ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue3.16
DOI URL: https://doi.org/10.64119/armaan.vol.3.issue3.16
Abstract (ਸਾਰ):
ਹੱਥਲੇ ਖੋਜ-ਪੱਤਰ ਵਿੱਚ ਗੁਰਦਿਆਲ ਸਿੰਘ ਦੇ ਨਾਵਲਾਂ ਦਾ ਸਮਾਜਿਕ ਭਾਸ਼ਾਈ ਵਿਗਿਆਨਿਕ ਅਧਿਐਨ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਗੁਰਦਿਆਲ ਸਿੰਘ ਦੇ ਨਾਵਲ ਭਾਸ਼ਾਈ ਪੱਖੋਂ ਕਿਸ ਤਰ੍ਹਾਂ ਪਰਿਦ੍ਰਿਸ਼ ਸਿਰਜਦੇ ਹਨ ਤੇ ਉਹ ਕਿਹੜੀਆਂ ਸਮੱਸਿਆਵਾਂ ਹਨ ਜੋ ਭਾਸ਼ਾਈ ਪੱਧਰ ਤੇ ਨਜ਼ਰ ਆਉਂਦੀਆਂ ਹਨ। ਹਰ ਰਚਨਾ ਦੀ ਭਾਸ਼ਾ ਬੜੀ ਗੁੰਝਲਦਾਰ ਅਤੇ ਬਹੁ-ਪਰਤੀ ਹੈ। ਹਰ ਸਾਹਿਤਕ ਰਚਨਾ ਬੁਨਿਆਦੀ ਤੌਰ ਤੇ ਭਾਸ਼ਾ ਦੇ ਪ੍ਰਬੰਧ ਤੇ ਉਸਰੀ ਸੰਰਚਨਾ ਹੁੰਦੀ ਹੈ। ਗੁਰਦਿਆਲ ਸਿੰਘ ਨੇ ਪਹਿਲੀ ਵਾਰ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਕਿਸੇ ਉਪ ਬੋਲੀ ਵਿੱਚ ਵੀ ਸਾਹਿਤਕ ਰਚਨਾ ਕੀਤੀ ਜਾ ਸਕਦੀ ਹੈ। ਮਨੁੱਖ ਸਮਾਜਿਕ ਪ੍ਰਾਣੀ ਹੋਂਦ ਦੇ ਨਾਲ ਨਾਲ ਭਾਸ਼ਾ ਪ੍ਰਾਣੀ ਵੀ ਹੈ। ਇਸ ਖੋਜ ਪੱਤਰ ਵਿੱਚ ਲੇਖਕ ਦੇ ਨਾਵਲਾਂ ਦਾ ਸਮਾਜਿਕ ਭਾਸ਼ਾਈ ਪੱਖੋਂ ਅਧਿਐਨ ਕਰਕੇ ਇਹਨਾਂ ਵਿਚਲੀਆਂ ਸਮਾਜਿਕ ਇਕਾਈਆਂ ਦਾ ਮਾਈਕਰੋ ਪੱਖ ਪੇਸ਼ ਕੀਤਾ ਹੈ। ਸਮਾਜਿਕ ਭਾਸ਼ਾਈ ਰੂਪਾਂ ਦੇ ਕਈ ਵੱਖ-ਵੱਖ ਪੈਟਰਨਰਾਂ ਨੂੰ ਵੱਖ-ਵੱਖ ਨਾਵਲਾਂ ਵਿੱਚੋਂ ਉਦਾਹਰਨਾਂ ਸਹਿਤ ਪੇਸ਼ ਕੀਤਾ ਹੈ। ਪ੍ਰਵਚਨ ਵਕਤੇ ਅਤੇ ਸਰੋਤੇ ਦਰਮਿਆਨ ਭਾਸ਼ਾਈ ਸੰਚਾਰ ਦਾ ਵਟਾਂਦਰਾ ਹੁੰਦਾ ਹੈ। ਵਿਆਕਰਨ ਕਾਰਜ ਵਿੱਚ ਵਾਕ ਦੇ ਅਧਿਐਨ ਨੂੰ ਹੀ ਭਾਸ਼ਾਈ ਅਧਿਐਨ ਮੰਨਿਆ ਜਾਂਦਾ ਹੈ। ਬਿਰਤਾਂਤਕ ਰਚਨਾਵਾਂ ਵਿੱਚ ਵਾਕ ਅਧਿਐਨ ਲੜੀ ਦਿਲਚਸਪੀ ਪੈਦਾ ਕਰਦੇ ਹਨ। ਇਹਨਾਂ ਵਿੱਚੋਂ ਅਸੀਂ ਅਨੇਕਾਂ ਭਾਸ਼ਾਈ ਪੈਟਰਨਰ ਖੋਘ ਸਕਦੇ ਹਾਂ ਜਿੰਨਾ ਕਰਕੇ ਭਾਸ਼ਾ ਵਰਤੋ ਵਿੱਚ ਕਲਾਤਮਕਤਾ ਪੈਦਾ ਕਰਦੀ ਹੈ।
ਕੀਵਰਡ (Keyword): ਗੁਰਦਿਆਲ ਸਿੰਘ, ਨਾਵਲ, ਮਨੁੱਖ, ਸਮਾਜ, ਭਾਸ਼ਾ, ਭਾਸ਼ਾਈ ਵਿਲੱਖਣਤਾ।
..
ESTD: 2023
Frequency: Quarterly
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.