Articles
Authors and Affiliations:
DOI: 10.64119/armaan.vol.3.issue3.13
DOI URL: https://doi.org/10.64119/armaan.vol.3.issue3.13
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਕੋਈ ਵੀ ਕਵੀ ਆਪਣੀ ਕਾਵਿਕ ਸਿਰਜਣਾ ਆਪਣੇ ਅਨੁਭਵ ਤੋਂ ਬਿਨ੍ਹਾਂ ਨਹੀ ਕਰ ਸਕਦਾ।ਕਵੀ ਦੇ ਮਨ ‘ਚੋਂ ਸਫੁੱਟਿਤ ਹੋਏ ਸ਼ਬਦ ਆਪ ਮੁਹਾਰੇ ਉਸ ਦੇ ਭਾਵਾਂ ਦੀ ਅਭਿਵਿਅਕਤੀ ਕਰਦੇ ਹਨ।ਕਵਿਤਾ ਮਨੁੱਖੀ ਮਨ ਦੀ ਹੂਕ ਹੈ ਜਿਸ ਵਿੱਚ ਕਵੀ ਆਵੇਸ਼ ‘ਚ ਆ ਕੇ ਆਪਣੇ ਤੀਬਰ ਭਾਵਾਂ ਦੀ ਅਭਿਵਿਅਕਤੀ ਕਰਦਾ ਹੈ। ਪ੍ਰੋ. ਪੂਰਨ ਸਿੰਘ ਪੰਜਾਬੀਅਤ ਦਾ ਕਵੀ ਹੈ।ਅਣਵੰਡੇ ਪੰਜਾਬ ਵਿੱਚ ਜਨਮੇ ਹੋਣ ਕਰਕੇ ਉਸ ਅੰਦਰ ਰਾਸ਼ਟਰੀ ਸੰਸਕ੍ਰਿਤੀ ਅਤੇ ਭਾਰਤ ਵਾਸੀਆਂ ਪ੍ਰਤੀ ਪਿਆਰ ਠਾਠਾਂ ਮਾਰਦਾ ਹੋਇਆ “ਆ ਪੰਜਾਬ ਤੂੰ ਮੁੜ ਆ” ਦਾ ਨਾਹਰਾ ਮਾਰਦਾ ਹੈ।ਉਹ ਭਾਈ ਵੀਰ ਸਿੰਘ ਦੀ ਤਰ੍ਹਾਂ ਸਮੁੱਚੇ ਬ੍ਰਹਿਮੰਡ ਨੂੰ ਕਰਤਾਰ ਦੀ ਸਿਰਜਣਾ ਮੰਨਦਾ ਹੈ।ਉਸ ਤੇ ਵਾਲਟ ਵਿਟਮੈਨ ਵਰਗੇ ਅੰਗਰੇਜ਼ੀ ਵਿਦਵਾਨਾਂ ਦਾ ਕਾਫੀ ਪ੍ਰਭਾਵ ਹੈ ਜਿਸ ਕਰਕੇ ਉਹ, ਉਹਨਾਂ ਦੀ ਤਰ੍ਹਾਂ ਖੁੱਲ੍ਹੀ ਕਵਿਤਾ ਲਿਖਦਾ ਹੈ। ਉਸ ਦਾ ਆਪਮੁਹਾਰਾਪਨ, ਅਲਬੇਲਾਪਨ ਅਤੇ ਭਾਵੁਕਤਾ ਉਸ ਦੇ ਅੰਤਰਮਨ ਵਿੱਚ ਵਿਦਮਾਨ ਹਨ ਜਿਸ ਕਰਕੇ ਉਸ ਨੂੰ ਸਾਰੀ ਕਾਦਰ ਦੀ ਕੁਦਰਤ ਲੱਗਦੀ ਹੈ। ਪ੍ਰੋ. ਪੂਰਨ ਸਿੰਘ ਦੀ ਆਦਰਸ਼ਵਾਦੀ ਸੋਚ ਉਸ ਦੀਆਂ ਕਾਵਿ ਰਚਨਾਵਾਂ ਵਿੱਚ ਸਹਿਜੇ ਹੀ ਝਲਕਦੀ ਹੋਈ ਪੰਜਾਬੀਅਤ ਪ੍ਰਤੀ ਸੰਵੇਦਨਸ਼ੀਲ ਭਾਵਾਂ ਦੀ ਤਰਜਮਾਨੀ ਕਰਦੀ ਹੈ ਅਤੇ ਅਜੋਕੀ ਪੰਜਾਬੀ ਕੌਮ ਨੂੰ ਹਲੂਣਦੀ ਹੋਈ ਪ੍ਰੇਰਨਾ ਸ੍ਰੋਤ ਹੋ ਨਿਬੜਦੀ ਹੈ।ਹੱਥਲੇ ਖੋਜ-ਪੱਤਰ ਵਿੱਚ ਮੈਂ ਪ੍ਰੋ. ਪੂਰਨ ਸਿੰਘ ਦੀਆਂ ਕਾਵਿ-ਰਚਨਾਵਾਂ- ਖੁਲ੍ਹੇ ਘੁੰਡ, ਖੁਲ੍ਹੇ ਮੈਦਾਨ ਅਤੇ ਖੁਲ੍ਹੇ ਅਸਮਾਨੀ ਰੰਗ ਨੂੰ ਆਧਾਰ ਬਣਾ ਕੇ ਉਸ ਵਿਚਲੇ ਵਿਭਿੰਨ ਸਰੋਕਾਰਾਂ ਨੂੰ ਉਘਾੜਨ ਦਾ ਉਪਰਾਲਾ ਕੀਤਾ ਹੈ।
ਕੀਵਰਡ (Keyword): ਖੁਲ੍ਹੇ ਘੁੰਡ, ਖੁਲ੍ਹੇ ਮੈਦਾਨ, ਖੁਲ੍ਹੇ ਅਸਮਾਨੀ ਰੰਗ, ਆਦਰਸ਼ਵਾਦੀ ਸੋਚ, ਗੁਰਮਤਿ-ਰਹੱਸਵਾਦ, ਪਿਆਰ-ਅਨੁਭਵ, ਰੁਮਾਂਸਵਾਦ, ਇਸਤਰੀ ਪ੍ਰਤੀ ਦ੍ਰਿਸ਼ਟੀਕੋਣ, ਕਿਰਤੀ, ਪੰਜਾਬ ਅਤੇ ਪੰਜਾਬੀਅਤ, ਸੈਲਾਨੀ।