Articles
Authors and Affiliations:
DOI: 10.64119/armaan.vol.3.issue3.11
DOI URL: https://doi.org/10.64119/armaan.vol.3.issue3.11
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਡਾ. ਸਵਰਾਜਬੀਰ ਪੰਜਾਬੀ ਨਾਟਕ ਦੇ ਖੇਤਰ ਵਿਚ ਪ੍ਰਗਤੀਵਾਦੀ, ਸਮਾਜਵਾਦੀ ਅਤੇ ਗਹਿਰ ਗੰਭੀਰ ਨਾਟਕਕਾਰ ਹੋਣ ਕਰਕੇ ਵਿਲੱਖਣ ਪਛਾਣ ਰੱਖਦਾ ਹੈ। ਇਹ ਵਿੱਲਖਣਤਾ ਉਸਨੇ ਆਪਣੇ ਪਹਿਲੇ ਦੋ ਨਾਟਕਾਂ ‘ਧਰਮ ਗੁਰੂ’ ਅਤੇ ‘ਕ੍ਰਿਸ਼ਨ’ ਦੀ ਸਿਰਜਣਾ ਕਰਕੇ ਪ੍ਰਾਪਤ ਕਰ ਲਈ ਸੀ। ਉਸਦੇ ਅਗਲੇ ਨਾਟਕ ਮੇਦਨੀ, ਸ਼ਾਇਰੀ, ਮੱਸਿਆ ਦੀ ਰਾਤ, ਹੱਕ, ਕੱਲਰ, ਅਗਨੀ ਕੁੰਡ’ ਨੇ ਉਸਨੂੰ ਚੌਥੀ ਪੀੜ੍ਹੀ ਦਾ ਸ਼ਾਹਕਾਰ ਨਾਟਕਕਾਰ ਹੋਣ ਦੀ ਸ਼ਨਾਖਤ ਦਿੱਤੀ। ‘ਮੱਸਿਆ ਦੀ ਰਾਤ’ ਨਾਟਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ। ਸਵਰਾਜਬੀਰ ਦੇ ਨਾਟਕਾਂ ਦਾ ਵਿਸ਼ੇਗਤ ਧਰਾਤਲ ਬੌਧਿਕਤਾ ਭਰਭੂਰ ਹੈ। ਉਹ ਨਾਟਕੀ ਪਾਤਰਾਂ ਦਾ ਰਾਜਸੀ, ਧਾਰਮਿਕ ਅਤੇ ਸਮਾਜਿਕ ਆਗੂਆਂ ਨਾਲ ਬੜੀ ਬੇਬਾਕੀ ਨਾਲ ਵਿਚਾਰਧਾਰਕ ਸੰਵਾਦ ਰਚਾਉਂਦਾ ਹੋਇਆ ਸਿੱਧੀ ਟੱਕਰ ਪੇਸ਼ ਕਰਦਾ ਹੈ। ਇਹਨਾਂ ਰਚਨਾਵਾਂ ਦੇ ਵਿਸ਼ਿਆਂ ਦਾ ਆਧਾਰ ਸਰੋਤ ਇਤਿਹਾਸਕ ਘਟਨਾਵਾਂ ਜਾਂ ਪੌਰਾਣਿਕ ਗ੍ਰੰਥਾਂ ਵਿਚਲੀਆਂ ਮਿਥਿਹਾਸਕ ਕਥਾਵਾਂ ਹਨ। ਇਹ ਰਚਨਾਵਾਂ ਇਤਿਹਾਸ, ਮਿਥਿਹਾਸ ਦੀ ਗਰਦ ਹੇਠ ਲੁਕੇ ਸਮਾਜਿਕ, ਧਾਰਮਿਕ, ਰਾਜਨੀਤਕ ਵਿਵਸਥਾਗਤ ਅਸਲ ਨੂੰ ਅਜੋਕੇ ਸਮੇਂ ਦੇ ਸੰਦਰਭ ਵਿੱਚ ਤਰਕਸ਼ੀਲਤਾ ਨਾਲ ਪੇਸ਼ ਕਰਦੀਆਂ ਹਨ। ਬੌਧਿਕ ਪੱਧਰ ਦੇ ਅਜਿਹੇ ਵਿਸ਼ਿਆਂ ਦਾ ਨਾਟਕੀ ਰੁਪਾਂਤ੍ਰਣ ਕਰਨਾ ਅਤਿ ਔਖਾ ਪੰਥ ਹੈ। ਡਾ. ਸਵਰਾਜਬੀਰ ਨੇ ਇਹਨਾਂ ਵਿਸ਼ਿਆਂ ਦੇ ਨਾਟਕੀ ਰੁਪਾਂਤ੍ਰਣ ਲਈ ਪਰੰਪਰਾਵਾਦੀ ਨਾਟ-ਜੁਗਤਾਂ ਦੇ ਨਾਲ-ਨਾਲ ਨਵੀਨ ਨਾਟ-ਜੁਗਤਾਂ ਵੀ ਵਰਤੀਆਂ ਹਨ। ਸਾਹਿਤਕ ਵਿਧਾਵਾਂ ਵਿੱਚ ਵਿਸ਼ੇਸ਼ ਵਿਧਾਵੀ ਜੁਗਤਾਂ ਦੀ ਵਰਤੋਂ ਰਚਨਾ ਦੇ ਵਿਸ਼ੇਗਤ ਵਿਚਾਰਾਂ ਦੀ ਅਸਰਦਾਇਕ ਪੇਸ਼ਕਾਰੀ ਲਈ ਕੀਤੀ ਜਾਂਦੀ ਹੈ। ਇਹ ਜੁਗਤਾਂ ਸਾਹਿਤਕਾਰ ਦੀ ਵਿਲੱਖਣ ਦ੍ਰਿਸ਼ਟੀ ਅਤੇ ਕਲਮ ਕਲਾ ਦੀ ਕਮਾਲ ਦਾ ਪਰਿਮਾਣ ਹੁੰਦੀਆਂ ਹਨ। ਨਾਟਕ ਸਾਹਿਤਕ ਅਤੇ ਦ੍ਰਿਸ਼ ਕਲਾ ਦੀ ਦੂਹਰੀ ਪ੍ਰਕਿਰਿਆ ਵਿਚੋਂ ਗੁਜ਼ਰਦਾ ਹੈ ਇਸ ਕਰਕੇ ਨਾਟਕ ਵਿੱਚ ਨਾਟ ਜੁਗਤਾਂ ਦੀ ਖ਼ਾਸ ਮਹੱਤਤਾ ਹੈ।
ਕੀਵਰਡ (Keyword): ਮਿੱਥ, ਅਗਨੀ ਕੁੰਡ. ਸਵਰਾਜਬੀਰ, ਜੁਗਤਾਂ, ਸੂਤਰਧਾਰ, ਹੋਣੀ, ਨਾਟਕਕਾਰ, ਆਰੀਆ, ਮਿਥਿਹਾਸ।