Articles
Authors and Affiliations:
DOI: 10.64119/armaan.vol.3.issue3.08
DOI URL: https://doi.org/10.64119/armaan.vol.3.issue3.08
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
‘ਤਮਸ’ ਨਾਵਲ ਦਾ ਕਥਾਨਕ ਆਜ਼ਾਦੀ ਤੋਂ ਕੁਝ ਦਿਨ ਪਹਿਲਾਂ ਦੇ ਸਮੇਂ ਦੇ ਪੰਜ ਦਿਨ ਦੀਆਂ ਪੇਚੀਦਾ ਪ੍ਰਸਥਿਤੀਆਂ ਦੀਆਂ ਵਿਡੰਬਨਾਵਾਂ ਦੀ ਹੋਂਦ ਨੂੰ ਉਜਾਗਰ ਕਰਦਿਆਂ ਧਾਰਮਿਕ ਕੱਟੜਤਾ ਦੇ ਦ੍ਰਿਸ਼ਟੀਕੋਣ ਦੀਆਂ ਪਰਤਾਂ ਨੂੰ ਯਥਾਰਥਿਕ ਨਜ਼ਰੀਏ ਰਾਹੀਂ ਪੇਸ਼ ਕੀਤਾ ਗਿਆ ਹੈ। ਅਸਲ ਵਿੱਚ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਸੰਪਰਦਾਇਕ ਸਮੱਸਿਆ ਸਦੀਆਂ ਤੋਂ ਆਪਸੀ ਜੰਗਾ-ਯੁੱਧਾਂ ਦਾ ਕਾਰਨ ਬਣਦੀ ਰਹੀ ਹੈ। ਹਰ ਸਮੇਂ ਦੀ ਹਕੂਮਤ ਨੁਕਸਾਨ ਆਮ ਲੋਕਾਂ ਦਾ ਕਰਾਉਂਦੀ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਰਹੀ ਹੈ। ਇਸ ਨਾਵਲ ਨੂੰ ਪੜ੍ਹਦਿਆਂ ਵਾਚਦਿਆਂ ਮਹਿਸੂਸ ਹੁੰਦਾ ਹੈ ਕਿ ਹਰੇਕ ਘਟਨਾ ਵਿੱਚ ਸਮਾਜ ਦੇ ਲੋਕਾਂ ਦੇ ਦੁੱਖਾਂ ਅਤੇ ਤਕਲੀਫਾਂ ਦੇ ਉਜਾੜੇ ਨੂੰ ਬਹੁਤ ਹੀ ਕੁਸ਼ਲਤਾ ਨਾਲ ਪ੍ਰਤਿਬਿੰਬਤ ਕੀਤਾ ਗਿਆ ਹੈ, ਘਰਾਂ ਦੇ ਘਰ ਤਬਾਹ, ਦਰ ਦਰ ਤੇ ਭਟਕਦੇ ਇਨਸਾਨੀ ਵਜ਼ੂਦ, ਇੱਜ਼ਤਾਂ ਦੀ ਖ਼ਾਤਰ ਖੂਹਾਂ ਵਿੱਚ ਨਿੱਕੇ ਨਿੱਕੇ ਬਾਲਾਂ ਨਾਲ ਛਾਲਾਂ ਮਾਰਨ ਵਾਲੀਆਂ ਬਜ਼ੁਰਗ, ਨੌਜਵਾਨ ਲੜਕੀਆਂ ਅਤੇ ਅੱਧਖੜ ਔਰਤਾਂ, ਨੌਜਵਾਨਾਂ ਧੀਆਂ ਦੀ ਇੱਜ਼ਤਾਂ ਦੀ ਫ਼ਿਕਰ, ਹਨੇਰੇ ਵਿੱਚ ਆਪਸੀ ਖਿੱਚੋਤਾਣ ਵਿੱਚ ਆਪਣਿਆਂ ਦਾ ਖ਼ੂਨ ਵਹਾਉਣ ਦੇ ਸੂਖ਼ਮ ਪਲਾਂ ਨੂੰ ਕੁਸ਼ਲਤਾ ਨਾਲ ਉਲੀਕਿਆ, ਵਹਿਸ਼ੀਪੁਣੇ ਦੇ ਤਾਣੇ -ਬਾਣੇ ਵਿੱਚ ਗ੍ਰਸਤ ਮਨੁੱਖਤਾ, ਆਦਰਸ਼ਕ ਪਾਤਰਾਂ ਦੁਆਰਾ ਭਾਈਚਾਰਿਕ ਸਾਂਝਾ ਨਿਭਾਉਂਦਿਆਂ ਆਪਣਿਆਂ ਜਾਣੂਆਂ ਦੀਆਂ ਜਾਨਾਂ ਦਾ ਬਚਾਓ ਕਰਨਾ, ਸੂਰ ਤੇ ਗਾਂ ਦੀ ਹੱਤਿਆ ਕਰਵਾ ਕੇ ਮਾਹੌਲ ਖ਼ਰਾਬ ਕਰਾਉਣ ਪਿੱਛੇ ਕਿਹੜੀਆਂ ਧਿਰਾਂ ਮੁੱਖ ਭੂਮਿਕਾ ਨਿਭਾ ਰਹੀਆਂ ਹਨ, ਇਸ ਪੱਖ ਨੂੰ ਵੀ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਨਾਵਲ ਦੇ ਪਾਤਰ ਮੁਸਲਮਾਨ, ਹਿੰਦੂ, ਸਿੱਖ ਅਤੇ ਅੰਗਰੇਜ਼ ਦੀ ਦਿੱਖ ਵਾਲੇ ਹਨ। ਭਾਸ਼ਾ ਅੰਗਰੇਜ਼ੀ, ਪੰਜਾਬੀ ਹਿੰਦੀ ਅਤੇ ਉਰਦੂ ਹੈ। ਮੁਸਲਿਮ ਲੀਗ ਪਾਰਟੀ, ਕਾਂਗਰਸ ਪਾਰਟੀ ਕਮਿਊਨਿਸਟ ਪਾਰਟੀ ਅਤੇ ਆਰਐਸਐਸ ਪਾਰਟੀ ਦੇ ਆਪਸੀ ਸਿਧਾਂਤਾਂ ਤੇ ਲੜਾਈ ਝਗੜਾ, ਬ੍ਰਿਟਿਸ਼ ਸਰਕਾਰ ਦੁਆਰਾ ਇਲਾਕੇ ਵਿੱਚ ਸਥਾਪਤ ਡਿਪਟੀ ਕਮਿਸ਼ਨਰ ਦੁਆਰਾ ਧਰਮਾਂ ਦੇ ਝਗੜਿਆਂ ਵਿੱਚ ਦਖ਼ਲਅੰਦਾਜ਼ੀ ਤੋਂ ਇਨਕਾਰ ਕਰਦਿਆਂ ਮੁਸਕਰਾਉਂਦੇ ਚਿਹਰੇ ਪਿੱਛੇ ਰਾਜਨੀਤੀ ਦੀਆਂ ਚਾਲਾਂ ਦੇ ਪੱਖ ਨੂੰ ਵੀ ਭਲੀਭਾਂਤ ਵਿਤਰਤ ਕੀਤਾ ਗਿਆ ਹੈ।
ਕੀਵਰਡ (Keyword): ਤਮਸ’, ਭੀਸ਼ਮ ਸਾਹਨੀ, ਅਨੇਮਨ ਸਿੰਘ, ਹਾਕਮ ਸ਼੍ਰੇਣੀ, ਮੱਧ ਸ਼੍ਰੇਣੀ, 1947 ਦੀ ਤ੍ਰਾਸਦੀ।