Articles
Authors and Affiliations:
DOI: 10.64119/armaan.vol.3.issue3.07
DOI URL: https://doi.org/10.64119/armaan.vol.3.issue3.07
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਨਾਵਲਕਾਰ ਨੇ ਗਲਪੀ ਵਿਵੇਕ ਦੁਆਰਾ ਸਮਾਜਿਕ ਪੱਧਰ ਉੱਤੇ ਫ਼ੈਲੀਆਂ ਹਰ ਤਰ੍ਹਾਂ ਦੀਆਂ ਕਰੂਰਤਾਵਾਂ ਤੇ ਕੁਰੀਤੀਆਂ ਨੂੰ ਦੂਰ ਕਰਨ ਦਾ ਜਿਹੜਾ ਮਾਡਲੀ ਰੂਪ ਪ੍ਰਦਾਨ ਕੀਤਾ ਉਹ ਸਿੱਖਿਅਕ ਢਾਂਚਾ ਹੈ। ਕਿਸੇ ਵੀ ਸੱਭਿਅਕ ਸਮਾਜ ਨੂੰ ਸਮਰਿੱਧ ਤੇ ਸ਼ਕਤੀਸ਼ਾਲੀ ਹੋਣ ਦੇ ਨਾਲ-ਨਾਲ ਨੈਤਿਕ ਮੁੱਲ ਪ੍ਰਬੰਧ ਦਾ ਹੋਣਾ ਵੀ ਅਤਿ ਜ਼ਰੂਰੀ ਹੈ, ਤਾਂ ਕਿ ਉਸ ਨੂੰ ਸੰਗਠਿਤ ਤੇ ਵਿਵਸਥਿਤ ਰੱਖਿਆ ਜਾ ਸਕੇ। ਨਾਵਲ ਵਿਚਲੇ ਇਤਿਹਾਸਿਕ ਤੱਥਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ, ਜਿਹੜੀ ਪੁਰਾਣੀ ਸਿੱਖਿਆ ਨੀਤੀ ਦਾ ਥੰਮ ਸੀ। ਪ੍ਰੰਤੂ ਸਮੇਂ ਦੀ ਗੁਲਾਮੀਅਤ ਨੇ ਭਾਰਤ ਦੇ ਸਿੱਖਿਅਕ ਢਾਂਚੇ ਦਾ ਨਾਸ਼ ਕੀਤਾ ਤੇ ਜਬਰੀ ਆਪਣੀਆਂ ਨੀਤੀਆਂ ਥੋਪੀਆਂ। ਨਾਵਲਕਾਰ ਨੇ ਆਪਣੀ ਵਿਗਿਆਨਕ ਦ੍ਰਿਸ਼ਟੀ ਰਾਹੀਂ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਅਤੇ ਅਮਲੀ ਪੱਧਰ ‘ਤੇ ਸੱਭਯ ਸਮਾਜ ਬਣਾਉਣ ਲਈ ਨੈਤਿਕ ਕਦਰਾਂ-ਕੀਮਤਾਂ ਅਤੇ ਮੁੱਲ ਪ੍ਰਬੰਧ ਨਾਲ ਪ੍ਰਨਾਈ ਸਿੱਖਿਆ ਨੂੰ ਕੇਂਦਰ ਵਿੱਚ ਰੱਖਿਆ ਹੈ। ਆਸ਼ਾ ਦੀ ਕਿਰਨ ਨੂੰ ਸਾਕਾਰ ਰੂਪ ਪ੍ਰਦਾਨ ਕਰਨ ਦਾ ਮਾਧਿਅਮ ਸਿੱਖਿਆ ਹੀ ਹੈ, ਜਿਸ ਦੀ ਆਸ਼ਾ ਵਿੱਚ ਉਜਵਲ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ। ਨਾਵਲਕਾਰ ਨੇ ਆਪਣੇ ਇਸ ਗਲਪੀ ਬਿਰਤਾਂਤ ਵਿੱਚ ਦੇਸ਼ ਨਹੀਂ, ਸਗੋਂ ਵਿਸ਼ਵ-ਵਿਆਪੀ ਵਰਤਾਰੇ 'ਚ ਵਾਪਰ ਰਹੀ ਸਮਕਾਲੀ ਸੰਕਟ ਦੀ ਪੇਸ਼ਕਾਰੀ ਕੀਤੀ ਹੈ।
ਕੀਵਰਡ (Keyword): ਗਲਪੀ, ਬ੍ਰਹਿਮੰਡ, ਸੰਵਾਦ, ਪੁਰਾਣੀ, ਸਿੱਖਿਆ, ਨੀਤੀ, ਵਿਗਿਆਨਕ, ਦ੍ਰਿਸ਼ਟੀ, ਸਿੱਖਿਅਕ ਢਾਂਚੇ।