Articles
Authors and Affiliations:
DOI: 10.64119/armaan.vol.3.issue3.09
DOI URL: https://doi.org/10.64119/armaan.vol.3.issue3.09
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਸਾਹਿਤ ਵਸਤੂ ਜਗਤ ਦਾ ਕਾਲਪਨਿਕ ਰੂਪ ਹੈ। ਸਾਹਿਤਕਾਰ ਸਮਾਜ ਵਿਚਲੀਆਂ ਬੁਰਾਈਆਂ,ਘਟਨਾਵਾਂ ਤੇ ਵਾਪਰਨ ਵਾਲ਼ੀ ਹਰ ਗੱਲ ਨੂੰ ਦਿਬ ਦ੍ਰਿਸ਼ਟੀ ਨਾਲ ਘੋਖ ਕੇ ਉਸ ਨੂੰ ਕਾਲਪਨਿਕ ਪੁਠ ਚੜ੍ਹਾ ਕੇ ਇੱਕ ਕ੍ਰਿਤ ਦਾ ਰੂਪ ਦੇ ਦਿੰਦਾ ਹੈ। ਸਾਹਿਤ ਸਮਾਜਿਕ ਬਦਲਾਵਾਂ ਨੂੰ ਪੇਸ਼ ਕਰਦਾ ਹੈ। ਵਰਤਮਾਨ ਸਮੇਂ ਵਿੱਚ ਵਿਸ਼ਵੀਕਰਨ ਨੇ ਪੰਜਾਬ ਦੇ ਖੇਤੀ ਪ੍ਰਧਾਨ ਸਮਾਜ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ, ਜਿਵੇਂ ਕਿ ਮਸ਼ੀਨੀਕਰਨ, ਆਰਥਿਕ ਸੰਕਟ ਅਤੇ ਰਿਸ਼ਤਿਆਂ ਦਾ ਟੁੱਟਣਾ। ਨਾਵਲ, ਜੋ ਖੁਦ ਬਸਤੀਵਾਦੀ ਦੌਰ ਦੀ ਉਪਜ ਹੈ, ਨੇ ਇਸ ਵਿਸ਼ਵੀਕਰਨ ਦੇ ਪ੍ਰਭਾਵਾਂ ਨੂੰ ਆਪਣੇ ਵਿੱਚ ਸਮੋ ਲਿਆ ਹੈ। ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਦੀਆਂ ਰਚਨਾਵਾਂ ਵਿੱਚ ਇਹ ਬਦਲਾਅ ਸਪਸ਼ਟ ਰੂਪ ਵਿੱਚ ਦੇਖੇ ਜਾ ਸਕਦੇ ਹਨ। ਉਹਨਾਂ ਦੇ ਨਾਵਲ ਪੰਜਾਬੀ ਸਮਾਜ ਉੱਤੇ ਵਿਸ਼ਵੀਕਰਨ ਦੇ ਨਕਾਰਾਤਮਕ ਪ੍ਰਭਾਵਾਂ, ਜਿਵੇਂ ਕਿ ਕਿਸਾਨੀ ਦੀ ਬਦਹਾਲੀ, ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਦੀ ਟੁੱਟ-ਭੱਜ ਨੂੰ ਡੂੰਘਾਈ ਨਾਲ ਦਰਸਾਉਂਦੇ ਹਨ। ਉਹਨਾਂ ਦੀਆਂ ਰਚਨਾਵਾਂ ਦਰਸਾਉਂਦੀਆਂ ਹਨ ਕਿ ਕਿਵੇਂ ਵਿਸ਼ਵੀਕਰਨ ਨੇ ਪੰਜਾਬੀ ਸਮਾਜ ਦੀ ਮੂਲ ਬਣਤਰ ਅਤੇ ਪਛਾਣ ਨੂੰ ਚੁਣੌਤੀ ਦਿੱਤੀ ਹੈ। ਇਸ ਤਰ੍ਹਾਂ ਬਲਦੇਵ ਸਿੰਘ ਦੇ ਨਾਵਲ ਵਿਸ਼ਵੀਕਰਨ ਦੁਆਰਾ ਪੀੜਤ ਪੰਜਾਬੀ ਸਮਾਜ ਦਾ ਯਥਾਰਥਕ ਚਿੱਤਰ ਪੇਸ਼ ਕਰਦੇ ਹਨ।
ਕੀਵਰਡ (Keyword): ਸਾਹਿਤ, ਨਾਵਲ, ਸਮਾਜਿਕ ਪਰਿਪੇਖ, ਵਿਸ਼ਵੀਕਰਨ, ਪੂੰਜੀਵਾਦ, ਕਿਸਾਨੀ ਸਮੱਸਿਆਵਾਂ, ਬਲਦੇਵ ਸਿੰਘ।