ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue3.06
DOI URL: https://doi.org/10.64119/armaan.vol.3.issue3.06
Abstract (ਸਾਰ):
ਭਾਰਤ ਦੀ ਸੰਘਾਤਮਕ ਸ਼ਾਸਨ ਪ੍ਰਣਾਲੀ, ਦੁਨੀਆਂ ਦੇ ਦੂਜੇ ਦੇਸ਼ਾਂ ਦੀਆਂ ਸੰਘਾਤਮਕ ਸ਼ਾਸਨ ਪ੍ਰਣਾਲੀਆਂ ਤੋਂ ਕਾਫੀ ਅਲੱਗ ਹੈ। ਭਾਰਤੀ ਸ਼ਾਸਨ ਪ੍ਰਣਾਲੀ ਜਿੱਥੇ ਮਜ਼ਬੂਤ ਕੇਂਦਰ ਦੀ ਵਿਵਸਥਾ ਕਰਦੀ ਹੈ ਉੱਥੇ ਹੀ ਰਾਜਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਵੀ ਵਚਨਬੱਧ ਹੈ। ਭਾਰਤੀ ਸੰਵਿਧਾਨ ਕੇਂਦਰ ਅਤੇ ਰਾਜਾਂ ਦੋਵਾਂ ਨੂੰ ਸ਼ਕਤੀਆਂ ਪ੍ਰਦਾਨ ਕਰਕੇ, ਆਪਣੇ-ਆਪਣੇ ਖੇਤਰਾਂ ਵਿੱਚ ਖ਼ੁਦਮੁਖਤਿਆਰ ਬਣਾਉਂਦਾ ਹੈ। ਭਾਰਤੀ ਸੰਵਿਧਾਨ ਕੇਂਦਰ ਅਤੇ ਰਾਜਾਂ ਵਿਚਕਾਰ ਵਿਧਾਨਕ, ਪ੍ਰਸ਼ਾਸਕੀ ਅਤੇ ਵਿੱਤੀ ਸਬੰਧਾਂ ਅਤੇ ਸ਼ਕਤੀਆਂ ਦੀ ਸਪੱਸ਼ਟ ਵੰਡ ਕਰਦਾ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਭਾਰਤ ਵਿੱਚ ਕੇਂਦਰ-ਰਾਜ ਸਬੰਧਾਂ ਵਿੱਚ ਟਕਰਾਅ ਦੀ ਸਥਿਤੀ ਅਜ਼ਾਦੀ ਦੇ ਬਾਅਦ ਤੋਂ ਹੀ ਬਣੀ ਹੋਈ ਹੈ। ਕੇਂਦਰ-ਰਾਜ ਸਬੰਧਾਂ ਨੂੰ ਸੁਧਾਰਨ ਲਈ ਸਮੇਂ-ਸਮੇਂ ਤੇ ਵੱਖ-ਵੱਖ ਸਰਕਾਰਾਂ ਨੇ ਕਈ ਆਯੋਗਾਂ ਅਤੇ ਕਮੇਟੀਆਂ ਦਾ ਨਿਰਮਾਣ ਵੀ ਕੀਤਾ। ਲੇਕਿਨ ਅੱਜ ਤੱਕ ਵੀ ਇਸ ਟਕਰਾਅ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਿਆ। ਭਾਰਤ ਦੀ ਤਰੱਕੀ, ਅਖੰਡਤਾ ਅਤੇ ਏਕਤਾ ਲਈ ਇਹ ਲਾਜ਼ਮੀ ਹੈ ਕਿ ਕੇਂਦਰ-ਰਾਜ ਸਬੰਧਾਂ ਵਿਚਕਾਰਲੇ ਹਰ ਤਰ੍ਹਾਂ ਦੇ ਤਨਾਅ ਨੂੰ ਖਤਮ ਕੀਤਾ ਜਾਵੇ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਮਿਲ਼ ਕੇ ਰਾਸ਼ਟਰੀ ਹਿੱਤ ਲਈ ਕੰਮ ਕਰਨ। ਸਬੰਧਿਤ ਖੋਜ ਪੱਤਰ ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਅਤੇ ਇਨ੍ਹਾਂ ਵਿਚਕਾਰ ਟਕਰਾਅ ਦੇ ਕਾਰਨਾਂ ਤੇ ਕੇਂਦ੍ਰਿਤ ਹੈ।
ਕੀਵਰਡ (Keyword): ਸੰਵਿਧਾਨ, ਕੇਂਦਰ-ਰਾਜ ਸਬੰਧ, ਰਾਜਪਾਲ, ਆਰਟੀਕਲ 356, ਸਰਕਾਰ।
..
ESTD: 2023
Frequency: Quarterly
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.