗਤਾਰ ਨੇ ਕਵਿਤਾ, ਨਜ਼ਮ, ਗੀਤ, ਗਜ਼ਲ ਆਦਿ ਰੂਪਾਕਾਰਾਂ ਨੂੰ ਅਪਣਾਇਆ ਹੈ। ਉਹ ਅਜੋਕੇ ਸਮਾਜ ਵਿਚਲੇ ਗੁੰਝਲਦਾਰ ਜੀਵਨ ਵਰਤਾਰੇ ਨੂੰ ਹਰ ਪੱਖ ਤੋਂ ਪੇਸ਼ ਕਰਨ ਵਾਲਾ ਸਮਰੱਥ ਸ਼ਾਇਰ ਹੈ। ਡਾ. ਜਗਤਾਰ ਕਵਿਤਾ ਰਾਹੀਂ ਆਮ ਵਿਅਕਤੀ ਦੀ ਦੁਖਾਂਤਕ ਅਵਸਥਾ, ਦਲਿਤ ਪੀੜਾ ਆਦਿ ਦੇ ਨਾਲ -ਨਾਲ ਧਾਰਮਕ, ਸਮਾਜਕ ਅਤੇ ਰਾਜਨੀਤਕ ਦੁਰਵਿਵਸਥਾਵਾਂ ਅਤੇ ਆਧੁਨਿਕਤਾ ਦੀਆਂ ਚੁਣੌਤੀਆਂ ਨੂੰ ਸੂਖਮ ਢੰਗ ਨਾਲ ਪ੍ਰਤੀਬਿੰਬਤ ਕਰਦਾ ਹੈ। ਦੁੱਧ ਪਥਰੀ, ਜੁਗਨੂੰ ਦੀਵਾ ਤੇ ਦਰਿਆ, ਲਹੂ ਦੇ ਨਕਸ਼ ਵਰਗੇ ਕਾਵਿ ਸੰਗ੍ਰਹਿ ਸਮਾਜਕ ਵਿਵਸਥਾ ਦਾ ਪਾਜ ਉਘਾੜਦੇ ਹੋਏ ਯਥਾਰਥਕ ਤਸਵੀਰ ਪੇਸ਼ ਕਰਦੇ ਹਨ। ਉਸਦੀ ਸਮੁੱਚੀ ਕਾਵਿ ਰਚਨਾ ਪੰਜਾਬੀ ਸਮਾਜ ਦੇ ਸੰਕਟ, ਮਾਨਵ ਸੰਤਾਪ, ਪਿਆਰ ਅਤੇ ਲੋਕ ਪੀੜਾ ਨੂੰ ਸੰਵੇਦਨਸ਼ੀਲਤਾ ਨਾਲ ਪ੍ਰਗਟ ਕਰਦੀ ਹੋਈ ਚੇਤਨਾ ਪੈਦਾ ਕਰਦੀ ਹੈ। ਹਥਲੇ ਖੋਜ ਪੱਤਰ ਰਾਹੀਂ ਡਾ. ਜਗਤਾਰ ਕਾਵਿ ਵਿਚਲੀ ਸਮਾਜਕ ਅਤੇ ਰਾਜਸੀ ਚੇਤਨਾ ਨੂੰ ਅਧਿਐਨ ਦਾ ਆਧਾਰ ਬਣਾਇਆ ਗਿਆ ਹੈ।
ਕੀਵਰਡ (Keyword): ਸਮਾਜਕ ਤੇ ਰਾਜਸੀ ਚੇਤਨਾ, ਸਮੂਹਿਕ ਸੰਘਰਸ਼, ਸਮਾਜਕ ਬਰਾਬਰੀ, ਦਲਿਤ ਵਰਗ, ਰਾਜਸੀ ਗੁਲਾਮੀ, ਮਨੁੱਖੀ ਸ਼ੋਸ਼ਣ, ਮਾਨਵਵਾਦੀ ਵਿਚਾਰਧਾਰਾ।