Articles
Authors and Affiliations:
DOI: 10.64119/armaan.vol.3.issue3.10
DOI URL: https://doi.org/10.64119/armaan.vol.3.issue3.10
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਮਨੁੱਖ ਦਾ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਰੋਜ਼ੀ ਰੋਟੀ ਦੀ ਭਾਲ ਵਿਚ ਜਾਣ ਦਾ ਸਿਲਸਿਲਾ ਮੁੱਢ ਕਦੀਮ ਤੋਂ ਹੀ ਚੱਲਿਆ ਆ ਰਿਹਾ ਹੈ। ਅਸਲ ਵਿਚ ਵਿਅਕਤੀ ਆਪਣਾ ਮੁਲਕ ਉਸ ਸਮੇਂ ਛੱਡ ਕੇ ਜਾਂਦਾ ਹੈ ਜਦੋਂ ਉਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਸ ਦੇ ਆਪਣੇ ਮੁਲਕ ਵਿਚ ਉਸ ਲਈ ਉਨੱਤੀ ਜਾ ਤਰੱਕੀ ਦੇ ਉੱਤਮ ਵਸੀਲੇ ਉੱਪਲਬਧ ਨਹੀਂ ਹਨ। ਭਾਰਤ ਦੇ ਲੋਕਾਂ ਦਾ ਪਰਵਾਸੀ ਬਣਨ ਪਿੱਛੇ ਵੀ ਇਹੀ ਕਾਰਨ ਹੈ। ਦੇਖਿਆ ਜਾਵੇ ਤਾਂ ਬਾਹਰਲੇ ਮੁਲਕਾਂ ਅੰਦਰ ਪਰਵਾਸੀਆਂ ਦੀ ਗਿਣਤੀ ਵਿਚ ਵਧੇਰੇ ਸੰਖਿਆਂ ਭਾਰਤੀਆਂ ਦੀ ਹੀ ਹੈ। ਸੋਨੇ ਦੀ ਚਿੜੀ ਅਖਵਾਉਣ ਵਾਲਾ ਇਹ ਦੇਸ਼ ਵੱਖ ਵੱਖ ਸਮੇਂ ਹਮਲਿਆਂ ਅਤੇ ਲੁੱਟਾਂ ਖੋਹਾਂ ਦਾ ਸ਼ਿਕਾਰ ਹੁੰਦਾ ਰਿਹਾ। ਇਨ੍ਹਾਂ ਹਮਲਿਆਂ ਅਤੇ ਲੁੱਟਾਂ ਖੋਹਾਂ ਦੇ ਵਿਚ ਪੰਜਾਬ ਨੂੰ ਸੱਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਅਤੇ ਇਹ ਆਰਥਿਕ ਪੱਖ ਤੋਂ ਕਮਜ਼ੋਰ ਹੋ ਗਿਆ। ਇੰਜ ਦੇਸ਼ ਦੀ ਮਾੜੀ ਆਰਥਿਕਤਾ ਅਤੇ ਬੇਰੁਜ਼ਗਾਰੀ ਨੇ ਭਾਰਤੀ ਪੰਜਾਬੀਆਂ ਨੂੰ ਆਪਣਾ ਘਰ ਅਤੇ ਮੁਲਕ ਛੱਡਣ ਲਈ ਮਜਬੂਰ ਕੀਤਾ। ਵਿਦੇਸ਼ੀ ਧਰਤੀ ਤੇ ਜਾ ਕੇ ਦਿਨ ਰਾਤ ਮਿਹਨਤ ਕਰਕੇ ਪੰਜਾਬੀ ਆਪਣੇ ਆਪ ਨੂੰ ਆਰਥਿਕ ਪੱਖ ਤੋਂ ਤਾਂ ਮਜ਼ਬੂਤ ਬਣਾ ਗਏ ਪਰ ਉਨ੍ਹਾਂ ਦੀਆਂ ਮੁਲਕ ਨਾਲ ਜੁੜੀਆਂ ਜੜ੍ਹਾਂ ਅਤੇ ਸਭਿਆਚਾਰਕ ਸਾਂਝਾਂ ਉਨ੍ਹਾਂ ਨੂੰ ਉਦਾਸ ਕਰਦੀਆਂ ਰਹੀਆਂ। ਆਪਣੇ ਸਭਿਆਚਾਰ ਨੂੰ ਭੁੱਲ ਕੇ ਵਿਦੇਸ਼ੀ ਸਭਿਆਚਾਰ ਨਾਲ ਜੁੜ ਪਾਉਣਾ ਉਨ੍ਹਾਂ ਲਈ ਸੰਭਵ ਨਹੀਂ ਸੀ ਜਿਸ ਕਾਰਨ ਉਹ ਅੰਦਰ ਹੀ ਅੰਦਰ ਟੁੱਟਦੇ ਰਹੇ ਅਤੇ ਦੁੱਖ ਭੋਗਦੇ ਰਹੇ। ਬੇਗਾਨੇ ਮੁਲਕ ਵਿਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਉਲਝਣਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਭੂ-ਹੇਰਵਾ, ਬੇਗਾਨਾਪਨ, ਗੁਲਾਮੀ ਦਾ ਅਹਿਸਾਸ, ਸਭਿਆਚਾਰਕ ਵਖਰੇਵਾਂ, ਨਸਲੀ ਵਿਤਕਰਾ ਆਦਿ। ਪਰਵਾਸੀ ਪੰਜਾਬੀਆਂ ਦੇ ਜੀਵਨ ਦੀਆਂ ਇਨ੍ਹਾਂ ਸਮੱਸਿਆਵਾਂ ਨਾਲ ਜਾਣੂ ਕਰਵਾਉਣ ਦਾ ਯਤਨ ਕਵਿਤਾ, ਕਹਾਣੀ, ਨਾਵਲ ਆਦਿ ਸਾਹਿਤਕ ਵਿਧਾਵਾਂ ਨਾਲ ਜੁੜੇ ਵੱਖ-ਵੱਖ ਸਾਹਿਤਕਾਰਾਂ ਜਿਵੇਂ ਅਜਮੇਰ ਰੋਡੇ, ਓਂਕਾਰਪ੍ਰੀਤ ਸਿੰਘ, ਰਵਿੰਦਰ ਰਵੀ, ਸਾਧੂ ਸਿੰਘ, ਸੁਖਵੰਤ ਹੁੰਦਲ, ਜਰਨੈਲ ਸਿੰਘ ਆਦਿ ਵਲੋਂ ਕੀਤਾ ਜਾਂਦਾ ਰਿਹਾ ਹੈ । ਪਰੰਤੂ ਉਪਰੋਕਤ ਤੋਂ ਬਿਨਾਂ ਹੋਰ ਵੀ ਕਈ ਅਜਿਹੇ ਮਸਲੇ ਹਨ ਜਿਨ੍ਹਾਂ ਨੇ ਪਰਵਾਸੀ ਪੰਜਾਬੀਆਂ ਨੂੰ ਉਲਝਾ ਕੇ ਰੱਖਿਆ ਹੋਇਆ ਹੈ। ਹੱਥਲੇ ਪਰਚੇ ਵਿਚ ਕੈਨੇਡਾ ਦੀ ਧਰਤੀ ਤੇ ਵਸਦੇ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਵਧਾਉਣ ਵਾਲੇ ਮਸਲਿਆਂ ਨੂੰ ਵਿਚਾਰਿਆ ਜਾਵੇਗਾ। ਇਸ ਮੰਤਵ ਨੂੰ ਮੁੱਖ ਰੱਖਦਿਆਂ ਨਾਹਰ ਔਜਲਾ ਦੇ ਨਾਟ-ਸੰਗ੍ਰਹਿ ‘ਡਾਲਰਾਂ ਦੀ ਦੌੜ’ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ।
ਕੀਵਰਡ (Keyword): ਨਾਟਕ, ਪੰਜਾਬੀ, ਪਰਵਾਸੀ, ਪਾਤਰ, ਡਾਲਰ, ਕੈਨੇਡਾ, ਮਸਲਾ, ਪਰਵਾਸ।