Articles
Authors and Affiliations:
DOI: 10.64119/armaan.vol.3.issue3.14
DOI URL: https://doi.org/10.64119/armaan.vol.3.issue3.14
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਇੱਕੀਵੀਂ ਸਦੀ ਦੇ ਇਸ ਦੌਰ ਵਿਚ ਸੋਸ਼ਲ ਮੀਡੀਆ ਭਾਵੇਂ ਇਕ ਨਵਾਂ ਸੰਕਲਪ ਹੈ ਪਰ ਕਵਿਤਾ ਪ੍ਰਾਚੀਨ ਸਮੇਂ ਤੋਂ ਹੀ ਮਨੁੱਖੀ ਜਜ਼ਬਾਤਾਂ ਨੂੰ ਪ੍ਰਗਟਾਉਣ ਦਾ ਅਹਿਮ ਵਸੀਲਾ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਉਣ ਕਾਰਨ ਕਵਿਤਾ ਨੂੰ ਤਕਨਾਲੋਜੀ ਨਾਲ ਭਰਭੂਰ ਨਵੀਂ ਦਿੱਖ ਮਿਲੀ ਹੈ। ਸੋਸ਼ਲ ਮੀਡੀਆ ਨੇ ਅਜੋਕੇ ਯੁੱਗ ਵਿੱਚ ਸੰਚਾਰ, ਸੂਚਨਾ ਅਤੇ ਸਾਹਿਤ ਦਰਮਿਆਨ ਸੰਬੰਧਾਤਮਿਕਤਾ ਪੈਦਾ ਕਰਕੇ ਸਾਹਿਤ ਦੇ ਪ੍ਰਸਾਰ ਸੰਬੰਧੀ ਕੇਂਦਰੀ ਮੰਚ ਵਜੋਂ ਭੂਮਿਕਾ ਨਿਭਾਈ ਹੈ। ਵਿਸ਼ਵੀਕਰਨ ਅਤੇ ਤਕਨਾਲੋਜੀਕਰਨ ਨੇ ਸਾਹਿਤ ਦੀਆਂ ਛੋਟੀਆਂ ਪਰ ਪ੍ਰਭਾਵਸ਼ਾਲੀ ਰਚਨਾਵਾਂ ਵੱਲ ਪਾਠਕ ਵਰਗ ਦਾ ਧਿਆਨ ਕੇਂਦਰਿਤ ਕੀਤਾ ਹੈ। ਕਵਿਤਾ ਦੀ ਪੇਸ਼ਕਾਰੀ ਸੋਸ਼ਲ ਐਪਲੀਕੇਸ਼ਨਜ਼ ਉੱਪਰ ਹੋਣ ਕਾਰਨ ਇਸ ਨੂੰ ਪੜ੍ਹਨ, ਲਿਖਣ ਅਤੇ ਪ੍ਰਕਾਸ਼ਿਤ ਕਰਨ ਦੇ ਪਰੰਪਰਾਗਤ ਢੰਗ-ਤਰੀਕੇ ਵੀ ਬਦਲ ਗਏ ਹਨ। ਜਿੱਥੇ ਪਹਿਲਾਂ ਕਵਿਤਾ ਕੇਵਲ ਮੌਖਿਕ (ਕਵੀ ਦਰਬਾਰਾਂ ਵਿਚ) ਅਤੇ ਲਿਖਤੀ (ਕਿਤਾਬੀ ਰੂਪ ਵਿਚ) ਰੂਪ ਵਿਚ ਹੀ ਮਿਲਦੀ ਸੀ ਅੱਜ ਉੱਥੇ ਕਵਿਤਾ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ। ਇਸ ਸਮੁੱਚੀ ਕਵਿਤਾ ਨੂੰ ਈ-ਕਵਿਤਾ ਦੀ ਵੰਨਗੀ ਵਿਚ ਰੱਖ ਕੇ ਵਿਚਾਰਿਆ ਗਿਆ ਹੈ। ਜਿਸਨੂੰ ਅੱਗੋਂ ਹੋਰ ਸ਼੍ਰੇਣੀਆਂ ਦੇ ਅੰਤਰਗਤ ਵਰਗੀਕ੍ਰਿਤ ਕੀਤਾ ਗਿਆ ਹੈ। ਜਿਵੇਂ ਸ਼ਾਬਦਿਕ ਰੂਪ ਵਾਲੀ ਜਾਂ ਲਿਖਤ ਕਵਿਤਾ, ਆਡੀਓ ਰੂਪ ਵਿਚ ਕਵਿਤਾ ਦੀ ਪੇਸ਼ਕਾਰੀ (ਰਿਕਾਰਡਿੰਗ ਦੇ ਰੂਪ ਵਿਚ ਕਵਿਤਾ ਦੀ ਪੇਸ਼ਕਾਰੀ), ਵੀਡੀਓ ਰੂਪ ਵਿਚ ਕਵਿਤਾ ਦੀ ਪੇਸ਼ਕਾਰੀ, ਫ਼ੋਟੋਗ੍ਰਾਫ਼ੀ ਜਾਂ ਤਸਵੀਰ ਰੂਪ ਕਵਿਤਾ (ਕਿਸੇ ਈਮੇਜ਼ ਉੱਪਰ ਕਵਿਤਾ ਦੀਆਂ ਸੰਖੇਪ ਪੰਕਤੀਆ/ਸਤਰਾਂ ਨੂੰ ਲਿਖਣਾ), ਮਲਟੀ ਮੀਡੀਆ ਰੂਪ ਕਵਿਤਾ। ਇਸ ਖੋਜ-ਪੱਤਰ ਅਧੀਨ ਸੋਸ਼ਲ ਮੀਡੀਆ ਉੱਪਰ ਮੌਜੂਦ ਪੰਜਾਬੀ ਕਵਿਤਾ ਦੇ ਨਵੀਨ ਰੂਪ, ਪ੍ਰਕਿਰਤੀ, ਸ਼ੈਲੀ ਅਤੇ ਪਹੁੰਚ ਪੱਖ ਤੋਂ ਭਵਿੱਖਮੁਖੀ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਪ੍ਰਸਤੁਤ ਅਧਿਐਨ ਦਰਸਾਉਂਦਾ ਹੈ ਕਿ ਸੋਸ਼ਲ ਮੀਡੀਆ ਨੇ ਜਿੱਥੇ ਕਵਿਤਾ ਨੂੰ ਡਿਜੀਟਲ ਦਿੱਖ ਪ੍ਰਦਾਨ ਕਰਕੇ ਲੋਕਪ੍ਰਿਯ ਬਣਾਇਆ ਹੈ ਉੱਥੇ ਹੀ ਕਵੀਆਂ ਨੂੰ ਆਪਣੀ ਪਛਾਣ ਸਥਾਪਿਤ ਕਰਨ, ਬੇਬਾਕ ਰੂਪ ਵਿਚ ਵਿਚਾਰ ਪੇਸ਼ ਕਰਨ ਅਤੇ ਪਾਠਕਾਂ ਨਾਲ ਸਿੱਧੀ ਸੰਵਾਦਕਤਾ ਰਚਾਉਣ ਦਾ ਮੌਕਾ ਦਿੱਤਾ ਹੈ। ਹਾਲਾਂਕਿ ਗੁਣਵੱਤਾ ਅਤੇ ਪ੍ਰਮਾਣਿਕਤਾ ਪੱਖੋਂ ਕੁਝ ਚੁਣੌਤੀਆਂ ਵੀ ਹਨ, ਪਰ ਇਹ ਸਪੱਸ਼ਟ ਹੈ ਕਿ ਸੋਸ਼ਲ ਮੀਡੀਆ ਨੇ ਪੰਜਾਬੀ ਕਵਿਤਾ ਦੇ ਘੇਰੇ ਨੂੰ ਵਿਸਤਾਰ ਅਤੇ ਵਿਕਾਸ ਲਈ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।
ਕੀਵਰਡ (Keyword): ਸੋਸ਼ਲ ਮੀਡੀਆ, ਮਲਟੀ ਮੀਡੀਆ, ਡਿਜੀਟਲ, ਸੰਚਾਰ, ਸਾਧਨ, ਤਕਨਾਲੋਜੀ, ਐਪਲੀਕੇਸ਼ਨਜ਼।